Breaking News

ਨਹੀਂ ਹੋਵੇ ਗਾ ਹੁਣ ਕੋਈ ਲੁਕਿਆ ਬੈਂਕ ਖਾਤਾ। ਵਿੱਤ ਮੰਤਰੀ ਨੇ 31 ਮਾਰਚ ਤਕ ਸਾਰੇ ਬੈਂਕ ਖਾਤਿਆਂ ਨੂੰ ਆਧਾਰ ਨਾਲ ਜੋੜਨ ਦਾ ਦਿੱਤਾ ਨਿਰਦੇਸ਼

adhaar with bank

ਨਹੀਂ ਹੋਵੇ ਗਾ ਹੁਣ ਕੋਈ ਲੁਕਿਆ ਬੈਂਕ ਖਾਤਾ। ਵਿੱਤ ਮੰਤਰੀ ਨੇ 31 ਮਾਰਚ ਤਕ ਸਾਰੇ ਬੈਂਕ ਖਾਤਿਆਂ ਨੂੰ ਆਧਾਰ ਨਾਲ ਜੋੜਨ ਦਾ ਦਿੱਤਾ ਨਿਰਦੇਸ਼

PunjabiENews:-ਹੁਣ ਤੁਹਾਡੇ ਸਾਰੇ ਬੈੰਕ ਖਾਤੇ ਤੁਹਾਡੇ ਆਧਾਰ ਨਾਲ ਜੁੜ ਜਾਨ ਗੇ । ਵਿਤ ਮੰਤਰੀ ਨਿਰਮਲਾ ਸੀਤਾਰਮਨ ਨੇ ਸਾਰੇ ਬੈਂਕਾਂ ਨੂੰ ਇਹ ਨਿਰਦੇਸ਼ ਦਿੱਤੇ ਨੇ ਕੇ 31 ਮਾਰਚ 2021 ਤਕ ਸਾਰੇ ਬੈਂਕ ਖਾਤਿਆਂ ਨੂੰ ਆਧਾਰ ਨਾਲ ਜੋੜ ਦਿੱਤਾ ਜਾਵੇ । ਉਨ੍ਹਾਂ ਕਿਹਾ ਕਿ ਜਿਨ੍ਹਾਂ ਖਾਤਿਆਂ ਨੂੰ ਪੈਨ ਨਾਲ ਲਿੰਕ ਕਰਨ ਦੀ ਲੋੜ ਹੈ, ਉਨ੍ਹਾਂ ਨੂੰ ਵੀ 31 ਮਾਰਚ ਤਕ ਪੈਨ ਨਾਲ ਜੋੜਨ ਦਾ ਕੰਮ ਪੂਰਾ ਹੋ ਜਾਣਾ ਚਾਹੀਦਾ ਹੈ। ਇੰਡੀਅਨ ਬੈਂਕ ਐਸੋਸੀਏਸ਼ਨ (IBA) ਨਾਲ ਵਰਚੁਅਲ ਬੈਠਕ 'ਚ ਵਿੱਤ ਮੰਤਰੀ ਨੇ ਕਿਹਾ ਕਿ ਵਿੱਤੀ ਜੋੜ ਦੀ ਕਹਾਣੀ ਹਾਲੇ ਪੂਰੀ ਨਹੀਂ ਹੋਈ ਤੇ ਬੈਂਕਾਂ ਨੂੰ ਉਸਨੂੰ ਹੋਰ ਅੱਗੇ ਲੈ ਕੇ ਜਾਣਾ ਹੈ। ਉਨ੍ਹਾਂ ਕਿਹਾ ਕਿ ਹਾਲੇ ਬਹੁਤ ਸਾਰੇ ਅਜਿਹੇ ਖਾਤੇ ਹਨ ਜਿਹੜੇ ਆਧਾਰ ਨਾਲ ਲਿੰਕ ਨਹੀਂ ਹਨ। ਬੈਠਕ 'ਚ ਮੌਜੂਦ ਬੈਂਕਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਸੀਤਾਰਮਨ ਨੇ ਕਿਹਾ ਕਿ ਆਦਰਸ਼ ਰੂਪ ਨਾਲ ਦਸੰਬਰ ਆਖਰ ਤਕ ਸਾਰੇ ਖਾਤਿਆਂ ਨੂੰ ਆਧਾਰ ਨਾਲ ਲਿੰਕ ਕਰਨ ਦਾ ਕੰਮ ਪੂਰਾ ਹੋ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬੈਂਕਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ 31 ਮਾਰਚ ਤਕ ਬੈਂਕਾਂ ਦੇ ਸਾਰੇ ਖਾਤੇ ਆਧਾਰ ਨਾਲ ਜੁੜ ਜਾਣੇ ਚਾਹੀਦੇ ਤੇ ਲੋੜ ਮੁਤਾਬਕ ਖਾਤਿਆਂ ਨੂੰ ਪੈਨ ਨਾਲ ਜੋੜਨ ਦਾ ਕੰਮ ਵੀ ਇਸ ਸਮੇਂ ਤਕ ਪੂਰਾ ਕਰ ਲੈਣਾ ਚਾਹੀਦਾ।

ਵਿੱਤ ਮੰਤਰੀ ਨੇ ਕਿਹਾ ਕਿ ਬੈਂਕਾਂ ਨੂੰ ਨਕਦੀ ਭੁਗਤਾਨ ਨੂੰ ਘਟਾਉਣਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਆਪਣੇ ਗਾਹਕਾਂ ਨੂੰ ਡਿਜੀਟਲ ਭੁਗਤਾਨ ਲਈ ਉਤਸ਼ਾਹਤ ਕਰਨਾ ਚਾਹੀਦਾ ਹੈ। ਬੈਂਕਾਂ ਨੂੰ ਡਿਜੀਟਲ ਭੁਗਤਾਨ ਨਾਲ ਜੁੜੇ ਸਾਰੇ ਤਰੀਕਿਆਂ ਨੂੰ ਇਸਤੇਮਾਲ 'ਚ ਲਿਆਉਣਾ ਚਾਹੀਦਾ ਹੈ। ਸੀਤਾਰਮਨ ਨੇ ਕਿਹਾ ਕਿ ਬੈਂਕਾਂ 'ਚ ਯੂਪੀਆਈ ਦਾ ਪ੍ਰਚਲਨ ਏਨਾ ਵੱਧ ਜਾਣਾ ਚਾਹੀਦਾ ਕਿ ਇਹ ਬੋਲ-ਚਾਲ ਦੀ ਭਾਸ਼ਾ ਬਣ ਜਾਵੇ। ਬੈਂਕਾਂ ਨੂੰ ਰੁਪੇ ਕਾਰਡ ਨੂੰ ਵੀ ਉਤਸ਼ਾਹਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਸ ਕਿਸੇ ਨੂੰ ਡਿਜੀਟਲ ਕਾਰਡ ਦੀ ਲੋੜ ਹੋਵੇ, ਬੈਂਕਾਂ ਨੂੰ ਉਸਨੂੰ ਰੁਪੇ ਕਾਰਡ ਦੇਣਾ ਚਾਹੀਦਾ ਹੈ। ਆਈਬੀਏ ਨਾਲ ਬੈਠਕ 'ਚ ਸੀਤਾਰਮਨ ਨੇ ਇਹ ਵੀ ਕਿਹਾ ਕਿ ਦੇਸ਼ ਨੂੰ ਵੱਡੇ ਬੈਂਕਾਂ ਦੀ ਲੋੜ ਹੈ।


Nov 11 2020 3:10PM
adhaar with bank
Source:

Crime News

Leave a comment

ਮੁੱਖ ਸਕੱਤਰ ਨੇ ਰਾਜ ਸੁਧਾਰ ਕਾਰਜ ਯੋਜਨਾ 2020-21 ਨਾਲ ਸਬੰਧਤ ਵਿਭਾਗਾਂ ਦੀ ਪ੍ਰਗਤੀ ਦਾ ਲਿਆ ਜਾਇਜ਼ਾ --- ਪਹਿਲੀ ਵਾਰ ਵੋਟ ਪਾਉਣ ਵੇਲੇ ਵੱਡੀ ਜ਼ਿੰਮੇਵਾਰੀ ਦਾ ਹੋਇਆ ਸੀ ਅਹਿਸਾਸ: ਸੋਨੂੰ ਸੂਦ --- ਦਿਵਾਲੀ ਬੰਪਰ-2020 ਦੇ ਡੇਢ ਕਰੋੜ ਰੁਪਏ ਦੇ ਜੇਤੂ ਨੇ ਦਸਤਾਵੇਜ ਜਮ੍ਹਾਂ ਕਰਵਾਏ --- ਨਕਲ ਨੂੰ ਨੱਥ ਪਾਉਣ ਲਈ ਵੱਡੀ ਕਾਰਵਾਈ, 7 ਫਾਰਮੈਸੀ ਕਾਲਜਾਂ ਦੀ ਮਾਨਤਾ ਰੱਦ ਕਰਨ ਲਈ ਹੋਵੇਗੀ ਕਾਰਵਾਈ : ਤਕਨੀਕੀ ਸਿੱਖਿਆ ਮੰਤਰੀ ਚੰਨੀ --- ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਤੇ ਦਿੱਲੀ ਗੁਰਦੁਆਰਾ ਕਮੇਟੀ 26 ਅਤੇ 27 ਨਵੰਬਰ ਨੂੰ ਕਿਸਾਨ ਜਥੇਬੰਦੀਆਂ ਦੇ ਦਿੱਲੀ ਚੱਲੋ ਪ੍ਰੋਗਰਾਮ ਦੀ ਪੁਰਜ਼ੋਰ ਹਮਾਇਤ ਕਰਨ ਤੇ ਹਰ ਸੰਭਵ ਮਦਦ ਕਰਨ : ਸੁਖਬੀਰ ਸਿੰਘ ਬਾਦਲ --- ਸਾਹਿਤਕ ਦੇਣ ਲਈ ਡਾ. ਰਮੇਸ਼ ਪੋਖਰਿਆਲ ‘ਨਿਸ਼ੰਕ’ ‘ਵਾਤਾਯਨ ਲਾਈਫ਼-ਟਾਈਮ ਅਚੀਵਮੈਂਟ ਐਵਾਰਡ’ ਨਾਲ ਸਨਮਾਨਿਤ