Home Latest News Delhi Airport ‘ਤੇ ਹਾਦਸਾ, ਲੈਂਡਿੰਗ ਤੋਂ ਤੁਰੰਤ ਬਾਅਦ ਏਅਰ ਇੰਡੀਆ ਦੇ ਜਹਾਜ਼... Latest Newsपंजाब Delhi Airport ‘ਤੇ ਹਾਦਸਾ, ਲੈਂਡਿੰਗ ਤੋਂ ਤੁਰੰਤ ਬਾਅਦ ਏਅਰ ਇੰਡੀਆ ਦੇ ਜਹਾਜ਼ ਚ ਲੱਗੀ ਅੱਗ By admin - July 23, 2025 1 0 FacebookTwitterPinterestWhatsApp ਦਿੱਲੀ ਹਵਾਈ ਅੱਡੇ ‘ਤੇ ਏਅਰ ਇੰਡੀਆ ਦੇ ਜਹਾਜ਼ ਦੇ ਸਹਾਇਕ ਪਾਵਰ ਯੂਨਿਟ ਵਿੱਚ ਅੱਗ ਲੱਗ ਗਈ। ਦਿੱਲੀ ਹਵਾਈ ਅੱਡੇ ‘ਤੇ ਅੱਜ ਵੱਡਾ ਹਾਦਸਾ ਦੇਖਣ ਨੂੰ ਮਿਲਿਆ ਹੈ। ਜਿੱਥੇ, ਹਾਂਗਕਾਂਗ ਤੋਂ ਦਿੱਲੀ ਹਵਾਈ ਅੱਡੇ ‘ਤੇ ਉਤਰਨ ਵਾਲੇ ਏਅਰ ਇੰਡੀਆ ਦੇ ਇੱਕ ਜਹਾਜ਼ ਨੂੰ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਜਹਾਜ਼ ਦੇ ਸਹਾਇਕ ਪਾਵਰ ਯੂਨਿਟ ਵਿੱਚ ਲੱਗੀ। ਰਾਹਤ ਦੀ ਗੱਲ ਹੈ ਕਿ ਸਾਰੇ ਯਾਤਰੀਆਂ ਨੂੰ ਸਮੇਂ ਸਿਰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਚਾਲਕ ਦਲ ਦੇ ਮੈਂਬਰ ਵੀ ਸੁਰੱਖਿਅਤ ਹਨ। ਪ੍ਰਾਪਤ ਜਾਣਕਾਰੀ ਅਨੁਸਾਰ, AI 315 ਵਿੱਚ ਲੈਂਡਿੰਗ ਅਤੇ ਗੇਟ ‘ਤੇ ਪਾਰਕਿੰਗ ਤੋਂ ਤੁਰੰਤ ਬਾਅਦ ਓਕਿਸਲਰੀ ਪਾਵਰ ਯੂਨਿਟ ਵਿੱਚ ਹਲਕੀ ਅੱਗ ਲੱਗ ਗਈ। ਇਹ ਘਟਨਾ ਡਿਸਐਂਬਾਰਕਿੰਗ ਦੇ ਦੌਰਾਨ ਵਾਪਰੀ। ਹਵਾਬਾਜ਼ੀ ਕੰਪਨੀ ਨੇ ਇਸਦੀ ਪੁਸ਼ਟੀ ਕੀਤੀ ਹੈ। ਏਅਰ ਇੰਡੀਆ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਯਾਤਰੀਆਂ ਨੇ ਉਤਰਨਾ ਸ਼ੁਰੂ ਕਰ ਦਿੱਤਾ ਸੀ। ਸਿਸਟਮ ਡਿਜ਼ਾਈਨ ਦੇ ਅਨੁਸਾਰ, APU ਆਪਣੇ ਆਪ ਬੰਦ ਹੋ ਗਿਆ ਸੀ। ਜਹਾਜ਼ ਨੂੰ ਕੁਝ ਨੁਕਸਾਨ ਹੋਇਆ ਹੈ, ਪਰ ਸਾਰੇ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸੁਰੱਖਿਅਤ ਹਨ। ਕੰਪਨੀ ਨੇ ਕਿਹਾ ਹੈ ਕਿ ਜਹਾਜ਼ ਨੂੰ ਫਿਲਹਾਲ ਲਈ ਗ੍ਰਾਊਂਡ ਕਰ ਦਿੱਤਾ ਗਿਆ ਹੈ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਰੈਗੂਲੇਟਰੀ ਏਜੰਸੀਆਂ ਨੂੰ ਵੀ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਹਵਾਈ ਅੱਡੇ ‘ਤੇ ਮੱਚ ਗਈ ਹਫੜਾ-ਦਫੜੀ ਜਹਾਜ਼ ਵਿੱਚ ਅੱਗ ਲੱਗਣ ਤੋਂ ਬਾਅਦ ਕੁਝ ਸਮੇਂ ਲਈ ਹਵਾਈ ਅੱਡੇ ‘ਤੇ ਹਫੜਾ-ਦਫੜੀ ਮਚ ਗਈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਜਲਦੀ ਨਾਲ ਮੌਕੇ ‘ਤੇ ਪਹੁੰਚ ਗਈਆਂ। ਜਹਾਜ਼ ਵਿੱਚ ਇਹ ਅੱਗ ਕਿਵੇਂ ਲੱਗੀ, ਇਹ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। ਕੰਪਨੀ ਦਾ ਕਹਿਣਾ ਹੈ ਕਿ ਜਹਾਜ਼ ਦਾ ਸੰਚਾਲਨ ਫਿਲਹਾਲ ਰੋਕ ਦਿੱਤਾ ਗਿਆ ਹੈ। ਇਸ ਘਟਨਾ ‘ਤੇ ਕੀ ਬੋਲੀ ਕੰਪਨੀ? ਏਅਰ ਇੰਡੀਆ ਦੇ ਬੁਲਾਰੇ ਨੇ ਕਿਹਾ ਹੈ ਕਿ 22 ਜੁਲਾਈ 2025 ਨੂੰ ਹਾਂਗਕਾਂਗ ਤੋਂ ਦਿੱਲੀ ਜਾ ਰਹੀ ਫਲਾਈਟ AI 315 ਵਿੱਚ, ਲੈਂਡਿੰਗ ਤੋਂ ਤੁਰੰਤ ਬਾਅਦ ਅਤੇ ਗੇਟ ‘ਤੇ ਪਾਰਕਿੰਗ ਤੋਂ ਬਾਅਦ, ਸਹਾਇਕ ਪਾਵਰ ਯੂਨਿਟ (APU) ਵਿੱਚ ਅੱਗ ਲੱਗ ਗਈ। ਇਹ ਘਟਨਾ ਉਦੋਂ ਵਾਪਰੀ ਜਦੋਂ ਯਾਤਰੀਆਂ ਨੇ ਉਤਰਨਾ ਸ਼ੁਰੂ ਕਰ ਦਿੱਤਾ, ਅਤੇ ਸਿਸਟਮ ਡਿਜ਼ਾਈਨ ਅਨੁਸਾਰ APU ਆਪਣੇ ਆਪ ਬੰਦ ਹੋ ਗਿਆ। ਜਹਾਜ਼ ਨੂੰ ਕੁਝ ਨੁਕਸਾਨ ਹੋਇਆ। ਹਾਲਾਂਕਿ, ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਆਰਾਮ ਨਾਲ ਉਤਰ ਗਏ ਸਨ ਅਤੇ ਸੁਰੱਖਿਅਤ ਹਨ। ਜਹਾਜ਼ ਨੂੰ ਹੋਰ ਜਾਂਚ ਲਈ ਗ੍ਰਾਉਂਡ ਕਰ ਦਿੱਤਾ ਗਿਆ ਹੈ ਅਤੇ ਰੈਗੂਲੇਟਰੀ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਅਹਿਮਦਾਬਾਦ ਹਾਦਸੇ ਤੋਂ ਬਾਅਦ, DGCA ਦੁਆਰਾ ਹਵਾਬਾਜ਼ੀ ਕੰਪਨੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਗਏ ਹਨ। ਦੂਜੇ ਪਾਸੇ, ਏਅਰਲਾਈਨ ਕੰਪਨੀਆਂ ਵੀ ਯਾਤਰਾ ਨੂੰ ਸੁਰੱਖਿਅਤ ਬਣਾਉਣ ਲਈ ਹਰ ਛੋਟੀ-ਵੱਡੀ ਚੀਜ਼ ਦੀ ਜਾਂਚ ਕਰ ਰਹੀਆਂ ਹਨ।