Breaking News

ਵਟਸਐਪ ਸ਼ੋਪਿੰਗ ਬਟਣ ਹੋਇਆ ਲਾਈਵ, ਹੁਣ ਸਿੱਧੇ ਚੈਟ ਤੋਂ ਕਰ ਸਕੋਗੇ ਸ਼ਾਪਿੰਗ, ਜਾਣੋ ਕਿਵੇਂ ਕਰੇਗਾ ਕੰਮ

whatsapp shoping button

ਵਟਸਐਪ ਸ਼ੋਪਿੰਗ ਬਟਣ ਹੋਇਆ ਲਾਈਵ, ਹੁਣ ਸਿੱਧੇ ਚੈਟ ਤੋਂ ਕਰ ਸਕੋਗੇ ਸ਼ਾਪਿੰਗ, ਜਾਣੋ ਕਿਵੇਂ ਕਰੇਗਾ ਕੰਮ
PunjabENews:-ਫੇਸਬੁੱਕ  ਨੇ ਭਾਰਤ ਸਣੇ ਦੁਨੀਆ ਭਰ ਵਿਚ ਵ੍ਹਟਸਐਪ ਬਟਨ ਨੂੰ ਲਾਈਵ ਕਰ ਦਿੱਤਾ ਹੈ। ਵ੍ਹਟਸਐਪ ਵਿਚ ਨਵੇਂ ਸ਼ਾਪਿੰਗ ਬਟਨ ਨਾਲ ਜੁੜਨ ਨਾਲ ਬਿਜਨੈਸ ਅਕਾਊਂਟ ਯੂਜ਼ਰਜ਼ ਆਪਣੇ ਗਾਹਕਾਂ ਨੂੰ ਸਿੱਧੇ ਪ੍ਰੋਡਕਟ ਦਾ ਕੈਟਾਲਾਗ ਚੈਟ ਵਿੰਡੋ ’ਤੇ ਦੇ ਸਕਣਗੇ। ਇਸ ਕੈਟਾਲਾਗ ਨੂੰ ਦੇਖਣ ਤੋਂ ਬਾਅਦ ਯੂਜ਼ਰਜ਼ ਨੂੰ ਚੈਟ ਜ਼ਰੀਏ ਸ਼ਾਪਿੰਗ ਦਾ ਆਪਸ਼ਨ ਵੀ ਦਿੱਤਾ ਜਾਵੇਗਾ। ਮਤਲਬ ਯੂਜ਼ਰਜ਼ ਨੂੰ ਬਿਜਨੈਸ ਕੈਟਾਲਾਗ ਸਰਚ ਵਿਚ ਆਸਾਨੀ ਹੋ ਜਾਵੇਗੀ।

ਵਟਸਐਪ ਸ਼ੋਪਿੰਗ ਬਟਣ  ਯੂਜ਼ਰਜ਼ ਦਾ ਕੰਪਨੀ ਵੱਲੋਂ ਆਫਰ ਕੀਤੇ ਜਾਣ ਵਾਲੇ ਗੁਡਸ ਅਤੇ ਸਰਵਿਸਜ਼ ਦੀ ਜਾਣਕਾਰੀ ਉਪਲਬਧ ਕਰਵਾਏਗਾ। ਵ੍ਹਟਸਐਪ ਦਾ ਕਹਿਣਾ ਹੈ ਕਿ ਨਵੇਂ ਬਟਨ ਤੋਂ ਕਾਰੋਬਾਰੀਆਂ ਨੂੰ ਆਪਣੇ ਉਤਪਾਦਾਂ ਦੀ ਖੋਜ ਵਿਚ ਆਸਾਨੀ ਹੋਵੇਗੀ ਅਤੇ ਇਸ ਨਾਲ ਵਿਕਰੀ ਵਧਾਉਣ ਵਿਚ ਮਦਦ ਮਿਲ ਸਕੇਗੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਤਕ ਲੋਕਾਂ ਨੂੰ ਬਿਜਨੈਸ ਪ੍ਰੋਫਾਈਲ ’ਤੇ ਕਲਿੱਕ ਕਰਕੇ ਬਿਜਨੈਸ ਕੈਟਾਲਾਗ ਦੇਖਣਾ ਪੈਂਦਾ ਸੀ ਪਰ ਹੁਣ ਜੇ ਯੂਜ਼ਰ ਸ਼ਾਪਿੰਗ ਬਟਨ ਜ਼ਰੀਏ ਸਿੱਧਾ ਪਤਾ ਲਗਾ ਸਕਦਾ ਹੈ ਕਿ ਬਿਜਨੈਸ ਕੈਟਾਲਾਗ ਮੌਜੂਦ ਹੈ ਜਾਂ ਨਹੀਂ। ਇਸ ਤਰ੍ਹਾਂ ਯੂਜ਼ਰਜ਼ ਸਿੱਧੇ ਪ੍ਰੋਡਕਟ ਦੀ ਬ੍ਰਾਊਜ਼ਿੰਗ ਕਰ ਸਕਦਾ ਹੈ ਅਤੇ ਕੇਵਲ ਇਕ ਵਾਰ ਟੈਪ ਕਰਕੇ ਪ੍ਰੋਡਕਟ ਦੇ ਬਾਰੇ ਵਿਚ ਕਨਵਰਸੇਸ਼ਨ ਵੀ ਸ਼ੁਰੂ ਕਰ ਸਕਦਾ ਹੈ।
ਇੱਕ ਅਨੁਮਾਨ ਦੇ ਅਨੁਸਾਰ, ਵਟਸਐਪ ਬਿਜਨਸ ਅਕਾਉਂਟ ਤੋਂ ਰੋਜ਼ਾਨਾ 175 ਮਿਲੀਅਨ ਤੋਂ ਵੱਧ ਲੋਕ ਸੰਦੇਸ਼ ਦਿੰਦੇ ਹਨ ਅਤੇ ਲਗਭਗ 40 ਮਿਲੀਅਨ ਲੋਕ ਹਰ ਮਹੀਨੇ ਕਾਰੋਬਾਰੀ ਕੈਟਾਲਾਗ ਨੂੰ ਵੇਖਦੇ ਹਨÍ ਇਨ੍ਹਾਂ ਵਿੱਚ 30 ਲੱਖ ਤੋਂ ਵੱਧ ਭਾਰਤੀ ਸ਼ਾਮਲ ਹਨ। ਇੱਕ ਤਾਜ਼ਾ ਸਰਵੇਖਣ ਦੇ ਅਨੁਸਾਰ, ਭਾਰਤ ਦੇ 76 ਪ੍ਰਤੀਸ਼ਤ ਨੌਜਵਾਨ ਕਹਿੰਦੇ ਹਨ ਕਿ ਮੈਂ ਇੱਕ ਅਜਿਹੀ ਕੰਪਨੀ ਨਾਲ ਵਪਾਰ ਕਰਨਾ ਚਾਹੁੰਦਾ ਹਾਂ ਜੋ ਸੰਦੇਸ਼ਾਂ ਦੁਆਰਾ ਅਸਾਨੀ ਨਾਲ ਸੰਚਾਰ ਸਥਾਪਤ ਕਰ ਸਕੇ।

Nov 10 2020 1:31PM
whatsapp shoping button
Source:

Crime News

Leave a comment

ਮੁੱਖ ਸਕੱਤਰ ਨੇ ਰਾਜ ਸੁਧਾਰ ਕਾਰਜ ਯੋਜਨਾ 2020-21 ਨਾਲ ਸਬੰਧਤ ਵਿਭਾਗਾਂ ਦੀ ਪ੍ਰਗਤੀ ਦਾ ਲਿਆ ਜਾਇਜ਼ਾ --- ਪਹਿਲੀ ਵਾਰ ਵੋਟ ਪਾਉਣ ਵੇਲੇ ਵੱਡੀ ਜ਼ਿੰਮੇਵਾਰੀ ਦਾ ਹੋਇਆ ਸੀ ਅਹਿਸਾਸ: ਸੋਨੂੰ ਸੂਦ --- ਦਿਵਾਲੀ ਬੰਪਰ-2020 ਦੇ ਡੇਢ ਕਰੋੜ ਰੁਪਏ ਦੇ ਜੇਤੂ ਨੇ ਦਸਤਾਵੇਜ ਜਮ੍ਹਾਂ ਕਰਵਾਏ --- ਨਕਲ ਨੂੰ ਨੱਥ ਪਾਉਣ ਲਈ ਵੱਡੀ ਕਾਰਵਾਈ, 7 ਫਾਰਮੈਸੀ ਕਾਲਜਾਂ ਦੀ ਮਾਨਤਾ ਰੱਦ ਕਰਨ ਲਈ ਹੋਵੇਗੀ ਕਾਰਵਾਈ : ਤਕਨੀਕੀ ਸਿੱਖਿਆ ਮੰਤਰੀ ਚੰਨੀ --- ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਤੇ ਦਿੱਲੀ ਗੁਰਦੁਆਰਾ ਕਮੇਟੀ 26 ਅਤੇ 27 ਨਵੰਬਰ ਨੂੰ ਕਿਸਾਨ ਜਥੇਬੰਦੀਆਂ ਦੇ ਦਿੱਲੀ ਚੱਲੋ ਪ੍ਰੋਗਰਾਮ ਦੀ ਪੁਰਜ਼ੋਰ ਹਮਾਇਤ ਕਰਨ ਤੇ ਹਰ ਸੰਭਵ ਮਦਦ ਕਰਨ : ਸੁਖਬੀਰ ਸਿੰਘ ਬਾਦਲ --- ਸਾਹਿਤਕ ਦੇਣ ਲਈ ਡਾ. ਰਮੇਸ਼ ਪੋਖਰਿਆਲ ‘ਨਿਸ਼ੰਕ’ ‘ਵਾਤਾਯਨ ਲਾਈਫ਼-ਟਾਈਮ ਅਚੀਵਮੈਂਟ ਐਵਾਰਡ’ ਨਾਲ ਸਨਮਾਨਿਤ