Breaking News

ਦੁੱਧ ਅਤੇ ਸਬਜੀਆਂ ਦੀ ਘਰ-ਘਰ ਸਪਲਾਈ ਅਗਲੇ ਹੁਕਮਾਂ ਤੱਕ, ਦੁੱਧ ਤੇ ਸਬਜ਼ੀ ਵਿਕਰੇਤਾਵਾਂ ਨੂੰ ਜਾਰੀ ਹੋਣਗੇ ਸ਼ਨਾਖਤੀ ਕਾਰਡ -ਜ਼ਿਲ੍ਹਾ ਮੈਜਿਸਟਰੇਟ

curfew in jalandhar

ਦੁੱਧ ਅਤੇ ਸਬਜੀਆਂ ਦੀ ਘਰ-ਘਰ ਸਪਲਾਈ ਅਗਲੇ ਹੁਕਮਾਂ ਤੱਕ, ਦੁੱਧ ਤੇ ਸਬਜ਼ੀ ਵਿਕਰੇਤਾਵਾਂ ਨੂੰ ਜਾਰੀ ਹੋਣਗੇ ਸ਼ਨਾਖਤੀ ਕਾਰਡ -ਜ਼ਿਲ੍ਹਾ ਮੈਜਿਸਟਰੇਟ

Punjab E News :  ਜ਼ਿਲ੍ਹਾ ਮੈਜਿਸਟਰੇਟ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਕੋਰੋਨਾ ਵਾਇਰਸ ਕਰਕੇ ਲਗਾਏ ਗਏ ਕਰਫ਼ਿਊ ਦੇ ਮੱਦੇ ਨਜ਼ਰ ਲੋਕਾਂ ਨੂੰ ਜਰੂਰੀ ਵਸਤਾਂ ਜਿਨਾਂ ਵਿੱਚ ਦੁੱਧ ਅਤੇ ਸਬਜੀਆਂ ਸ਼ਾਮਿਲ ਹਨ ਘਰ-ਘਰ ਜਾ ਕੇ ਸਪਲਾਈ ਕੀਤੀਆਂ ਜਾਣਗੀਆਂ ਤਾਂ ਜੋ ਉਨਾ ਨੂੰ ਜਰੂਰੀ ਵਸਤਾਂ ਵਿੱਚ ਕੋਈ ਪਰੇਸ਼ਾਨੀ ਪੇਸ਼ ਨਾ ਆਵੇ। 
      ਡਿਪਟੀ ਕਮਿਸ਼ਨਰ ਜਲੰਧਰ ਜਿਨਾਂ ਦੇ ਨਾਲ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਵੀ ਮੌਜੂਦ ਸਨ ਨੇ ਕਿਹਾ ਕਿ ਕਿਸੇ ਵੀ ਸਥਿਤੀ ਵਿੱਚ ਪ੍ਰਚੂਨ ਦੀਆਂ ਦੁਕਾਨਾ ਖੋਲ੍ਹਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। 
         ਉਨ੍ਹਾਂ ਦੱਸਿਆ ਕਿ ਦੁੱਧ ਅਤੇ ਸਬਜ਼ੀਆਂ ਵੇਚਣ ਵਾਲਿਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ਨਾਖਤੀ ਕਾਰਡ ਜਾਰੀ ਕਰਕੇ ਖੇਤਰ ਵਾਰ ਜਰੂਰੀ ਚੀਜਾਂ ਵੇਚਣ ਦੀ ਆਗਿਆ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਦੁੱਧ ਅਤੇ ਸਬਜ਼ੀਆਂ ਵੇਚਣ ਵਾਲੇ ਵਲੋਂ ਘਰ ਦੀ ਘੰਟੀ ਵਜਾ ਕੇ ਦੁੱਧ ਤੇ ਸਬਜ਼ੀਆਂ ਵੇਚੀਆਂ ਜਾਣਗੀਆਂ ਅਤੇ ਉਸ ਨੂੰ ਇਕ ਜਗ੍ਹਾ ਖੜ੍ਹ ਕੇ ਅਜਿਹਾ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਕਿਉਂਕਿ ਇਸ ਨਾਲ ਭੀੜ ਇਕੱਠੀ ਹੋ ਸਕਦੀ ਹੈ। ਸ਼ਰਮਾ ਨੇ ਵੇਰਕਾ ਮਿਲਕ ਪਲਾਂਟ ਨੂੰ ਕਿਹਾ ਕਿ ਦੁੱਧ ਦੇ ਪੈਕੇਟ ਅਤੇ ਦੁੱਧ ਪਾਊਡਰ ਦੀ ਵੇਂਡਰਾਂ ਨੂੰ ਦਿਨ ਵਿੱਚ ਦੋ ਵਾਰ ਸਪਲਾਈ ਨੂੰ ਯਕੀਨੀ ਬਣਾਇਆ ਜਾਵੇ ਅਤੇ ਨਾਲ ਹੀ ਉਨ੍ਹਾਂ ਨੂੰ ਸ਼ਨਾਖਤੀ ਕਾਰਡ ਮੁਹੱਈਆ ਕਰਵਾਏ ਜਾਣ। 
       ਉਨ੍ਹਾਂ ਪੁਲਿਸ ਵਿਭਾਗ ਨੂੰ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਭੋਜਨ ਅਤੇ ਦੁੱਧ ਸਪਲਾਈ, ਅਖ਼ਬਾਰਾਂ, ਐਲ.ਪੀ.ਜੀ.ਗੈਸ ਸੈਲੰਡਰ ਅਤੇ ਹਸਪਤਾਲ ਦੇ ਸਟਾਫ਼ ਜਿਸ ਵਿੱਚ ਡਾਕਟਰ ਅਤੇ ਪੈਰਾ ਮੈਡੀਕਲ ਅਮਲਾ ਅਤੇ ਹੋਰ ਸ਼ਾਮਿਲ ਹਨ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸੂਚਨਾ ਤਕਨਾਲੌਜੀ ਨਾਲ ਜੁੜੀਆਂ ਕੰਪਨੀਆਂ ਦਾ ਅਮਲਾ ਵੀ ਪ੍ਰਭਾਵਿਤ ਨਾ ਹੋ ਸਕੇ। 
        ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹੇ ਦੇ ਸਮੂਹ ਉਪ ਮੰਡਲ ਮੈਜਿਸਟਰੇਟਾਂ ਨੂੰ ਵੀ ਹਦਾਇਤਾਂ ਕੀਤੀਆਂ ਕਿ ਜ਼ਿਲ੍ਹੇ ਵਿੰਚ ਜਰੂਰੀ ਚੀਜਾਂ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਇਆ ਜਾਵੇ। 
       ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ, ਜਸਬੀਰ ਸਿੰਘ, ਡਿਪਟੀ ਕਮਿਸ਼ਨਰ ਪੁਲਿਸ ਗੁਰਮੀਤ ਸਿੰਘ, ਅਰੁਣ ਸੈਣੀ, ਉਪ ਮੰਡਲ ਮੈਜਿਸਟਰੇਟ ਅੰਮਿਤ ਕੁਮਾਰ ਪੰਚਾਲ, ਰਾਹੁਲ ਸਿੰਧੂ, ਡਾ. ਜੈ ਇੰਦਰ ਸਿੰਘ, ਸੰਜੀਵ ਸ਼ਰਮਾ, ਡਾ.ਵਿਨੀਤ ਕੁਮਾਰ, ਸਿਵਲ ਸਰਜਨ ਡਾ.ਗੁਰਿੰਦਰ ਚਾਵਲਾ , ਮੈਡੀਕਲ ਸੁਪਰਡੰਟ ਮਨਦੀਪ ਕੌਰ, ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਨਰਿੰਦਰ ਸਿੰਘ , ਐਸ.ਐਮ.ਓ.ਕਸ਼ਮੀਰੀ ਲਾਲ ਅਤੇ ਹੋਰ ਵੀ ਹਾਜ਼ਰ ਸਨ। 


Mar 23 2020 10:54PM
curfew in jalandhar
Source: Punjab E News

Crime News

Leave a comment

Tadlhan Talhan Talhan

Latest post

कोरोना वायरस के खिलाफ एकजुटता 9 बजे से 9 मिनट तक घर की जहाँ लाइट बंद, मोदी ने ट्वीट की यह मंगलकामना, पढ़े --- कोविड-19 के विरुद्ध जंग में ड्यूटी तन-मन से निभाकर मिसाल कायम करने वाले पुलिस मुलाजि़मों के सम्मान के लिए विशेष अवॉर्ड शुरू करने का फ़ैसला --- राष्ट्रीय अनुसूचित जाति आयोग ने पंजाब सरकार से भाई निर्मल सिंह खालसा के साथ मौत से पहले तथा बाद में हुए भेदभाव की जांच के लिए सिट का गठन करने के लिए कहा --- अकाली दल ने राज्य में दीर्घकालीन कर्फ्यू के कारण पैदा हुए समस्याओं के समाधान के लिए मुख्यमंत्री से सर्वदलीय बैठक बुलाने के लिए कहा --- मुख्यमंत्री कैप्टन अमरिन्दर सिंह ने हजूरी रागी भाई निर्मल सिंह के पुत्र और भतीजे के साथ की बातचीत, देहांत पर दुख प्रकट किया और कोविड-19 पीडि़त पारिवारिक सदस्यों के इलाज में पूरी मदद का दिया भरोसा --- सुखबीर सिंह बादल द्वारा मोदी से ऑस्ट्रेलिया में भारतीय छात्रों की देखभाल का मुद्दा उठाने की अपील