ਓਬਾਮਾ ਨੇ ਆਪਣੀ ਕਿਤਾਬ 'ਚ ਲਿਖਿਆ 'ਰਾਹੁਲ ਗਾਂਧੀ 'ਚ ਯੋਗਤਾ ਤੇ ਜਨੂੰਨ ਦੀ ਘਾਟ'

barack obama in his memoir

ਓਬਾਮਾ ਨੇ ਆਪਣੀ ਕਿਤਾਬ 'ਚ ਲਿਖਿਆ 'ਰਾਹੁਲ ਗਾਂਧੀ 'ਚ ਯੋਗਤਾ ਤੇ ਜਨੂੰਨ ਦੀ ਘਾਟ'

Punjab E News :-  ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਪਣੀ ਨਵੀਂ ਕਿਤਾਬ ‘A Promised Land’ ਵਿੱਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦਾ ਜ਼ਿਕਰ ਕੀਤਾ ਹੈ। 17 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ| ਆਪਣੀ ਇਸ ਆਤਮਕਥਾ ਵਿੱਚ ਓਬਾਮਾ ਨੇ ਕਈ ਸਿਆਸੀ ਆਗੂਆਂ ’ਤੇ ਟਿੱਪਣੀ ਕਰਨ ਦੇ ਨਾਲ ਆਪਣੇ ਤਜਰਬਿਆਂ ਨੂੰ ਸਾਂਝਾ ਕੀਤਾ ਹੈ। ਕਿਤਾਬ ਵਿੱਚ ਲਿਖਿਆ ਹੈ ਕਿ ਰਾਹੁਲ ਵਿੱਚ ਯੋਗਤਾ ਤੇ ਜਨੂਨ ਦੀ ਘਾਟ ਹੈ। ਕਿਤਾਬ ਵਿੱਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਵੀ ਜ਼ਿਕਰ ਹੈ। ਓਬਾਮਾ ਨੇ ਰਾਹੁਲ ਬਾਰੇ ਟਿੱਪਣੀ ਕਰਦਿਆਂ ਲਿਖਿਆ ਕਿ ਉਨ੍ਹਾਂ ਵਿੱਚ ਇਕ ਅਜਿਹੇ ਬੇਚੈਨ ਤੇ ਗੈਰ ਤਜਰਬੇਕਾਰ ਵਿਦਿਆਰਥੀ ਦੇ ਗੁਣ ਹਨ, ਜਿਸ ਨੇ ਆਪਣਾ ਹੋਮਵਰਕ ਕੀਤਾ ਹੈ ਤੇ ਅਧਿਆਪਕ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਵਿੱਚ ਹੈ। ਪਰ ਜੇਕਰ ਡੂੰਘਾਈ ਨਾਲ ਵੇਖੀਏ ਤਾਂ ਯੋਗਤਾ ਦੀ ਘਾਟ ਹੈ ਤੇ ਕਿਸੇ ਵਿਸ਼ੇ ਤੇ ਮੁਹਾਰਤ ਹਾਸਲ ਕਰਨ ਦੇ ਜਨੂਨ ਦੀ ਘਾਟ ਹੈ।


Nov 13 2020 2:21PM
barack obama in his memoir
Source: Punjab E News

Crime News

Leave a comment