Home Latest News Faridkot ‘ਚ ਲੋਕਾਂ ਦੇ ਖਾਤਿਆਂ ‘ਚੋਂ ਨਿਕਲੇ ਪੈਸੇ, ਬੈਂਕ ਮੈਨੇਜਰ ਤੇ ਕਰਮਚਾਰੀਆਂ... Latest Newsपंजाब Faridkot ‘ਚ ਲੋਕਾਂ ਦੇ ਖਾਤਿਆਂ ‘ਚੋਂ ਨਿਕਲੇ ਪੈਸੇ, ਬੈਂਕ ਮੈਨੇਜਰ ਤੇ ਕਰਮਚਾਰੀਆਂ ‘ਤੇ ਇਲਜ਼ਾਮ By admin - July 23, 2025 1 0 FacebookTwitterPinterestWhatsApp ਗ੍ਰਾਹਕਾਂ ਨੂੰ ਭਰੋਸਾ ਦਿਵਾਇਆ ਜ਼ਾ ਰਿਹਾ ਹੈ ਕੇ ਜਲਦ ਹੀ ਉਨ੍ਹਾਂ ਵੱਲੋਂ ਦਰਜ਼ ਸ਼ਿਕਾਇਤ ਦੀ ਜਾਂਚ ਕਰ ਇਨਸਾਫ ਦਿਲਾਇਆ ਜਾਵੇਗਾ। ਫਰੀਦਕੋਟ ਦੇ ਕਸਬਾ ਸਾਦਿਕ ਜਿੱਥੇ ਲੋੱਕਾ ਨੇ ਆਪਣੇ ਜੀਵਨ ਭਰ ਦੀ ਕਮਾਈ ਨੂੰ ਸੁਰੱਖਿਅਤ ਸਮਝ ਕੇ ਬੈੰਕ ‘ਚ ਜਮ੍ਹਾਂ ਕਰਵਾਇਆ ਸੀ, ਪਰ ਉਸੇ ਹੀ ਬੈੰਕ ਦੇ ਮੁਲਾਜ਼ਮਾਂ ਵੱਲੋਂ ਅਮਾਨਤ ‘ਚ ਖਿਆਨਤ ਕਰਨ ਦੇ ਇਲਜ਼ਾਮ ਲੱਗੇ ਹਨ। ਇਲਜ਼ਾਮ ਹਨ ਕਿ ਲੋਕਾਂ ਦੇ ਲੱਖਾਂ ਰੁਪਏ ਕਢਵਾ ਉਨ੍ਹਾਂ ਨਾਲ ਧੋਖਾ ਕੀਤਾ। ਬੈੰਕ ਦੇ ਮੈਨੇਜਰ ‘ਤੇ ਜਿਸ ਤੇ ਸਾਰੇ ਬੈੰਕ ਦੀ ਜਿੰਮੇਦਾਰੀ ਹੁੰਦੀ ਹੈ ਉਸ ਵੱਲੋਂ ਇਹ ਕੀਤਾ ਗਿਆ ਹੈ। ਸਰਕਾਰੀ ਬੈੰਕ ਸਟੇਟ ਬੈੰਕ ਆਫ਼ ਇੰਡੀਆ(SBI) ਜਿਸ ਤੇ ਲੋਕ ਸਭ ਤੋਂ ਵੱਧ ਭਰੋਸਾ ਕਰ ਆਪਣੀ ਜਮਾ ਪੂੰਜੀ ਇਸ ਬੈੰਕ ਚ ਜਮਾ ਕਰਵਾਉਂਦੇ ਹਨ ਅਤੇ ਲੱਖਾਂ ਰੁਪਏ ਦਾ ਲੈਣ-ਦੇਣ ਆਪਣੇ ਵਪਾਰ ,ਖੇਤੀ ਅਤੇ ਹੋਰ ਕੰਮਾਂ ਕਾਰਾਂ ਲਈ ਕਰਦੇ ਹਨ। ਫਰੀਦਕੋਟ ਦੇ ਕਸਬਾ ਸਾਦਿਕ ਦੀ SBI ਬ੍ਰਾਂਚ ‘ਚ ਤਾਇਨਾਤ ਮੈਨੇਜਰ ‘ਤੇ ਹੀ ਲੋਕਾਂ ਦੇ ਸੇਵਿੰਗ, ਫਿਕਸ ਡਿਪੋਜ਼ਿਟ ਤੇ ਲਿਮਟ ਦੇ ਪੈਸਿਆਂ ਨਾਲ ਕਥਿਤ ਹੇਰਾ-ਫੇਰੀ ਦੇ ਇਲਜ਼ਾਮ ਲੱਗੇ ਹਨ। ਇਸ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਹਾਲਾਂਕਿ ਬੈੰਕ ਦੇ ਉਚ ਅਧਿਕਾਰੀ ਬ੍ਰਾਂਚ ‘ਚ ਪੁੱਜ ਕੇ ਸਾਰੇ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਗ੍ਰਾਹਕਾਂ ਨੂੰ ਭਰੋਸਾ ਦਿਵਾਇਆ ਜ਼ਾ ਰਿਹਾ ਹੈ ਕੇ ਜਲਦ ਹੀ ਉਨ੍ਹਾਂ ਵੱਲੋਂ ਦਰਜ਼ ਸ਼ਿਕਾਇਤ ਦੀ ਜਾਂਚ ਕਰ ਇਨਸਾਫ ਦਿਲਾਇਆ ਜਾਵੇਗਾ। ਇਸ ਸਾਰੇ ਮਾਮਲੇ ‘ਚ ਇੱਕ ਵਾਰ ਇਸ ਬੈੰਕ ਨਾਲ ਜੁੜੇ ਗ੍ਰਾਹਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਲੱਖਾਂ ਦੇ ਗਬਨ ਦੇ ਖ਼ਦਸ਼ਾ ਪੁਲਿਸ ਨੂੰ ਵੀ ਇਸ ਮਾਮਲੇ ਦੀ ਸ਼ਿਕਾਇਤ ਮਿਲਣ ‘ਤੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਭ ‘ਚ ਬੈੰਕ ਦੇ ਗ੍ਰਾਹਕਾਂ ਦਾ ਕਹਿਣਾ ਹੈ ਕਿ ਬੈੰਕ ਮੁਲਾਜ਼ਮਾਂ ਵੱਲੋਂ ਹੀ ਉਨ੍ਹਾਂ ਦੇ ਖਾਤਿਆਂ ‘ਚ ਹੇਰਾ-ਫੇਰੀ ਕਰ ਉਨ੍ਹਾਂ ਦੇ ਲੱਖਾਂ ਰੁਪਏ ਦਾ ਗਬਨ ਕੀਤਾ ਜਾ ਚੁੱਕਾ ਹੈ। ਹਾਲਾਂਕਿ ਹੋਰ ਵੀ ਕਈ ਅਜਿਹੇ ਖਾਤੇਦਾਰ ਹੋਣਗੇ ਜਿਨ੍ਹਾਂ ਨਾਲ ਠੱਗੀ ਵੱਜੀ ਹੋ ਸਕਦੀ ਹੈ, ਜੋ ਹੁਣ ਆਪਣੇ ਆਪਣੇ ਖਾਤੇ ਚੈੱਕ ਕਰਵਾ ਰਹੇ ਹਨ।