Breaking News

ਪੁਲਿਸ ਕਰਮਚਾਰੀ ਦੁਆਰਾ ਸਿੱਖ ਵਿਅਕਤੀ ਦੀ ਪੱਗ ਦੀ ਬੇਅਦਬੀ ਕਰਨ ਦਾ ਮਾਮਲਾ ਭੱਖਿਆ |

west bengal turban issue

ਪੁਲਿਸ ਕਰਮਚਾਰੀ ਦੁਆਰਾ ਸਿੱਖ ਵਿਅਕਤੀ ਦੀ ਪੱਗ ਦੀ ਬੇਅਦਬੀ ਕਰਨ ਦਾ ਮਾਮਲਾ ਭੱਖਿਆ |

Punjab E News :-  ਬੀਤੇ ਦਿਨ ਇੱਕ ਪੁਲਿਸ ਕਰਮਚਾਰੀ ਦੁਆਰਾ ਸਿੱਖ ਵਿਅਕਤੀ ਨਾਲ ਕੁੱਟਮਾਰ ਅਤੇ ਉਸ ਦੀ ਪੱਗ ਦੀ ਬੇਅਦਬੀ ਕਰਦੇ ਹੋਏ ਇੱਕ ਵੀਡੀਓ ਵਾਇਰਲ ਹੋਈ ਸੀ |

  ਦਰਅਸਲ ਵੀਰਵਾਰ ਨੂੰ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਵਿੱਚ ਬੀਜੇਪੀ ਵੱਲੋ ਇੱਕ ਰੋਸ ਮਾਰਚ ਕੱਢਿਆ ਜਾ ਰਿਹਾ ਸੀ | ਜਿਸ ਦੌਰਾਨ ਪੁਲਿਸ ਅਤੇ ਬੀਜੇਪੀ ਵਰਕਰਾਂ ਵਿਚਾਲੇ ਝੜਪ ਹੋ ਗਈ ਜਿਸ ਦੌਰਾਨ ਇੱਕ ਸਿੱਖ ਨੌਜਵਾਨ ਬਲਵਿੰਦਰ ਸਿੰਘ ਦੀ ਪੱਗ ਲੱਥ ਗਈ | ਜਿਸ ਦੀ ਨਿੰਦਾ ਪੂਰੇ ਦੇਸ਼ ਭਰ ਵਿੱਚ ਕੀਤੀ ਜਾ ਰਹੀ ਹੈ | ਇਸ ਘਟਨਾ ਦੀ ਨਿਖੇਧੀ  ਕ੍ਰਿਕਟਰ ਹਰਭਜਨ ਸਿੰਘ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਟਵੀਟ ਰਹੀ ਕੀਤੀ ਸੀ |

     ਮਾਮਲਾ ਭਖਦੇ ਦੇਖ ਤੇ ਹੁਣ ਪੱਛਮੀ ਬੰਗਾਲ ਦੀ ਪੁਲਿਸ ਬੈਕਫੂਟ ਤੇ ਆਈ ਹੈ ਅਤੇ ਉਸ ਨੇ ਇਸ ਘਟਨਾ ਤੇ ਆਪਣੀ ਸਫਾਈ ਪੇਸ਼ ਕੀਤੀ ਹੈ ਪੱਛਮੀ ਬੰਗਾਲ ਦੀ ਪੁਲਿਸ ਦਾ ਕਹਿਣਾ ਹੈ ਕਿ ਹੱਥੋਪਾਈ ਦੌਰਾਨ ਪੱਗ ਆਪਣੇ ਆਪ ਖੁੱਲ੍ਹ ਗਈ ਸੀ। ਸਾਡੇ ਅਧਿਕਾਰੀਆਂ ਨੇ ਅਜਿਹਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ।ਪੱਛਮੀ ਬੰਗਾਲ ਦੀ ਪੁਲਿਸ ਨੇ ਟਵੀਟ ਕਰਦਿਆਂ ਲਿਖਿਆ ਕਿ ਕਿਸੇ ਵੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁਚਾਉਣਾ ਸਾਡਾ ਉਦੇਸ਼ ਕਦੇ ਨਹੀਂ ਸੀ । ਟਵੀਟ ਰਹੀ ਓਹਨਾ ਕਿਹਾ ਕਿ ਪੱਛਮੀ ਬੰਗਾਲ ਪੁਲਿਸ ਸਾਰੇ ਧਰਮਾਂ ਦਾ ਸਨਮਾਨ ਕਰਦੀ ਹੈ। ਅਧਿਕਾਰੀ ਵੱਲੋ ਖਾਸ ਤੌਰ 'ਤੇ ਉਸ ਨੂੰ ਗ੍ਰਿਫਤਾਰੀ ਤੋਂ ਪਹਿਲਾਂ ਆਪਣੀ ਪੱਗ ਵਾਪਸ ਬੰਨ੍ਹਣ ਲਈ ਕਿਹਾ ਸੀ | 


Oct 10 2020 1:56PM
west bengal turban issue
Punjab E News

Source: Punjab E New

Crime News

Leave a comment

ਮਾਲ ਗੱਡੀਆਂ ਬੰਦ ਹੋਣ ਨਾਲ ਯੂਰੀਆ ਤੇ ਡੀ.ਏ.ਪੀ.ਖਾਦ ਦੀ ਸਪਲਾਈ ਰੁਕੀ ਕਿਸਾਨ ਪ੍ਰਭਾਵਿਤ, ਜਲੰਧਰ 'ਚ 1.70 ਲੱਖ ਹੈਕਟੇਅਰ ਕਣਕ ਅਤੇ 56 ਹਜ਼ਾਰ ਏਕਟ ਆਲੂ ਦੀ ਫ਼ਸਲ ਲਈ ਯੂਰੀਆ ਅਤੇ ਡੀ.ਏ.ਪੀ.ਖਾਦ ਬਹੁਤ ਜਰੂਰੀ --- ਦੁਸ਼ਹਿਰੇ ਮੌਕੇ ਪੰਜਾਬ ਯੂਥ ਕਾਂਗਰਸ ਫੁਕੇਗੀ ਮੋਦੀ ਰਾਵਣ ਦਾ ਪੁਤਲਾ --- 11 ਕੇ.ਵੀ. ਉਵਰਲੋਡਿਡ ਏ.ਪੀ. ਫੀਡਰਾਂ ਦਾ ਉਦਘਾਟਨ --- ਵਧੀਕ ਡਿਪਟੀ ਕਮਿਸ਼ਨਰ ਨੇ ਸਿਹਤ ਟੀਮਾਂ ਨੂੰ ਅਵੇਸਲੇ ਨਾ ਹੋਣ ਅਤੇ ਕੋਵਿ-19 ਸਬੰਧੀ ਟੈਸਟ ਜਾਰੀ ਰੱਖਣ ਦੀਆਂ ਹਦਾਇਤਾ, ਅਧਿਕਾਰੀਆਂ ਨੂੰ ਕੋਵਿਡ-19 ਸਬੰਧੀ ਦੂਜੀ ਲਹਿਰ ਦਾ ਪੂਰੀ ਸਮਰੱਥਾ ਨਾਲ ਮੁਕਾਬਲਾ ਕਰਨ ਲਈ ਸਥਿਤੀ 'ਤੇ ਬਾਜ਼ ਅੱਖ ਰੱਖਣ ਦੀਆਂ ਹਦਾਇਤਾਂ --- ਬੀ ਜੀ ਪੇ ਦੇ ਸਾਪਲਾਂ ਆਪਣੀ ਗੁਆਚੀ ਸ਼ਾਖ ਬਹਾਲ ਕਰਾਉਣ ਲਈ ਸੁਰਖੀਆਂ ਵਟੋਰ ਰਹੇ --- ਦਿੱਲੀ-ਕਟੜਾ ਐਕਸਪ੍ਰੈਸ ਵੇ: ਸ਼ਾਸਨ ਵਲੋਂ ਨਕੋਦਰ,ਫਿਲੌਰ ਅਤੇ ਜਲੰਧਰ-2 ਸਬ ਡਵੀਜ਼ਨਾਂ 'ਚ 1485 ਏਕੜ ਜ਼ਮੀਨ ਐਕੁਆਇਰ ਕਰਨ ਲਈ 3-ਡੀ ਨੋਟੀਫਿਕੇਸ਼ਨ ਜਾਰੀ