ਬੀਬੀ ਜਗੀਰ ਕੌਰ ਵੱਲੋਂ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ

women akali wing

ਬੀਬੀ ਜਗੀਰ ਕੌਰ ਵੱਲੋਂ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ

Punjab E News :- ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਪਾਰਟੀ ਦੀਆਂ ਹੋਰ ਸੀਨੀਅਰ ਬੀਬੀਆਂ ਨੂੰ ਇਸਤਰੀ ਅਕਾਲੀ ਦਲ ਵਿੱਚ ਸ਼ਾਮਲ ਕੀਤਾ ਹੈ।

       ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਸੂਚੀ ਅਨੁਸਾਰ ਬੀਬੀ ਜਿੰਦਰਜੀਤ ਕੌਰ ਨਵਾਂਸ਼ਹਿਰ, ਬੀਬੀ ਗੁਰਸ਼ਰਨ ਕੌਰ ਕੋਹਲੀ ਪਟਿਆਲਾ, ਬੀਬੀ ਪਰਮਿੰਦਰ ਕੌਰ ਦਾਨੇਵਾਲੀਆ ਨੂੰ ਇਸਤਰੀ ਅਕਾਲੀ ਦਲ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਜਿਹਨਾਂ ਬੀਬੀਆਂ ਨੂੰ ਇਸਤਰੀ ਅਕਾਲੀ ਦਲ ਦਾ ਜਥੇਬੰਦਕ ਸਕੱਤਰ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਬੀਬੀ ਜੋਗਿੰਦਰ ਕੌਰ ਰਾਠੌਰ ਬਠਿੰਡਾ, ਬੀਬੀ ਕੁਲਵਿੰਦਰ ਕੌਰ ਲੰਗੇਆਣਾ, ਬੀਬੀ ਸੁਖਵਿੰਦਰ ਕੌਰ ਮਾਨ ਬਰਨਾਲਾ, ਬੀਬੀ ਜਸਪਾਲ ਕੌਰ ਭਾਟੀਆ ਜਲੰਧਰ, ਬੀਬੀ ਪਰਮਜੀਤ ਕੌਰ ਭੋਤਨਾ ਬਰਨਾਲਾ, ਬੀਬੀ ਰਾਣੀ ਧਾਲੀਵਾਲ ਲੁਧਿਆਣਾ, ਬੀਬੀ ਸ਼ਮਿੰਦਰ ਕੌਰ ਸੰਧੂ ਪਟਿਆਲਾ, ਬੀਬੀ ਚਰਨਜੀਤ ਕੌਰ ਪਟਿਆਲਾ, ਬੀਬੀ ਬੇਅੰਤ ਕੌਰ ਖਹਿਰਾ, ਬੀਬੀ ਤਰਸੇਮ ਕੌਰ ਮਚਾਕੀ ਮੱਲ ਸਿੰਘ ਫਰੀਦਕੋਟ, ਬੀਬੀ ਤਾਰਾ ਸੈਣੀ ਨੰਗਲ, ਬੀਬੀ ਨਸੀਬ ਕੌਰ ਢਿੱਲੋਂ, ਬੀਬੀ ਮਾਨ ਕੌਰ ਵੱਡੀ ਮਿਆਣੀ, ਬੀਬੀ ਸਰਬਜੀਤ ਕੌਰ ਲੁਧਿਆਣਾ, ਬੀਬੀ ਰਣਜੀਤ ਕੌਰ ਭੋਲੀ ਲੁਧਿਆਣਾ, ਬੀਬੀ ਜਸਪਾਲ ਕੌਰ ਈਸ਼ਰ ਨਗਰ ਲੁਧਿਆਣਾ, ਬੀਬੀ ਜਸਪਾਲ ਕੌਰ ਬਾਰਨ,  ਬੀਬੀ ਗੁਰਪ੍ਰੀਤ ਕੌਰ ਜਲੰਧਰ, ਬੀਬੀ ਨਸੀਬ ਕੌਰ ਧੀਰੋਵਾਲ, ਬੀਬੀ ਸੁਖਵਿੰਦਰ ਕੌਰ ਲੁਧਿਆਣਾ, ਬੀਬੀ ਰਣਜੀਤ ਕੌਰ ਰਈਆ ਅੰਮ੍ਰਿਤਸਰ, ਬੀਬੀ ਸੀਮਾ ਵੈਦ ਪਟਿਆਲਾ ਅਤੇ ਬੀਬੀ ਕਿਸ਼ਨ ਕੌਰ ਫਗਵਾੜਾ ਦੇ ਨਾਮ ਸ਼ਾਮਲ ਹਨ  


Nov 21 2020 3:27PM
women akali wing
Source: Punjab E News

Crime News

Leave a comment