Home Latest News ਪਹਾੜਾਂ ‘ਚ ਮੀਂਹ ਦਾ Punjab ‘ਤੇ ਅਸਰ, ਲੋਕਾਂ ਨੂੰ ਦਰਿਆਵਾਂ ਕੰਢੇ ਤੋਂ... Latest Newsपंजाब ਪਹਾੜਾਂ ‘ਚ ਮੀਂਹ ਦਾ Punjab ‘ਤੇ ਅਸਰ, ਲੋਕਾਂ ਨੂੰ ਦਰਿਆਵਾਂ ਕੰਢੇ ਤੋਂ ਦੂਰ ਰਹਿਣ ਦੀ ਸਲਾਹ By admin - July 23, 2025 1 0 FacebookTwitterPinterestWhatsApp ਪਹਾੜਾਂ ਵਿੱਚ ਭਾਰੀ ਮੀਂਹ ਤੋਂ ਬਾਅਦ, ਹੁਣ ਭਾਖੜਾ ਬਿਆਸ ਪ੍ਰਬੰਧਨ ਬੋਰਡ ਨੇ ਵੀ ਡੈਮ ਤੋਂ 42 ਹਜ਼ਾਰ ਕਿਊਸਿਕ ਪਾਣੀ ਬਿਆਸ ਦਰਿਆ ਵਿੱਚ ਛੱਡ ਦਿੱਤਾ ਹੈ। ਪਹਾੜਾਂ ਵਿੱਚ ਭਾਰੀ ਮੀਂਹ ਤੋਂ ਬਾਅਦ, ਹੁਣ ਭਾਖੜਾ ਬਿਆਸ ਪ੍ਰਬੰਧਨ ਬੋਰਡ ਨੇ ਵੀ ਡੈਮ ਤੋਂ 42 ਹਜ਼ਾਰ ਕਿਊਸਿਕ ਪਾਣੀ ਬਿਆਸ ਦਰਿਆ ਵਿੱਚ ਛੱਡ ਦਿੱਤਾ ਹੈ। ਅਜਿਹੀ ਸਥਿਤੀ ਵਿੱਚ, ਪੰਜਾਬ ਦੇ ਲੋਕਾਂ ਨੂੰ ਦਰਿਆਵਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਗੁਰਦਾਸਪੁਰ ਦੇ ਪਿੰਡ ਜੋ ਬਿਆਸ ਦਰਿਆ ਦੇ ਨੇੜੇ ਵਸੇ ਹੋਏ ਹਨ ਖ਼ਤਰਾ ਸਹਿਸੂਸ ਕਰ ਰਹੇ ਹਨ। ਸਥਾਨਕ ਲੋਕਾਂ ਨੇ ਕਿਹਾ ਕਿ ਬਿਆਸ ਦਰਿਆ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਉਫਾਨ ‘ਤੇ ਹੈ, ਜੇਕਰ ਬਰਸਾਤ ਨਾ ਰੁਕੀ ਤਾਂ ਆਉਣ ਵਾਲੇ ਦਿਨਾਂ ‘ਚ ਬਿਆਸ ਦਰਿਆ ਦਾ ਪਾਣੀ ਬਾਹਰ ਆ ਜਾਵੇਗਾ। ਉਨ੍ਹਾਂ ਕਿਹਾ ਕਿ ਬਰਸਾਤੀ ਪਾਣੀ ਤਾਂ ਹੈ ਹੀ, ਪਰ ਲੱਗਦਾ ਹੈ ਕਿ ਡੈਮ ਚੋਂ ਵੀ ਪਾਣੀ ਛੱਡਿਆ ਜਾ ਰਿਹਾ ਹੈ। ਇਸ ਵਜ੍ਹਾ ਕਰਕੇ ਪਾਣੀ ਦਾ ਪੱਧਰ ਬਹੁਤ ਜਿਆਦਾ ਵੱਧ ਗਿਆ ਹੈ। ਸ਼ਿਮਲਾ ਦੇ ਰਾਮਪੁਰ ਝਾਖਰੀ ਡੈਮ ਤੋਂ ਸਵੇਰੇ 8.30 ਵਜੇ ਪਾਣੀ ਛੱਡਿਆ ਗਿਆ ਕਿਉਂਕਿ ਗਾਦ ਦੀ ਮਾਤਰਾ ਜ਼ਿਆਦਾ ਸੀ। ਇਸ ਤੋਂ ਬਾਅਦ ਰਾਮਪੁਰ ਤੋਂ ਪਰੇ ਸਤਲੁਜ ਦਰਿਆ ਦਾ ਪਾਣੀ ਦਾ ਪੱਧਰ ਵਧ ਗਿਆ ਹੈ। ਕੋਲਡੈਮ ਤੋਂ ਸਵੇਰੇ 7.15 ਵਜੇ ਪਾਣੀ ਛੱਡਿਆ ਗਿਆ। ਹੁਣ ਜਾਣਕਾਰੀ ਮਿਲ ਰਹੀ ਹੈ ਕਿ ਝਾਖੜੀ ਡੈਮ ਤੋਂ ਸ਼ਾਮ 5 ਵਜੇ ਦੁਬਾਰਾ ਪਾਣੀ ਛੱਡਿਆ ਗਿਆ ਹੈ। ਸਤਲੁਜ ਕੰਢੇ ਰਹਿਣ ਵਾਲਿਆਂ ਨੂੰ ਹਿਦਾਇਤਾਂ ਹਿਮਾਚਲ ਅਤੇ ਪੰਜਾਬ ਵਿੱਚ ਸਤਲੁਜ ਦੇ ਕੰਢੇ ਰਹਿਣ ਵਾਲੇ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ। ਸਤਲੁਜ ਦਾ ਪਾਣੀ ਹਿਮਾਚਲ ਦੇ ਬਿਲਾਸਪੁਰ ਤੋਂ ਬਾਅਦ ਸਿੱਧਾ ਪੰਜਾਬ ਦੇ ਰੋਪੜ (ਰੂਪਨਗਰ) ਵਿੱਚ ਦਾਖਲ ਹੁੰਦਾ ਹੈ। ਰੋਪੜ ਤੋਂ ਪਰੇ, ਸਤਲੁਜ ਦਰਿਆ ਪੱਛਮ ਵੱਲ ਪੰਜਾਬ ਵਿੱਚ ਵਗਦਾ ਹੈ, ਲੁਧਿਆਣਾ ਜ਼ਿਲ੍ਹੇ ਵਿੱਚੋਂ ਲੰਘਦਾ ਹੈ। ਇਸ ਤੋਂ ਬਾਅਦ, ਇਹ ਹਰੀਕੇ-ਪੱਟਨ ਦੇ ਨੇੜੇ ਬਿਆਸ ਦਰਿਆ ਨਾਲ ਮਿਲਦਾ ਹੈ ਅਤੇ ਫਿਰ ਦੱਖਣ-ਪੱਛਮ ਦਿਸ਼ਾ ਵਿੱਚ ਮੁੜਦਾ ਹੈ ਅਤੇ ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ-ਨਾਲ ਵਗਦਾ ਹੈ। ਅੰਤ ਵਿੱਚ, ਇਹ ਦਰਿਆ ਪਾਕਿਸਤਾਨ ਵਿੱਚ ਦਾਖਲ ਹੁੰਦਾ ਹੈ ਅਤੇ ਬਹਾਵਲਪੁਰ ਦੇ ਨੇੜੇ ਚਨਾਬ ਦਰਿਆ ਵਿੱਚ ਮਿਲ ਜਾਂਦਾ ਹੈ।