PunjabENews:- ਲੁਧਿਆਣਾ ਦੇ ਹੰਬੜਾ ਰੋਡ ਸਥਿਤ ਮਯੂਰ ਵਿਹਾਰ ਇਲਾਕੇ ਵਿਚ 70 ਸਾਲ ਵਿਅਕਤੀ ਪਤਨੀ, ਆਪਣੇ ਪ੍ਰਾਪਰਟੀ ਡੀਲਰ ਬੇਟੇ, ਨੂੰਹ ਅਤੇ ਪੋਤੇ ਦੀ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਹੱਤਿਆ ਕਰ ਫਰਾਰ ਹੋ ਗਿਆ। ਭੱਜਣ ਦੀ ਕਾਹਲ ਵਿਚ ਉਸ ਦੀ ਕਾਰ ਕੰਧ ਨਾਲ ਟਕਰਾ ਗਈ ਅਤੇ ਉਸ ਨੂੰ ਅੱਗ ਲੱਗ ਗਈ। ਦੋਸ਼ੀ ਉਸ ਨੂੰ ਛੱਡ ਪੈਦਲ ਹੀ ਫਰਾਰ ਹੋ ਗਿਆ।
ਚਾਰੋਂ ਮ੍ਰਿਤਕਾਂ ਦੀਆਂ ਲਾਸ਼ਾਂ ਉਨ੍ਹਾਂ ਦੀ ਕੋਠੀ ਦੇ ਵੱਖ ਵੱਖ ਕਮਰਿਆਂ ਵਿਚ ਲਹੂਲੁਹਾਨ ਹਾਲਤ ਵਿਚ ਪਏ ਮਿਲੇ। ਘਟਨਾ ਦਾ ਪਤਾ ਲਗਦੇ ਹੀ ਪੁਲਿਸ ਅਧਿਕਾਰੀ ਫਿੰਗਰ ਪ੍ਰਿੰਟ ਮਾਹਰ, ਡਾਗ ਸੁਕਾਅਡ ਅਤੇ ਫੋਰੈਂਸਿਕ ਟੀਮ ਨਾਲ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਚਾਰੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਮ੍ਰਿਤਕਾਂ ਦੀ ਪਛਾਣ ਪ੍ਰਾਪਰਟੀ ਡੀਲਰ ਅਸ਼ੀਸ਼ ਸੁੰਦਾ, ਉਸ ਦੀ ਪਤਨੀ ਗਰਿਮਾ ਸੁੰਦਾ, ਮਾਂ ਸੁਨੀਤਾ ਸੁੰਦਾ ਅਤੇ 13 ਸਾਲ ਦਾ ਬੇਟਾ ਸਾਕੇਤ ਦੇ ਤੌਰ ’ਤੇ ਹੋਈ ਹੈ।
ਗੁਆਂਢੀ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਉਨ੍ਹਾਂ ਦੇ ਘਰ ਕੋਈ ਆਇਆ ਸੀ। ਉਸ ਨੇ ਕਾਫੀ ਦੇਰ ਤਕ ਉਨ੍ਹਾਂ ਦਾ ਦਰਵਾਜ਼ਾ ਖੜਕਾਇਆ ਅਤੇ ਡੋਰ ਬੈਲ ਵੀ ਕੀਤੀ। ਜਦੋਂ ਅੰਦਰੋਂ ਕਿਸੇ ਨੇ ਦਰਵਾਜ਼ਾ ਨਾ ਖੋਲ੍ਹਿਆ ਤਾਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਉਥੇ ਥਾਣਾ ਪੀਏਯੂ ਪੁਲਿਸ ਨੇ ਆ ਕੇ ਦਰਵਾਜ਼ਾ ਤੋੜਿਆ ਅਤੇ ਅੰਦਰ ਜਾ ਕੇ ਦੇਖਿਆ ਤਾਂ ਉਥੇ ਲਹੂਲੁਹਾਨ ਹਾਲਾਤ ਵਿਚ ਲਾਸ਼ਾਂ ਪਈਆਂ ਸਨ। ਮ੍ਰਿਤਕਾਂ ਦੇ ਸਰੀਰ ’ਤੇ ਤੇਜ਼ਧਾਰ ਹਥਿਆਰਾਂ ਦੇ ਗਹਿਰੇ ਜ਼ਖ਼ਮ ਹਨ।