Breaking News

ਦੁਸ਼ਹਿਰੇ ਮੌਕੇ ਪੰਜਾਬ ਯੂਥ ਕਾਂਗਰਸ ਫੁਕੇਗੀ ਮੋਦੀ ਰਾਵਣ ਦਾ ਪੁਤਲਾ

youth congress punjab

ਦੁਸ਼ਹਿਰੇ ਮੌਕੇ ਪੰਜਾਬ ਯੂਥ ਕਾਂਗਰਸ ਫੁਕੇਗੀ ਮੋਦੀ ਰਾਵਣ ਦਾ ਪੁਤਲਾ

Punjab E News :-  ਪੰਜਾਬ ਯੂਥ ਕਾਂਗਰਸ ਦੁਸ਼ਹਿਰੇ ਦੇ ਮੌਕੇ ਤੇ ਮਾਨਸਾ ਵਿਖੇ ਰਾਵਣ ਦੀ ਥਾਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜੇਗੀ। ਆਪਣੇ ਬਿਆਨ ਵਿੱਚ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਤੇ ਮੋਦੀ ਸਰਕਾਰ ਧੱਕੇ ਨਾਲ ਲਾਗੂ ਕੀਤੇ ਕੀਤੇ ਗਏ ਨਵੇਂ ਕਿਸਾਨ ਤੇ ਮਜਦੂਰ ਮਾਰੂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪੰਜਾਬ ਯੂਥ ਕਾਂਗਰਸ ਵਲੋਂ ਦੁਸਹਿਰੇ ਦੇ ਮੌਕੇ ਤੇ ਮਾਨਸਾ ਵਿਖੇ ਰਾਵਣ ਦਾ ਪੁਤਲਾ ਸਾੜਣ ਦੀ ਬਜਾਏ ਕਿਸਾਨ ਤੇ ਮਜਦੂਰਾਂ ਦੇ ਰਾਵਣ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ ਜਾਵੇਗਾ ਤਾਂ ਜੋ ਨਰਿੰਦਰ ਮੋਦੀ ਦੀ ਕਿਸਾਨਾਂ ਪ੍ਰਤੀ ਮਾੜੀ ਸੋਚ ਨੂੰ ਇਸ ਅੱਗ ਵਿੱਚ ਖਤਮ ਕੀਤਾ ਸਕੇ ਅਤੇ ਪੰਜਾਬ ਦੀ ਆਵਾਜ਼ ਗੂੰਗੀ ਬਹਿਰੀ ਮੋਦੀ ਸਰਕਾਰ ਦੇ ਬੂਹੇ ਤਕ ਪਹੁੰਚਾਈ ਜਾ ਸਕੇ।  

           ਉਹਨਾਂ ਨੇ ਕਿਹਾ ਕਿ ਦੁਸਹਿਰੇ ਦਾ ਤਿਓਹਾਰ ਬੁਰਾਈ ਤੇ ਚੰਗਾਈ ਦਾ ਪ੍ਰਤੀਕ ਹੈ ਤੇ ਅੱਜ ਦੇਸ਼ ਵਿੱਚ ਰਾਵਣ ਦੇ ਕਿਰਦਾਰ ਵਿੱਚ ਬੀਜੇਪੀ ਸਰਕਾਰ ਕਿਸਾਨਾਂ ਦੇ ਰਾਵਣ ਵਜੋਂ ਕੰਮ ਕਰ ਰਹੀ ਹੈ।  ਉਹਨਾਂ ਨੇ ਕਿਹਾ ਕਿ ਰਾਵਣ ਵਾਂਗ ਨਰਿੰਦਰ ਮੋਦੀ ਵੀ ਹਉਮੈ ਅਤੇ ਹੰਕਾਰ ਦਾ ਸ਼ਿਕਾਰ ਹੋ ਗਏ ਹਨ ਜਿਸ ਕਰਕੇ ਅੱਜ ਪ੍ਰਧਾਨ ਮੰਤਰੀ ਮੋਦੀ ਆਪਣੇ ਸੂਟ ਬੂਟ ਵਾਲੇ ਯਾਰਾਂ ਨੂੰ ਖੁਸ਼ ਅਤੇ ਹੋਰ ਅਮੀਰ ਕਰਨ ਦੇ ਲਈ ਦੇਸ਼ ਦਾ ਢਿੱਡ ਭਰਨ ਵਾਲੇ ਕਿਸਾਨਾਂ ਅਤੇ ਮਜਦੂਰਾਂ ਸਮੇਤ ਕਰੋੜਾਂ ਹੀ ਲੋਕਾਂ ਦੀ ਖੁਸ਼ੀ ਨੂੰ ਧੱਕੇ ਨਾਲ ਲਾਗੂ ਕੀਤੇ ਗਏ ਕਿਸਾਨ ਵਿਰੋਧੀ ਬਿੱਲਾਂ ਰਾਹੀਂ ਖੋ ਰਹੇ ਹਨ। 

          ਬਰਿੰਦਰ ਢਿੱਲੋਂ ਨੇ ਕਿਹਾ ਕਿ ਦੇਸ਼ ਵਿੱਚ ਅੰਬਾਨੀ ਤੇ ਅਡਾਨੀ ਨਾਲ ਮਿਲਕੇ ਧੱਕੇ ਨਾਲ ਲਾਗੂ ਕੀਤੇ ਗਏ ਕਿਸਾਨ ਅਤੇ ਮਜਦੂਰ ਮਾਰੂ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਪੰਜਾਬੀਆਂ ਦੇ ਦਿਲਾਂ ਵਿੱਚ ਨਫਰਤ ਦੀ ਅੱਗ ਜਲ ਰਹੀ ਹੈ ਅਤੇ ਪੰਜਾਬ ਦੇ ਕਿਸਾਨਾਂ ਅਤੇ ਮਜਦੂਰਾਂ ਦੀ ਇਹ ਅੱਗ ਮੋਦੀ  ਸਰਕਾਰ ਦਾ ਤਖਤਾ ਪਲਟ ਦਵੇਗੀ।


Oct 24 2020 9:15PM
youth congress punjab
Source: Punjab E News

Crime News

Leave a comment

ਮੁੱਖ ਸਕੱਤਰ ਨੇ ਰਾਜ ਸੁਧਾਰ ਕਾਰਜ ਯੋਜਨਾ 2020-21 ਨਾਲ ਸਬੰਧਤ ਵਿਭਾਗਾਂ ਦੀ ਪ੍ਰਗਤੀ ਦਾ ਲਿਆ ਜਾਇਜ਼ਾ --- ਪਹਿਲੀ ਵਾਰ ਵੋਟ ਪਾਉਣ ਵੇਲੇ ਵੱਡੀ ਜ਼ਿੰਮੇਵਾਰੀ ਦਾ ਹੋਇਆ ਸੀ ਅਹਿਸਾਸ: ਸੋਨੂੰ ਸੂਦ --- ਦਿਵਾਲੀ ਬੰਪਰ-2020 ਦੇ ਡੇਢ ਕਰੋੜ ਰੁਪਏ ਦੇ ਜੇਤੂ ਨੇ ਦਸਤਾਵੇਜ ਜਮ੍ਹਾਂ ਕਰਵਾਏ --- ਨਕਲ ਨੂੰ ਨੱਥ ਪਾਉਣ ਲਈ ਵੱਡੀ ਕਾਰਵਾਈ, 7 ਫਾਰਮੈਸੀ ਕਾਲਜਾਂ ਦੀ ਮਾਨਤਾ ਰੱਦ ਕਰਨ ਲਈ ਹੋਵੇਗੀ ਕਾਰਵਾਈ : ਤਕਨੀਕੀ ਸਿੱਖਿਆ ਮੰਤਰੀ ਚੰਨੀ --- ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਤੇ ਦਿੱਲੀ ਗੁਰਦੁਆਰਾ ਕਮੇਟੀ 26 ਅਤੇ 27 ਨਵੰਬਰ ਨੂੰ ਕਿਸਾਨ ਜਥੇਬੰਦੀਆਂ ਦੇ ਦਿੱਲੀ ਚੱਲੋ ਪ੍ਰੋਗਰਾਮ ਦੀ ਪੁਰਜ਼ੋਰ ਹਮਾਇਤ ਕਰਨ ਤੇ ਹਰ ਸੰਭਵ ਮਦਦ ਕਰਨ : ਸੁਖਬੀਰ ਸਿੰਘ ਬਾਦਲ --- ਸਾਹਿਤਕ ਦੇਣ ਲਈ ਡਾ. ਰਮੇਸ਼ ਪੋਖਰਿਆਲ ‘ਨਿਸ਼ੰਕ’ ‘ਵਾਤਾਯਨ ਲਾਈਫ਼-ਟਾਈਮ ਅਚੀਵਮੈਂਟ ਐਵਾਰਡ’ ਨਾਲ ਸਨਮਾਨਿਤ