Breaking News

ਪੰਜਾਬ ਸਰਕਾਰ ਨੇ 15 ਲੱਖ ਨੌਜਵਾਨਾਂ ਨੂੰ ਦਿੱਤੀਆਂ ਨੌਕਰੀਆਂ - ਕੈਪਟਨ ਅਮਰਿੰਦਰ ਸਿੰਘ

Jobs provide by captain

ਪੰਜਾਬ ਸਰਕਾਰ ਨੇ 15 ਲੱਖ ਨੌਜਵਾਨਾਂ ਨੂੰ ਦਿੱਤੀਆਂ ਨੌਕਰੀਆਂ - ਕੈਪਟਨ ਅਮਰਿੰਦਰ ਸਿੰਘ

Punjab E News:-  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਹੁਣ ਤੱਕ 'ਘਰ ਘਰ ਰੁਜ਼ਗਾਰ' ਤਹਿਤ 1 ਅਪ੍ਰੈਲ 2017 ਤੋਂ ਲੈ ਕੇ 30 ਸਤੰਬਰ 2020 ਤਕ 15 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਹਨ।  ਮੁੱਖ ਮੰਤਰੀ ਦਫਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਗਤੀਸ਼ੀਲ ਅਗਵਾਈ ਵਾਲੀ ਸੂਬਾ ਸਰਕਾਰ ਨੇ ਸਤੰਬਰ, 2020 ਤਕ ਆਪਣੇ 42 ਮਹੀਨਿਆਂ ਦੇ ਕਾਰਜਕਾਲ ਦੌਰਾਨ 'ਘਰ ਘਰ ਰੁਜ਼ਗਾਰ ਤੇ ਕਾਰੋਬਾਰ ਮਿਸ਼ਨ', ਰੁਜ਼ਗਾਰ ਮੇਲੇ, ਜ਼ਿਲ੍ਹਾ ਰੁਜ਼ਗਾਰ ਅਤੇ ਉਦਯੋਗ ਬਿਊਰੋ ਤੋਂ ਇਲਾਵਾ ਸਵੈ-ਰੁਜ਼ਗਾਰ ਸਕੀਮਾਂ ਰਾਹੀਂ ਨੌਜਵਾਨਾਂ ਨੂੰ ਰੁਜ਼ਗਾਰ ਦੇ ਅਥਾਹ ਮੌਕੇ ਪ੍ਰਦਾਨ ਕਰਨ ਦੇ ਇਰਾਦੇ ਨਾਲ ਤਨਦੇਹੀ ਨਾਲ ਯਤਨ ਕੀਤੇ।ਬੁਲਾਰੇ ਨੇ ਦੱਸਿਆ ਕਿ ਉਪਰੋਕਤ ਸਮੇਂ ਵਿਚ ਨੌਜਵਾਨਾਂ ਨੂੰ ਹੁਣ ਤਕ ਦਿੱਤੀਆਂ ਕੁੱਲ 15.08 ਨੌਕਰੀਆਂ ਵਿਚੋਂ 58,709 ਸਰਕਾਰੀ ਨੌਕਰੀਆਂ (ਠੇਕੇ ਦੇ ਆਧਾਰ 'ਤੇ ਦਿੱਤੀਆਂ ਨੌਕਰੀਆਂ ਸਮੇਤ) ਅਤੇ ਨਿੱਜੀ ਸੈਕਟਰ ਵਿਚ 5.70 ਲੱਖ ਨੌਕਰੀਆਂ ਤੋਂ ਇਲਾਵਾ 8.80 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਵਿਚ ਸਹਾਇਤਾ ਪ੍ਰਦਾਨ ਕੀਤੀ ਗਈ।ਇਸੇ ਤਰ੍ਹਾਂ ਮਨਰੇਗਾ ਸਕੀਮ ਅਧੀਨ ਇਕ ਅਪ੍ਰੈਲ, 2017 ਤੋਂ 30 ਜੂਨ, 2020 ਤਕ ਪੈਦਾ ਕੀਤੇ ਰੁਜ਼ਗਾਰ ਦੇ ਮੌਕਿਆਂ ਦਾ ਜ਼ਿਕਰ ਕਰਦਿਆਂ ਬੁਲਾਰੇ ਨੇ ਦੱਸਿਆ ਕਿ 28.70 ਲੱਖ ਪਰਿਵਾਰਾਂ ਨੂੰ 794.54 ਲੱਖ ਦਿਹਾੜੀਆਂ ਨਾਲ ਰੁਜ਼ਗਾਰ ਮੁਹੱਈਆ ਕਰਵਾਇਆ ਗਿਆ।


Oct 17 2020 12:51PM
Jobs provide by captain
Source:

Crime News

Leave a comment





ਮਾਲ ਗੱਡੀਆਂ ਬੰਦ ਹੋਣ ਨਾਲ ਯੂਰੀਆ ਤੇ ਡੀ.ਏ.ਪੀ.ਖਾਦ ਦੀ ਸਪਲਾਈ ਰੁਕੀ ਕਿਸਾਨ ਪ੍ਰਭਾਵਿਤ, ਜਲੰਧਰ 'ਚ 1.70 ਲੱਖ ਹੈਕਟੇਅਰ ਕਣਕ ਅਤੇ 56 ਹਜ਼ਾਰ ਏਕਟ ਆਲੂ ਦੀ ਫ਼ਸਲ ਲਈ ਯੂਰੀਆ ਅਤੇ ਡੀ.ਏ.ਪੀ.ਖਾਦ ਬਹੁਤ ਜਰੂਰੀ --- ਦੁਸ਼ਹਿਰੇ ਮੌਕੇ ਪੰਜਾਬ ਯੂਥ ਕਾਂਗਰਸ ਫੁਕੇਗੀ ਮੋਦੀ ਰਾਵਣ ਦਾ ਪੁਤਲਾ --- 11 ਕੇ.ਵੀ. ਉਵਰਲੋਡਿਡ ਏ.ਪੀ. ਫੀਡਰਾਂ ਦਾ ਉਦਘਾਟਨ --- ਵਧੀਕ ਡਿਪਟੀ ਕਮਿਸ਼ਨਰ ਨੇ ਸਿਹਤ ਟੀਮਾਂ ਨੂੰ ਅਵੇਸਲੇ ਨਾ ਹੋਣ ਅਤੇ ਕੋਵਿ-19 ਸਬੰਧੀ ਟੈਸਟ ਜਾਰੀ ਰੱਖਣ ਦੀਆਂ ਹਦਾਇਤਾ, ਅਧਿਕਾਰੀਆਂ ਨੂੰ ਕੋਵਿਡ-19 ਸਬੰਧੀ ਦੂਜੀ ਲਹਿਰ ਦਾ ਪੂਰੀ ਸਮਰੱਥਾ ਨਾਲ ਮੁਕਾਬਲਾ ਕਰਨ ਲਈ ਸਥਿਤੀ 'ਤੇ ਬਾਜ਼ ਅੱਖ ਰੱਖਣ ਦੀਆਂ ਹਦਾਇਤਾਂ --- ਬੀ ਜੀ ਪੇ ਦੇ ਸਾਪਲਾਂ ਆਪਣੀ ਗੁਆਚੀ ਸ਼ਾਖ ਬਹਾਲ ਕਰਾਉਣ ਲਈ ਸੁਰਖੀਆਂ ਵਟੋਰ ਰਹੇ --- ਦਿੱਲੀ-ਕਟੜਾ ਐਕਸਪ੍ਰੈਸ ਵੇ: ਸ਼ਾਸਨ ਵਲੋਂ ਨਕੋਦਰ,ਫਿਲੌਰ ਅਤੇ ਜਲੰਧਰ-2 ਸਬ ਡਵੀਜ਼ਨਾਂ 'ਚ 1485 ਏਕੜ ਜ਼ਮੀਨ ਐਕੁਆਇਰ ਕਰਨ ਲਈ 3-ਡੀ ਨੋਟੀਫਿਕੇਸ਼ਨ ਜਾਰੀ