Breaking News

ਬੀ ਜੀ ਪੇ ਦੇ ਸਾਪਲਾਂ ਆਪਣੀ ਗੁਆਚੀ ਸ਼ਾਖ ਬਹਾਲ ਕਰਾਉਣ ਲਈ ਸੁਰਖੀਆਂ ਵਟੋਰ ਰਹੇ

agri bill 2020

ਬੀ ਜੀ ਪੇ ਦੇ ਸਾਪਲਾਂ ਆਪਣੀ ਗੁਆਚੀ ਸ਼ਾਖ ਬਹਾਲ ਕਰਾਉਣ ਲਈ ਸੁਰਖੀਆਂ ਵਟੋਰ ਰਹੇ

Punjab E News:-  ਕਿਸਾਨਾਂ ਦੇ ਸੰਘਰਸ਼ ਵਿੱਚ ਦਲਿਤ ਪੱਤਾ ਖੇਡ ਕੇ ਭਾਜਪਾ ਜਨਤਾ ਦਾ ਧਿਆਨ ਦੋਹਾਂ ਮੁੱਦਿਆਂ ਤੋਂ ਹਟਾਉਣਾ ਚਾਹੁੰਦੀ ਹੈ। ਦੋਹਰੇ ਮਾਪਦੰਡਾਂ ਅਪਣਾਉਣੇ ਭਾਜਪਾ ਦੀ ਫਿਤਰਤ ਰਹੀ ਹੈ।ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਨੂੰ ਜਨਮ ਦੇਣ ਵਾਲੀ ਕੇਦਰ ਦੀ ਭਾਜਪਾ ਸਰਕਾਰ ਜਿੰਮੇਵਾਰ ਹੈ। ਪੰਜਾਬ ਵਿੱਚ ਭਾਜਪਾ ਪੂਰੀ ਤਰ੍ਹਾਂ ਅਲੱਗ ਥਲੱਗ ਹੋ ਚੁੱਕੀ ਹੈ ਜੋ ਕਿਸਾਨਾਂ ਦੇ ਸੰਘਰਸ਼ ਤੋਂ ਲੋਕਾ ਦਾ ਧਿਆਨ ਉਠਾਉਣ ਲਈ ਦਲਿੱਤਾਂ ਨਾਲ ਝੂਠੀ ਹਮਦਰਦੀ ਕਰਕੇ ਆਪਣੀ ਗੁਆਚੀ ਹੋਈ ਸ਼ਾਨ ਬਚਾਉਣ ਵਿਚ ਲੱਗੀ ਹੋਈ ਹੈ।

         ਇਹ ਵਿਚਾਰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਰਣਜੀਤ ਸਿੰਘ ਰਾਣਾ ਅਤੇ ਐਸੀ.ਸੀ ਵਿੰਗ ਦੇ ਮੀਤ ਪ੍ਰਧਾਨ ਸੁਭਾਸ਼ ਸੋਂਧੀ ਨੇ ਮੀਟਿੰਗ ਉਪਰੰਤ ਪ੍ਰੈਸ ਨਾਲ ਸਾਂਝੇ ਕਰਦਿਆਂ ਕਹੇ।ਉਨ੍ਹਾਂ ਕਿਹਾ ਕਿ ਦਲਿੱਤ ਵਿਦਿਆਰਥੀਆਂ ਦੇ ਵਜੀਫੇ ਦੇ ਘਪਲੇ ਦਾ ਲੰਮੇ ਸਮੇਂ ਤੋਂ ਬਾਅਦ ਪਰਦਾਫਾਸ਼ ਹੋਇਆ ਸੀ ਜਿਸ ਦੀ ਮੰਗ ਸ਼੍ਰੋਮਣੀ ਅਕਾਲੀ ਦਲ ਨੇ ਵੀ ਜੋਰਦਾਰ ਤਰੀਕੇ ਨਾਲ ਉਠਾਈ ਹੈ ਅਤੇ ਉਠਾਉਂਦਾ ਰਹੇਗਾ। ਪਰ ਜੋ ਕੇਂਦਰ ਸਰਕਾਰਾਂ ਨੇ ਕਿਸਾਨ ਤੇ ਬਿੱਲ ਥੋਪ ਕੇ ਨਾਦਰ ਸ਼ਾਹੀ ਫੁਰਮਾਨ ਜਾਰੀ ਕੀਤੇ ਹਨ ਉਸ ਨਾਲ ਭਾਜਪਾ ਪੰਜਾਬ ਦਾ ਗ੍ਰਾਫ ਜੀਰੋ ਹੋ ਚੁੱਕਾ ਹੈ ਜੋ ਹੱਥ ਨਾ ਪਹੁੰਚੇ ਥੂ ਕੌੜੀ ਵਾਲੀ ਕਹਾਵਤ ਵਰਗਾ ਹੈ।

       ਕੇਦਰ ਕੋਲ ਕਿਸਾਨਾਂ ਦਾ ਪੱਖ ਪੂਰਨ ਦਾ ਪੰਜਾਬ ਭਾਜਪਾ ਕੋਲ ਕੋਈ ਦਮ ਨਹੀਂ ਹੈ।ਕਿਸਾਨਾਂ ਤੇ ਲੋਕਾਂ ਦੇ ਵੱਡੇ ਵਿਦਰੋਹ ਨੂੰ ਦੇਖਕੇ ਭਾਜਪਾ ਦੇ ਆਗੂ ਜਾਣ ਬੁੱਝ ਕੇ ਪੰਜਾਬ ਦਾ ਮਹੌਲ ਖਰਾਬ ਕਰਨ ਵਿੱਚ ਲੱਗੇ ਹੋਈ ਹਨ।ਪੰਜਾਬ ਭਾਜਪਾ ਨੇ ਦੇਸ਼ ਦੇ ਅੰਨ ਦਾਤਾ ਕਿਸਾਨਾਂ ਦਾ ਕਚੂੰਮਰ ਕੱਡਿਆ ਹੈ।ਬਹਾਦਰ ਕਿਸਾਨ ਭਾਜਪਾ ਨੂੰ ਮੁੜ ਤੋਂ ਜਵਾਬ ਦੇਣਗੇ।ਪੰਜਾਬ ਵਿੱਚ ਸਾਰੀਆਂ ਹੀ ਪਾਰਟੀਆਂ ਕਿਸਾਨਾਂ ਦੇ ਮੁੱਦੇ ਤੇ ਖੜੀਆਂ ਹਨ ਇੱਕੋ ਇਕ ਭਾਜਪਾ ਪਾਰਟੀ ਕਿਸਾਨਾਂ ਦੀ ਦੁਸ਼ਮਣ ਪਾਰਟੀ ਜੱਗ ਜਾਹਰ ਹੋ ਚੁੱਕੀ ਹੈ। ਪੰਜਾਬ ਭਾਜਪਾ ਦੇ ਆਗੂ ਆਕਿਰਤਘਣ ਹਨ ਜੋ ਕਿਸਾਨਾਂ ਨਾਲ ਹਮਦਰਦੀ ਕਰਨ ਦੀ ਬਜਾਏ ਧੋਖਾ ਕਰ ਰਹੇ ਹਨ। ਇਨ੍ਹਾਂ ਆਗੂਆਂ ਨੂੰ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਜਨਤਾ ਮੂੰਹ ਨਹੀਂ ਲਵੇਗੀ ਤੇ ਇਨ੍ਹਾਂ ਦਾ ਸਮਾਜਿਕ ਬਾਈਕਾਟ ਕੀਤਾ ਜਾਵੇਗਾ।

        ਬੀ ਜੀ ਪੇ ਦੇ ਸਾਪਲਾਂ ਵਰਗੇ ਆਗੂ ਆਪਣੀ ਗੁਆਚੀ ਸ਼ਾਖ ਬਹਾਲ ਕਰਾਉਣ ਲਈ ਸੁਰਖੀਆਂ ਵਟੋਰ ਰਹੇ ਹਨ।ਜਦ ਕਿ ਇਸ ਵਲੋਂ ਪਹਿਲਾ ਵੀ ਤਲ੍ਹਨ ਗੁਰਦਵਾਰਾ ਸਾਹਿਬ ਵਿਖੇ ਆਪਸੀ ਟਕਰਾਅ ਪੈਦਾ ਕਰਕੇ ਭਾਈਚਾਰੇ ਵਿਚ ਵੰਡੀਆਂ ਪਾਈਆਂ ਗਈਆਂ ਸਨ।ਸਾਪਲਾ ਦੇ ਪਿਛੋਕੜ ਤੋਂ ਪੰਜਾਬ ਦੀ ਜਨਤਾ ਅਨਜਾਣ ਨਹੀ। ਭਾਜਪਾ ਪੰਜਾਬ ਅੰਦਰ ਲੋਕਾਂ ਵਿੱਚ ਜਾ ਕੇ ਆਪਣਾ ਪੱਖ ਰੱਖਣ ਦੇ ਅਧਿਕਾਰ ਕਿਸਾਨ ਵਿਰੋਧੀ ਬਿੱਲ ਲਿਆ ਕੇ ਗੁਆ ਚੁੱਕੀ ਹੈ।ਭਾਜਪਾ ਦਾ ਜਨਤਾ ਥਾ ਥਾ ਘਿਰਾਓ ਕਰ ਰਹੀ ਹੈ।ਇਸ ਮੌਕੇ ਜਗਜੀਤ ਸਿੰਘ ਖਾਲਸਾ, ਮਹਿੰਦਰ ਸਿੰਘ, ਬਾਊ ਥਾਪਰ,ਸਰਵਨ ਥਾਪਰ, ਰਮੇਸ਼ ਸੋਂਧੀ ਆਦਿ ਹਾਜਰ ਸਨ।Oct 24 2020 6:31PM
agri bill 2020
Source: Punjab E News

Crime News

Leave a comment

ਮੁੱਖ ਸਕੱਤਰ ਨੇ ਰਾਜ ਸੁਧਾਰ ਕਾਰਜ ਯੋਜਨਾ 2020-21 ਨਾਲ ਸਬੰਧਤ ਵਿਭਾਗਾਂ ਦੀ ਪ੍ਰਗਤੀ ਦਾ ਲਿਆ ਜਾਇਜ਼ਾ --- ਪਹਿਲੀ ਵਾਰ ਵੋਟ ਪਾਉਣ ਵੇਲੇ ਵੱਡੀ ਜ਼ਿੰਮੇਵਾਰੀ ਦਾ ਹੋਇਆ ਸੀ ਅਹਿਸਾਸ: ਸੋਨੂੰ ਸੂਦ --- ਦਿਵਾਲੀ ਬੰਪਰ-2020 ਦੇ ਡੇਢ ਕਰੋੜ ਰੁਪਏ ਦੇ ਜੇਤੂ ਨੇ ਦਸਤਾਵੇਜ ਜਮ੍ਹਾਂ ਕਰਵਾਏ --- ਨਕਲ ਨੂੰ ਨੱਥ ਪਾਉਣ ਲਈ ਵੱਡੀ ਕਾਰਵਾਈ, 7 ਫਾਰਮੈਸੀ ਕਾਲਜਾਂ ਦੀ ਮਾਨਤਾ ਰੱਦ ਕਰਨ ਲਈ ਹੋਵੇਗੀ ਕਾਰਵਾਈ : ਤਕਨੀਕੀ ਸਿੱਖਿਆ ਮੰਤਰੀ ਚੰਨੀ --- ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਤੇ ਦਿੱਲੀ ਗੁਰਦੁਆਰਾ ਕਮੇਟੀ 26 ਅਤੇ 27 ਨਵੰਬਰ ਨੂੰ ਕਿਸਾਨ ਜਥੇਬੰਦੀਆਂ ਦੇ ਦਿੱਲੀ ਚੱਲੋ ਪ੍ਰੋਗਰਾਮ ਦੀ ਪੁਰਜ਼ੋਰ ਹਮਾਇਤ ਕਰਨ ਤੇ ਹਰ ਸੰਭਵ ਮਦਦ ਕਰਨ : ਸੁਖਬੀਰ ਸਿੰਘ ਬਾਦਲ --- ਸਾਹਿਤਕ ਦੇਣ ਲਈ ਡਾ. ਰਮੇਸ਼ ਪੋਖਰਿਆਲ ‘ਨਿਸ਼ੰਕ’ ‘ਵਾਤਾਯਨ ਲਾਈਫ਼-ਟਾਈਮ ਅਚੀਵਮੈਂਟ ਐਵਾਰਡ’ ਨਾਲ ਸਨਮਾਨਿਤ