Breaking News

ਜੇਡੀਏ ਨੇ ਨਾਜਾਇਜ ਕਾਲੋਨਿਆਂ ਤੇ ਸ਼ੁਰੂ ਕੀਤੀ ਕਾਰਵਾਈ, ਪ੍ਰਿੰਸਿਪਲ ਚੀਫ ਸੈਕਰੇਟਰੀ ਨੇ ਜਤਾਈ ਸੀ ਨਾਰਾਜਗੀ

Colonies demolished jda

ਜੇਡੀਏ ਨੇ ਨਾਜਾਇਜ ਕਾਲੋਨਿਆਂ ਤੇ ਸ਼ੁਰੂ ਕੀਤੀ ਕਾਰਵਾਈ, ਪ੍ਰਿੰਸਿਪਲ ਚੀਫ ਸੈਕਰੇਟਰੀ ਨੇ ਜਤਾਈ ਸੀ ਨਾਰਾਜਗੀ

Punjab E News:-  ਜਲੰਧਰ ਡਵਲਪਮੇੰਟ ਅਥਾਰਿਟੀ ਨੇ ਜਿਲੇ ਵਿਚ ਬਣੀਆਂ ਨਜਾਇਜ ਕਾਲੋਨਿਆਂ ਦੇ ਖਿਲਾਫ ਕਾਰਵਾਈ ਸ਼ੁਰੂ ਕਰ ਦੀਤੀ ਹੈ। ਇਹਨਾਂ ਕਾਲੋਨਿਆਂ ਨੂੰ ਲੈ ਕੇ ਮੁਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਿੰਸਿਪਲ ਚੀਫ ਸੈਕਰੇਟਰੀ ਸੁਰੇਸ਼ ਕੁਮਾਰ ਨੇ ਪਿਛਲੇ ਦਿਨੀਂ ਜਲੰਧਰ ਵਿੱਚ ਇਕ ਸਮਾਗਮ ਦੌਰਾਨ ਨਾਰਾਜਗੀ ਜਤਾਈ ਸੀ ਅਤੇ ਅਥਾਰਿਟੀ ਨੂੰ ਇਹਨਾੰ ਕਾਲੋਨਿਆਂ ਖਿਲ਼ਾਫ ਕਾਰਵਾਈ ਕਰਨ ਦੇ ਹੁਕਮ ਦਿਤੇ ਸੀ। ਬੁਧਵਾਰ ਨੂੰ ਜੇਡੀਏ ਨੇ ਭੋਗਪੁਰ ਦੇ ਨੇੜੇ ਪਿੰਡ ਨਾਹਲਾਂ ਅਤੇ ਜਲੰਧਰ ਦੇ ਪਿੰਡ ਬੋਲੀਨਾ ਵਿੱਖੇ ਬਣ ਰਹੀਆਂ ਨਾਜਾਇਜ ਕਾਲੋਨਿਆਂ ਦੇ ਡਿਚ ਮਸ਼ੀਨ ਚਲਾਕੇ ਕਾਰਵਾਈ ਕੀਤੀ। ਇਹ ਕਾਰਵਾਈ ਜੇਡੀਏ ਅਫਸਰਾਂ ਵਲੋਂ ਅਮਲ ਵਿੱਚ ਲਿਆਂਦੀ ਗਈ। ਇਨਾੰ ਕਾਲੋਨਿਆਂ ਵਿੱਚ ਸੜਕਾਂ ਅਤੇ ਚਾਰਦੀਵਾਰੀ ਬਨਾਉਣ ਦਾ ਕੰਮ ਚਲ ਰਿਹਾ ਸੀ, ਜਿਸਨੂੰ ਜੇਡੀਏ ਵਲੋਂ ਢਹਾ ਦਿਤਾ ਗਿਆ ਹੈ। ਕਾਲੋਨੀ ਮਾਲਿਕਾਂ ਦੇ ਖਿਲਾਫ ਬਣਦੀ ਕਾਰਵਾਈ ਵੀ ਸ਼ੁਰੂ ਕੀਤੀ ਗਈ ਹੈ ਅਤੇ ਉਨਾੰ ਨੂੰ ਨੋਟਿਸ ਦਿਤੇ ਜਾਣ ਦੀ ਤਿਆਰੀ ਹੈ।


Nov 18 2020 6:50PM
Colonies demolished jda
Source: Punjab E News

Crime News

Leave a comment

ਮੁੱਖ ਸਕੱਤਰ ਨੇ ਰਾਜ ਸੁਧਾਰ ਕਾਰਜ ਯੋਜਨਾ 2020-21 ਨਾਲ ਸਬੰਧਤ ਵਿਭਾਗਾਂ ਦੀ ਪ੍ਰਗਤੀ ਦਾ ਲਿਆ ਜਾਇਜ਼ਾ --- ਪਹਿਲੀ ਵਾਰ ਵੋਟ ਪਾਉਣ ਵੇਲੇ ਵੱਡੀ ਜ਼ਿੰਮੇਵਾਰੀ ਦਾ ਹੋਇਆ ਸੀ ਅਹਿਸਾਸ: ਸੋਨੂੰ ਸੂਦ --- ਦਿਵਾਲੀ ਬੰਪਰ-2020 ਦੇ ਡੇਢ ਕਰੋੜ ਰੁਪਏ ਦੇ ਜੇਤੂ ਨੇ ਦਸਤਾਵੇਜ ਜਮ੍ਹਾਂ ਕਰਵਾਏ --- ਨਕਲ ਨੂੰ ਨੱਥ ਪਾਉਣ ਲਈ ਵੱਡੀ ਕਾਰਵਾਈ, 7 ਫਾਰਮੈਸੀ ਕਾਲਜਾਂ ਦੀ ਮਾਨਤਾ ਰੱਦ ਕਰਨ ਲਈ ਹੋਵੇਗੀ ਕਾਰਵਾਈ : ਤਕਨੀਕੀ ਸਿੱਖਿਆ ਮੰਤਰੀ ਚੰਨੀ --- ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਤੇ ਦਿੱਲੀ ਗੁਰਦੁਆਰਾ ਕਮੇਟੀ 26 ਅਤੇ 27 ਨਵੰਬਰ ਨੂੰ ਕਿਸਾਨ ਜਥੇਬੰਦੀਆਂ ਦੇ ਦਿੱਲੀ ਚੱਲੋ ਪ੍ਰੋਗਰਾਮ ਦੀ ਪੁਰਜ਼ੋਰ ਹਮਾਇਤ ਕਰਨ ਤੇ ਹਰ ਸੰਭਵ ਮਦਦ ਕਰਨ : ਸੁਖਬੀਰ ਸਿੰਘ ਬਾਦਲ --- ਸਾਹਿਤਕ ਦੇਣ ਲਈ ਡਾ. ਰਮੇਸ਼ ਪੋਖਰਿਆਲ ‘ਨਿਸ਼ੰਕ’ ‘ਵਾਤਾਯਨ ਲਾਈਫ਼-ਟਾਈਮ ਅਚੀਵਮੈਂਟ ਐਵਾਰਡ’ ਨਾਲ ਸਨਮਾਨਿਤ