ਡੇਰਾ ਪ੍ਰੇਮੀ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਗੈਂਗਸਟਰ ਸੁੱਖਾ ਲੰਮੇ ਦਾ ਫੇਸਬੁੱਕ ਅਕਾਊਂਟ ਹੋਇਆ ਡਲੀਟ

Sukha lamme account delete

ਡੇਰਾ ਪ੍ਰੇਮੀ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਗੈਂਗਸਟਰ ਸੁੱਖਾ ਲੰਮੇ ਦਾ ਫੇਸਬੁੱਕ ਅਕਾਊਂਟ ਹੋਇਆ ਡਲੀਟ

PunjabENews:-ਪੰਜਾਬ ਸਰਕਾਰ ਵੱਲੋਂ ਭਾਵੇਂ ਪੰਜਾਬ 'ਚੋਂ ਗੈਂਗਸਟਰ ਖ਼ਤਮ ਕਰਨ ਦੇ ਦਾਅਵੇ ਕੀਤੇ ਜਾ ਰਹੇ ਸਨ ਪਰ ਅਸਲ ਸੱਚਾਈ ਇਹ ਹੈ ਕਿ ਅਜੇ ਵੀ ਸੂਬੇ ਅੰਦਰ ਗੈਂਗਸਟਰਾਂ ਦਾ ਬੋਲਬਾਲਾ ਹੈ। ਬਹੁਤੇ ਗੈਂਗਸਟਰ ਗਰੁੱਪ ਸੋਸ਼ਲ ਮੀਡੀਆ 'ਤੇ ਪੂਰੀ ਤਰ੍ਹਾਂ ਸਰਗਰਮ ਹਨ।ਭਗਤਾ ਭਾਈਕਾ ਦੇ ਡੇਰਾ ਪ੍ਰੇਮੀ ਮਨੋਹਰ ਲਾਲ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਸੁੱਖਾ ਗਿੱਲ ਲੰਮੇ ਦਾ ਫੇਸਬੁੱਕ ਅਕਾਊਂਟ ਡਲੀਟ ਕਰ ਦਿੱਤਾ ਗਿਆ ਹੈ। ਅਕਾਊਂਟ ਕਿਸ ਨੇ ਡਲੀਟ ਕੀਤਾ, ਇਸ ਦਾ ਹਾਲੇ ਤਕ ਕੋਈ ਪਤਾ ਨਹੀਂ ਲੱਗਾ ਹੈ।

ਦੂਜੇ ਪਾਸੇ ਦਵਿੰਦਰ ਬੰਬੀਹਾ, ਲਾਰੈਂਸ ਬਿਸ਼ਨੋਈ, ਵਿੱਕੀ ਗੌਂਡਰ ਸਮੇਤ ਅਨੇਕਾਂ ਗੈਂਗਸਟਰ ਗਰੁੱਪਾਂ ਦੇ ਫੇਸਬੁੱਕ ਅਕਾਊਂਟ ਤੇ ਪੇਜ ਚੱਲ ਰਹੇ ਹਨ, ਜਿਨ੍ਹਾਂ ਰਾਹੀਂ ਇਹ ਇਕ-ਦੂਜੇ ਨੂੰ ਧਮਕੀਆਂ ਦੇ ਰਹੇ ਹਨ।ਦਵਿੰਦਰ ਬੰਬੀਹਾ ਗਰੁੱਪ ਵੱਲੋਂ 24 ਅਕਤੂਬਰ ਨੂੰ ਫੇਸਬੁੱਕ ਰਾਹੀਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ।ਇਸੇ ਤਰ੍ਹਾਂ ਵਿੱਕੀ ਗੌਂਡਰ ਗਰੁੱਪ ਵੱਲੋਂ ਵੀ ਹਥਿਆਰਾਂ ਵਾਲੀਆਂ ਪੋਸਟਾਂ ਪਾਈਆਂ ਜਾ ਰਹੀਆਂ ਹਨ, ਜਿਨ੍ਹਾਂ 'ਤੇ ਨੌਜਵਾਨ ਹਜ਼ਾਰਾਂ ਦੀ ਗਿਣਤੀ ਕੁਮੈਂਟ ਪਾ ਰਹੇ ਹਨ।ਗੌਂਡਰ ਗਰੁੱਪ ਨੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਕਿਹਾ ਗਿਆ ਹੈ ਕਿ,''ਸਾਰੇ ਵੀਰਾਂ ਭੈਣਾਂ ਨੂੰ ਦੱਸ ਦੇਈਏ ਜਿਸ ਸਮੇਂ ਮੌਕੇ ਮਿਲੇਗਾ ਉਸੇ ਸਮੇਂ ਸੋਧਾ ਲੱਗੇਗਾ, ਗੱਦਾਰ, ਠੱਗ ਤੇ ਪੰਥ ਦੋਖੀਆਂ ਨੂੰ।'' ਇਸੇ ਤਰ੍ਹਾਂ ਪੁਲਿਸ ਮੁਕਾਬਲੇ 'ਚ ਮਾਰੇ ਜਾ ਚੁੱਕੇ ਗੈਂਗਸਟਰ ਸ਼ੇਰਾ ਖੁੱਬਣ ਦੇ ਨਾਂ 'ਤੇ ਵੀ ਕਈ ਫੇਸਬੁੱਕ ਅਕਾਊਂਟ ਚੱਲ ਰਹੇ ਹਨ, ਜਿਨ੍ਹਾਂ ਨਾਲ ਸੈਂਕੜੇ ਨੌਜਵਾਨ ਜੁੜੇ ਹੋਏ ਹਨ।

ਭਾਵੇਂ ਪੰਜਾਬ ਪੁਲਿਸ ਨੇ ਕੁਝ ਸਮਾਂ ਪਹਿਲਾਂ ਹਥਿਆਰਾਂ ਨਾਲ ਤਸਵੀਰਾਂ ਸੋਸ਼ਲ ਮੀਡੀਆ 'ਤੇ ਅਪਲੋਡ ਕਰਨ ਵਾਲਿਆਂ ਖ਼ਿਲਾਫ਼ ਮੁਹਿੰਮ ਸ਼ੁਰੂ ਕੀਤੀ ਸੀ ਅਤੇ ਕਈ ਲੋਕਾਂ ਖ਼ਿਲਾਫ਼ ਕੇਸ ਵੀ ਦਰਜ ਕੀਤੇ ਗਏ ਸਨ ਪਰ ਮੁੜ ਉਕਤ ਮੁਹਿੰਮ ਠੰਢੀ ਪੈ ਗਈ।


Nov 24 2020 9:58AM
Sukha lamme account delete
Source:

Leave a comment