Home Latest News Chandigarh ਦੇ ਸਾਬਕਾ MP ਕਿਰਨ ਖੇਰ ਨੂੰ 13 ਲੱਖ ਰੁਪਏ ਦਾ...

Chandigarh ਦੇ ਸਾਬਕਾ MP ਕਿਰਨ ਖੇਰ ਨੂੰ 13 ਲੱਖ ਰੁਪਏ ਦਾ ਨੋਟਿਸ, ਸਰਕਾਰੀ ਘਰ ਦੀ ਨਹੀੰ ਭਰੀ ਸੀ ਫੀਸ; ਲੱਗੇਗਾ 12 ਫੀਸਦ ਵਿਆਜ

2
0

ਚੰਡੀਗੜ੍ਹ ਪ੍ਰਸ਼ਾਸਨ ਨੇ ਸਾਬਕਾ ਸੰਸਦ ਮੈਂਬਰ ਨੂੰ 12,76,418 ਰੁਪਏ ਦਾ ਨੋਟਿਸ ਭੇਜਿਆ ਹੈ।

ਚੰਡੀਗੜ੍ਹ ਤੋਂ ਸਾਬਕਾ ਭਾਜਪਾ ਸੰਸਦ ਮੈਂਬਰ ਕਿਰਨ ਖੇਰ ਨੂੰ ਪ੍ਰਸ਼ਾਸਨ ਨੇ ਲਗਭਗ 13 ਲੱਖ ਰੁਪਏ ਦਾ ਨੋਟਿਸ ਭੇਜੀਆ ਹੈ। ਚੰਡੀਗੜ੍ਹ ਦੇ ਸੈਕਟਰ 7 ਵਿੱਚ ਉਨ੍ਹਾਂ ਨੂੰ ਅਲਾਟ ਕੀਤੇ ਗਏ ਘਰ ਦੀ ਲਾਇਸੈਂਸ ਫੀਸ ਦੇ ਤੌਰ ‘ਤੇ 12.76 ਲੱਖ ਰੁਪਏ ਦਾ ਬਕਾਇਆ ਸੀ। ਭਾਜਪਾ ਨੇਤਾ ਖੇਰ ਨੂੰ ਇਸ ਸਬੰਧ ਵਿੱਚ ਸਹਾਇਕ ਕੰਟਰੋਲਰ (ਐਫ ਐਂਡ ਏ) ਰੈਂਟਸ ਵੱਲੋਂ ਸੈਕਟਰ 8-ਏ ਵਿੱਚ ਉਨ੍ਹਾਂ ਦੀ ਕੋਠੀ ਨੰਬਰ 65 ‘ਤੇ ਇੱਕ ਨੋਟਿਸ ਭੇਜਿਆ ਗਿਆ ਹੈ।
ਕਿਰਨ ਖੇਰ ਨੂੰ ਭੇਜੇ ਇਸ ਨੋਟਿਸ ਵਿੱਚ ਜਲਦ ਹੀ ਪੈਸੇ ਜਮ੍ਹਾ ਕਰਵਾਉਣ ਲਈ ਕਿਹਾ ਗਿਆ ਹੈ, ਬਕਾਇਆ ਰਕਮ ਦਾ ਭੁਗਤਾਨ ਨਾ ਕਰਨ ਦੀ ਸੂਰਤ ਵਿੱਚ, ਕੁੱਲ ਬਕਾਇਆ ਰਕਮ ‘ਤੇ 12 ਫੀਸਦ ਵਿਆਜ ਵੀ ਲਗਾਇਆ ਜਾਵੇਗਾ।
ਤੁਹਾਨੂੰ ਦੱਸ ਦੇਈਏ ਕਿ ਪ੍ਰਸ਼ਾਸਨ ਨੇ ਸਾਬਕਾ ਸੰਸਦ ਮੈਂਬਰ ਨੂੰ 12,76,418 ਰੁਪਏ ਦਾ ਨੋਟਿਸ ਭੇਜਿਆ ਹੈ। ਇਹ ਰਕਮ ਸੈਕਟਰ-7 ਵਿੱਚ ਸਥਿਤ ਸਰਕਾਰੀ ਘਰ ਟੀ-6/23 ਦੀ ਬਕਾਇਆ ਲਾਇਸੈਂਸ ਫੀਸ (ਕਿਰਾਇਆ) ਅਤੇ ਜੁਰਮਾਨੇ ਲਈ ਹੈ, ਜਿਸ ਵਿੱਚ ਕੁਝ ਹਿੱਸਿਆਂ ‘ਤੇ 100% ਅਤੇ 200% ਤੱਕ ਦਾ ਜੁਰਮਾਨਾ ਲਗਾਇਆ ਗਿਆ ਹੈ।

ਕੁੱਲ ਬਕਾਇਆ ਰਕਮ: ₹12,76,418

ਪ੍ਰਸ਼ਾਸਨ ਨੇ ਇਹ ਨੋਟਿਸ 24 ਜੂਨ, 2025 ਨੂੰ ਸੈਕਟਰ-8ਏ ਸਥਿਤ ਕਿਰਨ ਖੇਰ ਦੇ ਘਰ ਭੇਜਿਆ ਸੀ। ਨੋਟਿਸ ਵਿੱਚ ਕਿਹਾ ਗਿਆ ਹੈ ਕਿ ਜੇਕਰ ਬਕਾਇਆ ਰਕਮ ਸਮੇਂ ਸਿਰ ਅਦਾ ਨਹੀਂ ਕੀਤੀ ਜਾਂਦੀ, ਤਾਂ ਹਰ ਸਾਲ 12% ਵਾਧੂ ਵਿਆਜ ਵਸੂਲਿਆ ਜਾਵੇਗਾ। ਭੁਗਤਾਨ ਡਿਮਾਂਡ ਡਰਾਫਟ ਜਾਂ ਬੈਂਕ ਟ੍ਰਾਂਸਫਰ ਰਾਹੀਂ ਕਰਨ ਲਈ ਕਿਹਾ ਗਿਆ ਹੈ। ਭੁਗਤਾਨ ਤੋਂ ਪਹਿਲਾਂ ਕੈਸ਼ੀਅਰ ਤੋਂ ਵੇਰਵੇ ਲੈਣੇ ਜ਼ਰੂਰੀ ਹੋਣਗੇ।

LEAVE A REPLY

Please enter your comment!
Please enter your name here