Breaking News

ਇੰਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ, ਜਲੰਧਰ ਨੇ ਅੰਤਰਰਾਸ਼ਟਰੀ ਬਾਲੜੀ ਦਿਵਸ ਮਨਾਇਆ

international girl child day

ਇੰਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ, ਜਲੰਧਰ ਨੇ ਅੰਤਰਰਾਸ਼ਟਰੀ ਬਾਲੜੀ ਦਿਵਸ ਮਨਾਇਆ

Punjab E News : ਇਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ, ਜਲੰਧਰ ਦੀ ਐਨ.ਐਸ.ਐਸ. ਯੂਨਿਟ ਨੇ ਅੰਤਰਰਾਸ਼ਟਰੀ ਬਾਲੜੀ ਦਿਵਸ ਮਨਾਇਆ। ਇਹ ਦਿਨ ਲੜਕੀਆਂ ਦੇ ਸਾਹਮਣੇ ਆਉਣ ਵਾਲੀਆਂ ਚੁਣੌਤਿਆਂ ਤੇ ਧਿਆਨ ਕੇਂਦਰਤ ਕਰਨ ਅਤੇ ਆਨਲਾਈਨ ਮੋਡ ਦੀ ਵਰਤੋਂ ਕਰਕੇ ਲੜਕੀਆਂ ਦੇ ਸ਼ਸਕਤੀਕਰਨ ਨੂੰ ਉਤਸਾਹਤ ਕਰਨ ਲਈ ਮਨਾਇਆ ਗਿਆ। ਭਾਸ਼ਣ ਮੁਕਾਬਲਾ ਅਤੇ ਐਕਸਟੇਮਪੋਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਬਹੁਤ ਸਾਰੇ ਵਿਦਿਆਰਥੀ-ਅਧਿਆਪਕਾਂ ਨੇ ਸਰਗਰਮੀ ਨਾਲ ਹਿੱਸਾ ਲਿਆ। ਕੁਨਿਕਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਉਸਨੇ 'ਔਰਤ ਸਸ਼ਕਤੀਕਰਨ' ਵਿਸ਼ੇ ਤੇ ਚਾਨਣਾ ਪਾਇਆ। ਅੰਮ੍ਰਿਤਪਾਲ ਨੇ 'ਬੇਟੀ ਬਚਾਓ, ਬੋਟੀ ਪੜ੍ਹਾਓ' ਵਿਸ਼ੇ ਤੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ। ਪ੍ਰਭਜੋਤ ਕੌਰ ਨੇ ਲੜਕੀਆਂ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਬਾਰੇ ਇਕ ਸਵੈ-ਰਚਿਤ ਕਵਿਤਾ ਸੁਣਾਈ। ਮਹਾਨ ਭਾਰਤੀ ਔਰਤਾਂ- ਮੈਰੀ-ਕੌਮ, ਕਲਪਨਾ ਚਾਵਲਾ, ਸੁਨੀਤਾ ਵਿਲੀਅਮਜ਼ ਅਤੇ ਹੋਰ ਬਹੁਤ ਸਾਰੀਆਂ ਦੀਆਂ ਪ੍ਰਾਪਤੀਆਂ ਨਾਲ ਜੁੜੇ ਵਿਸ਼ਿਆਂ ਤੇ ਇੱਕ ਐਕਸਟੇਮਪੋਰ ਦਾ ਆਯੋਜਨ ਵੀ ਕੀਤਾ ਗਿਆ। ਵਿਦਿਆਰਥੀ-ਅਧਿਆਪਕਾਂ ਨੇ ਕੁੜੀਆਂ ਨੂੰ ਗੁਣਾਤਮਕ ਸਿੱਖਿਆ ਦੇਣ ਅਤੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਬਣਾਉਣ ਲਈ ਅਪਣਾਈਆਂ ਜਾਣ ਵਾਲੀਆਂ ਰਣਨੀਤਿਆਂ ਬਾਰੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ। ਜੇਤੁਆਂ ਨੂੰ ਈ-ਸਰਟੀਫਿਕੇਟ ਦਿੱਤੇ ਗਏ।
ਪ੍ਰਿੰਸੀਪਲ ਡਾ. ਅਰਜਿੰਦਰ ਸਿੰਘ ਨੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਹਿੱਸਾ ਲੈਣ ਵਾਲਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕਾਲਜ ਵਿੱਚ ਔਰਤਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਅਤੇ ਮਦਦ ਕਰਨ ਲਈ ਇਕ 'ਸ਼ਿਕਾਇਤ ਸੈਲ' ਅਤੇ 'ਗਾਈਡੈਂਸ ਅਤੇ ਕਾਉਂਸਲਿੰਗ ਸੈਲ' ਹੈ ਤਾਂ ਜੋ ਔਰਤਾਂ ਦੀ ਹਰ ਪ੍ਰਕਾਰ ਦੀ ਮਦਦ ਕੀਤੀ ਜਾ ਸਕੇ। ਬੀ.ਐਡ. ਵਿੱਚ ਕਈ ਵਿਦਿਆਰਥੀ-ਅਧਿਆਪਕਾਵਾਂ ਲੜਕੀਆਂ ਦੀਆਂ ਮਾਵਾਂ ਹਨ ਅਤੇ ਉਨ੍ਹਾਂ ਨੂੰ ਉਸੇ ਤਰ੍ਹਾਂ ਦੇ ਅਧਿਕਾਰ, ਮਿਆਰੀ ਵਿਦਿਆ ਅਤੇ ਜ਼ਿੰਦਗੀ ਦੀਆਂ ਹੋਰ ਸਹੂਲਤਾਂ ਦੇ ਕੇ ਉਨ੍ਹਾਂ ਦੀਆਂ ਕੁੜੀਆਂ ਦੀ ਦੇਖਭਾਲ ਕਰਨ ਦੀ ਸਿਖਲਾਈ ਦਿੱਤੀ ਜਾਂਦੀ ਹੈ।


Oct 10 2020 4:36PM
international girl child day
Source: Punjab E News

Crime News

Leave a comment

ਮਾਲ ਗੱਡੀਆਂ ਬੰਦ ਹੋਣ ਨਾਲ ਯੂਰੀਆ ਤੇ ਡੀ.ਏ.ਪੀ.ਖਾਦ ਦੀ ਸਪਲਾਈ ਰੁਕੀ ਕਿਸਾਨ ਪ੍ਰਭਾਵਿਤ, ਜਲੰਧਰ 'ਚ 1.70 ਲੱਖ ਹੈਕਟੇਅਰ ਕਣਕ ਅਤੇ 56 ਹਜ਼ਾਰ ਏਕਟ ਆਲੂ ਦੀ ਫ਼ਸਲ ਲਈ ਯੂਰੀਆ ਅਤੇ ਡੀ.ਏ.ਪੀ.ਖਾਦ ਬਹੁਤ ਜਰੂਰੀ --- ਦੁਸ਼ਹਿਰੇ ਮੌਕੇ ਪੰਜਾਬ ਯੂਥ ਕਾਂਗਰਸ ਫੁਕੇਗੀ ਮੋਦੀ ਰਾਵਣ ਦਾ ਪੁਤਲਾ --- 11 ਕੇ.ਵੀ. ਉਵਰਲੋਡਿਡ ਏ.ਪੀ. ਫੀਡਰਾਂ ਦਾ ਉਦਘਾਟਨ --- ਵਧੀਕ ਡਿਪਟੀ ਕਮਿਸ਼ਨਰ ਨੇ ਸਿਹਤ ਟੀਮਾਂ ਨੂੰ ਅਵੇਸਲੇ ਨਾ ਹੋਣ ਅਤੇ ਕੋਵਿ-19 ਸਬੰਧੀ ਟੈਸਟ ਜਾਰੀ ਰੱਖਣ ਦੀਆਂ ਹਦਾਇਤਾ, ਅਧਿਕਾਰੀਆਂ ਨੂੰ ਕੋਵਿਡ-19 ਸਬੰਧੀ ਦੂਜੀ ਲਹਿਰ ਦਾ ਪੂਰੀ ਸਮਰੱਥਾ ਨਾਲ ਮੁਕਾਬਲਾ ਕਰਨ ਲਈ ਸਥਿਤੀ 'ਤੇ ਬਾਜ਼ ਅੱਖ ਰੱਖਣ ਦੀਆਂ ਹਦਾਇਤਾਂ --- ਬੀ ਜੀ ਪੇ ਦੇ ਸਾਪਲਾਂ ਆਪਣੀ ਗੁਆਚੀ ਸ਼ਾਖ ਬਹਾਲ ਕਰਾਉਣ ਲਈ ਸੁਰਖੀਆਂ ਵਟੋਰ ਰਹੇ --- ਦਿੱਲੀ-ਕਟੜਾ ਐਕਸਪ੍ਰੈਸ ਵੇ: ਸ਼ਾਸਨ ਵਲੋਂ ਨਕੋਦਰ,ਫਿਲੌਰ ਅਤੇ ਜਲੰਧਰ-2 ਸਬ ਡਵੀਜ਼ਨਾਂ 'ਚ 1485 ਏਕੜ ਜ਼ਮੀਨ ਐਕੁਆਇਰ ਕਰਨ ਲਈ 3-ਡੀ ਨੋਟੀਫਿਕੇਸ਼ਨ ਜਾਰੀ