Breaking News

ਹੁਣ ਜਲੰਧਰ ਤੋਂ ਮੁੰਬਈ ਲਈ ਰੋਜ਼ਾਨਾ ਫਲਾਈਟ, ਹਫ਼ਤੇ 'ਚ ਤਿੰਨ-ਤਿੰਨ ਦਿਨ ਦਿੱਲੀ ਤੇ ਜੈਪੁਰ ਲਈ ਉਡਾਣਾਂ

jalandhar to mumbai flights

ਹੁਣ ਜਲੰਧਰ ਤੋਂ ਮੁੰਬਈ ਲਈ ਰੋਜ਼ਾਨਾ ਫਲਾਈਟ, ਹਫ਼ਤੇ 'ਚ ਤਿੰਨ-ਤਿੰਨ ਦਿਨ ਦਿੱਲੀ ਤੇ ਜੈਪੁਰ ਲਈ ਉਡਾਣਾਂ

ਏਅਰਲਾਈਨਾਂ ਦੀਆਂ ਉਡਾਨਾਂ ਦੇ ਵਿੰਟਰ ਸ਼ੈਡਿਊਲ 'ਚ ਜਲੰਧਰ ਨੂੰ ਵੱਡਾ ਤੋਹਫ਼ਾ ਮਿਲਿਆ ਹੈ। ਆਦਮਪੁਰ ਤੋਂ ਰੋਜ਼ਾਨਾ ਮੁੰਬਈ ਦੀ ਫਲਾਈਟ ਸ਼ੁਰੂ ਹੋਵੇਗੀ। ਹਫ਼ਤੇ 'ਚ 3 ਦਿਨ (ਸ਼ੁੱਕਰਵਾਰ, ਸ਼ਨਿਚਰਵਾਰ ਤੇ ਐਤਵਾਰ) ਦਿੱਲੀ ਲਈ ਤੇ 3 ਦਿਨ (ਮੰਗਲਵਾਰ, ਬੁੱਧਵਾਰ ਤੇ ਵੀਰਵਾਰ) ਜੈਪੁਰ ਲਈ ਆਦਮਪੁਰ ਏਅਰਪੋਰਟ ਤੋਂ ਫਲਾਈਟ ਉਡੇਗੀ।

ਸਪਾਈਸਜੈੱਟ ਏਅਰਲਾਈਨ ਵੱਲੋਂ ਮੁੰਬਈ ਲਈ ਆਦਮਪੁਰ ਤੋਂ ਰੋਜ਼ਾਨਾ ਤੇ ਹਫ਼ਤੇ 'ਚ 3 ਦਿਨ ਦਿੱਲੀ ਤੇ 3 ਦਿਨ ਜੈਪੁਰ ਲਈ ਵੀ ਫਲਾਈਟ ਸੰਚਾਲਿਤ ਕਰਨ ਦਾ ਸ਼ੈਡਿਊਲ ਜਾਰੀ ਕੀਤਾ ਗਿਆ ਹੈ। ਆਦਮਪੁਰ ਤੋਂ ਦਿੱਲੀ ਲਈ ਫਲਾਈਟ ਸ਼ੁੱਕਰਵਾਰ, ਸ਼ਨਿਚਰਵਾਰ ਤੇ ਐਤਵਾਰ ਨੂੰ ਉਡਾਣ ਭਰਿਆ ਕਰੇਗੀ।

ਵਿੰਟਰ ਸ਼ੈਡਿਊਲ 20 ਨਵੰਬਰ ਤੋਂ ਲਾਗੂ ਹੋਣ ਜਾ ਰਿਹਾ ਹੈ ਤੇ 27 ਮਾਰਚ ਤਕ ਲਾਗੂ ਰਹੇਗਾ ਤੇ ਇਸੇ ਵਿੰਟਰ ਸ਼ੈਡਿਊਲ 'ਚ ਆਦਮਪੁਰ ਤੋਂ ਤਿੰਨ ਫਲਾਈਟ ਸੰਚਾਲਿਤ ਕਰਨ ਦਾ ਐਲਾਨ ਕੀਤਾ ਗਿਆ ਹੈ। ਤਿੰਨੋਂ ਫਲਾਈਟਸ ਦਾ ਸੰਚਾਲਨ ਨਿੱਜੀ ਏਅਰਲਾਈਨਸ ਸਪਾਈਸਜੈੱਟ ਵੱਲੋਂ ਕੀਤਾ ਜਾਵੇਗਾ ਤੇ ਤਿੰਨੋਂ ਹੀ ਸੈਕਟਰਾਂ 'ਚ ਬੰਬਾਰਡਿਅਰ ਡੈਸ਼ 8 ਕਿਊ 400 ਜਹਾਜ਼ ਸੰਚਾਲਿਤ ਹੋਵੇਗਾ। 72 ਸੀਟਾਂ ਦੀ ਸਮਰੱਥਾ ਵਾਲਾ ਇਹ ਜਹਾਜ਼ ਮੌਜੂਦਾ ਸਮੇਂ 'ਚ ਆਦਮਪੁਰ-ਦਿੱਲੀ ਸੈਕਟਰ 'ਚ ਵੀ ਸੰਚਾਲਿਤ ਕੀਤਾ ਜਾ ਰਿਹਾ ਹੈ।


Nov 6 2020 4:33PM
jalandhar to mumbai flights
Source:

Crime News

Leave a comment

ਮੁੱਖ ਸਕੱਤਰ ਨੇ ਰਾਜ ਸੁਧਾਰ ਕਾਰਜ ਯੋਜਨਾ 2020-21 ਨਾਲ ਸਬੰਧਤ ਵਿਭਾਗਾਂ ਦੀ ਪ੍ਰਗਤੀ ਦਾ ਲਿਆ ਜਾਇਜ਼ਾ --- ਪਹਿਲੀ ਵਾਰ ਵੋਟ ਪਾਉਣ ਵੇਲੇ ਵੱਡੀ ਜ਼ਿੰਮੇਵਾਰੀ ਦਾ ਹੋਇਆ ਸੀ ਅਹਿਸਾਸ: ਸੋਨੂੰ ਸੂਦ --- ਦਿਵਾਲੀ ਬੰਪਰ-2020 ਦੇ ਡੇਢ ਕਰੋੜ ਰੁਪਏ ਦੇ ਜੇਤੂ ਨੇ ਦਸਤਾਵੇਜ ਜਮ੍ਹਾਂ ਕਰਵਾਏ --- ਨਕਲ ਨੂੰ ਨੱਥ ਪਾਉਣ ਲਈ ਵੱਡੀ ਕਾਰਵਾਈ, 7 ਫਾਰਮੈਸੀ ਕਾਲਜਾਂ ਦੀ ਮਾਨਤਾ ਰੱਦ ਕਰਨ ਲਈ ਹੋਵੇਗੀ ਕਾਰਵਾਈ : ਤਕਨੀਕੀ ਸਿੱਖਿਆ ਮੰਤਰੀ ਚੰਨੀ --- ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਤੇ ਦਿੱਲੀ ਗੁਰਦੁਆਰਾ ਕਮੇਟੀ 26 ਅਤੇ 27 ਨਵੰਬਰ ਨੂੰ ਕਿਸਾਨ ਜਥੇਬੰਦੀਆਂ ਦੇ ਦਿੱਲੀ ਚੱਲੋ ਪ੍ਰੋਗਰਾਮ ਦੀ ਪੁਰਜ਼ੋਰ ਹਮਾਇਤ ਕਰਨ ਤੇ ਹਰ ਸੰਭਵ ਮਦਦ ਕਰਨ : ਸੁਖਬੀਰ ਸਿੰਘ ਬਾਦਲ --- ਸਾਹਿਤਕ ਦੇਣ ਲਈ ਡਾ. ਰਮੇਸ਼ ਪੋਖਰਿਆਲ ‘ਨਿਸ਼ੰਕ’ ‘ਵਾਤਾਯਨ ਲਾਈਫ਼-ਟਾਈਮ ਅਚੀਵਮੈਂਟ ਐਵਾਰਡ’ ਨਾਲ ਸਨਮਾਨਿਤ