Breaking News

ਜਲੰਧਰ ’ਚ ਕੋਵਿਡ ਵੈਕਸੀਨ ਲਗਾਉਣ ਦੀ ਹੋਈ ਸ਼ੁਰੂਆਤ

corona vaccination

ਜਲੰਧਰ ’ਚ ਕੋਵਿਡ ਵੈਕਸੀਨ ਲਗਾਉਣ ਦੀ ਹੋਈ ਸ਼ੁਰੂਆਤ

ਡਿਪਟੀ ਕਮਿਸ਼ਨਰ ਵਲੋਂ ਕੋਰੋਨਾ ਵਾਇਰਸ ਲੜਾਈ ਵਿਰੁੱਧ ਅੱਜ ਦਾ ਦਿਨ ਇਤਿਹਾਸਿਕ ਕਰਾਰ
ਕੋਵਿਡ ਵੈਕਸੀਨ ਲਈ ਜਲੰਧਰ ’ਚ ਬਣਾਈਆਂ ਤਿੰਨ ਸੈਸ਼ਨ ਸਾਈਟਾਂ
ਪਹਿਲੇ ਪੜਾਅ ਦੌਰਾਨ 11800 ਸਿਹਤ ਸੰਭਾਲ ਵਰਕਰਾਂ ਨੂੰ ਲਗਾਇਆ ਜਾਵੇਗਾ ਕੋਵਿਡ-19 ਵੈਕਸੀਨ ਟੀਕਾ
ਸੇਵਾ ਮੁਕਤ ਐਸ.ਐਮ.ਓ.ਡਾ.ਕਸ਼ਮੀਰੀ ਲਾਲ ਨੇ ਲਗਾਇਆ ਕੋਵਿਡ-19 ਦਾ ਪਹਿਲਾ ਟੀਕਾ
ਪਹਿਲੇ ਦਿਨ 136 ਸਿਹਤ ਵਰਕਰਾਂ ਨੂੰ ਕੋਵਿਡ ਵੈਕਸੀਨ ਦਾ ਲਗਾਇਆ ਟੀਕਾ

Punjab E News:-  ਕੋਵਿਡ-19 ਮਹਾਂਮਾਰੀ ਲੜਾਈ ਖਿਲਾਫ਼ ਅੱਜ ਦੇ ਦਿਨ ਨੂੰ ਇਤਿਹਾਸਿਕ ਤੇ ਅਹਿਮ ਕਰਾਰ ਦਿੰਦਿਆਂ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਵਲੋਂ ਸ਼ਹੀਦ ਬਾਬੂ ਲਾਭ ਸਿੰਘ ਸਿਵਲ ਹਸਪਤਾਲ ਜਲੰਧਰ ਵਿਖੇ ਸ਼ੁਰੂ ਕੀਤੀ ਗਈ ਕੋਵਿਡ-19 ਵੈਕਸੀਨ ਲਗਾਉਣ ਟੀਕਾਕਰਨ ਮੁਹਿੰਮ ਦਾ ਜਾਇਜ਼ਾ ਲਿਆ ਗਿਆ , ਜਿਸ ਦੌਰਾਨ ਪਹਿਲੇ ਪੜਾਅ ਅਧੀਨ ਸੂਚੀ ਬੱਧ ਕੀਤੇ ਗਏ 11800 ਸਿਹਤ ਵਰਕਰਾਂ ਨੂੰ ਟੀਕਾ ਲਗਾਇਆ ਜਾਵੇਗਾ।
ਇਸ ਮੌਕੇ ਸਿਵਲ ਹਸਪਤਾਲ ਵਿਖੇ ਬਣਾਈ ਗਈ ਸੈਸ਼ਨ ਸਾਈਟ ਦਾ ਦੌਰਾ ਕਰਨ ਸਮੇਂ ਡਿਪਟੀ ਕਮਿਸ਼ਨਰ ਦੇ ਨਾਲ ਸਹਾਇਕ ਕਮਿਸ਼ਨਰ ਹਰਦੀਪ ਸਿੰਘ, ਸਿਵਲ ਸਰਜਨ ਡਾ.ਬਲਵੰਤ ਸਿੰਘ ਵੀ ਮੌਜੂਦ ਸਨ,  ਨੇ ਕਿਹਾ ਕਿ ਅੱਜ ਦੇ ਦਿਨ ਕੋਵਿਡ-19 ਮਹਾਂਮਾਰੀ ਦੇ ਖਾਤਮੇ ਦੀ ਸ਼ੁਰੂਆਤ ਹੋ ਗਈ ਹੈ।
ਕੋਵਿਡ-19 ਮਹਾਂਮਾਰੀ ਖਿਲਾਫ਼ ਲੜਾਈ ਦੌਰਾਨ ਮੋਹਰਲੀ ਕਤਾਰ ਦੇ ਸਿਹਤ ਵਰਕਰਾਂ ਵਲੋਂ ਕੀਤੀ ਗਈ ਲਾਮਿਸਾਲ ਸੇਵਾ ਦੀ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਸਿਹਤ ਵਰਕਰਾਂ ਵਲੋਂ ਮਾਰਚ 2020 ਤੋਂ ਕੋਵਿਡ –19 ਮਹਾਂਮਾਰੀ ਖਿਲਾਫ਼ ਮੋਹਰੇ ਹੋਕੇ ਬਹੁਤ ਹੀ ਬਹਾਦਰੀ ਨਾਲ ਡਿਊਟੀ ਨਿਭਾਈ ਜਾ ਰਹੀ ਹੈ ਅਤੇ ਲੋਕਾਂ ਨੂੰ ਹਰ ਤਰ੍ਹਾਂ ਦੀ ਰਾਹਤ ਤੇ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ-19 ਵੈਕਸੀਨ ਸਬੰਧੀ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ਵਿੱਚ ਨਾ ਆਉਣ , ਕਿਉਂਕਿ ਇਹ ਵੈਕਸੀਨ ਪੂਰੀ ਤਰਾਂ ਸੁਰੱਖਿਅਤ ਅਤੇ ਅਸਰਦਾਰ ਹੈ।  ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੋਵਿਡ-19 ਵੈਕਸੀਨ ਲਈ ਤਿੰਨ ਸੈਸ਼ਨ ਸਾਈਟਾਂ ਜਿਸ ਵਿੱਚ ਸਿਵਲ ਹਸਪਤਾਲ ਜਲੰਧਰ, ਨਕੋਦਰ ਅਤੇ ਕਮਿਊਨਟੀ ਸਿਹਤ ਕੇਂਦਰ ਬਸਤੀ ਗੁਜਾਂ ਸ਼ਾਮਿਲ ਹਨ ਬਣਾਏ ਗਏ ਹਨ ਅਤੇ ਇਥੇ ਰੋਜ਼ਾਨਾ 300 ਸਿਹਤ ਵਰਕਰਾਂ ਨੂੰ ਕੋਵਿਡ-19 ਵੈਕਸੀਨ ਦਾ ਟੀਕਾ ਲਗਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਹੋਰ ਸੈਸ਼ਨ ਸਾਈਟਾਂ ਬਣਾਉਣ ਸਬੰਧੀ ਯੋਜਨਾ ਪਹਿਲਾਂ ਹੀ ਬਣਾਈ ਜਾ ਚੁੱਕੀ ਹੈ ਅਤੇ ਜਿਉਂ ਹੀ ਇਹ ਮੁਹਿੰਮ ਹੋਰ ਤੇਜ਼ ਹੁੰਦੀ ਹੈ ਤਾਂ ਇਨਾਂ ਸੈਸ਼ਨ ਸਾਈਟਾਂ ਨੂੰ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਸੈਸ਼ਨ ਸਾਈਟ ਕਮਿਊਨਟੀ ਸਿਹਤ ਕੇਂਦਰਾਂ, ਮੁੱਢਲੇ ਸਿਹਤ ਕੇਂਦਰਾਂ, ਜ਼ਿਲ੍ਹਾ ਹਸਪਤਾਲਾਂ, ਸਬ ਡਵੀਜ਼ਨਲ ਹਸਪਤਾਲਾਂ ਅਤੇ ਕੁਝ ਨਿੱਜੀ ਹਸਪਤਾਲਾਂ ਵਿੱਚ ਬਣਾਈਆਂ ਗਈਆਂ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 12 ਲੱਖ ਵੈਕਸੀਨ ਦਾ ਭੰਡਾਰ ਕਰਨ ਲਈ 57 ਕੋਲਡ ਚੇਨ ਪੁਆਇੰਟ ਬਣਾਏ ਗਏ ਹਨ । ਉਨ੍ਹਾਂ ਇਹ ਵੀ ਦੱਸਿਆ ਕਿ 12 ਲੱਖ ਕੋਵਿਡ ਵੈਕਸੀਨ ਖ਼ੁਰਾਕਾਂ ਦਾ ਭੰਡਾਰ ਕਰਨ ਲਈ ਸਾਰੇ ਸਥਾਨਾਂ ਨੂੰ ਲੋੜੀਂਦੇ ਤਾਪਮਾਨ ਵਾਲੇ ਕੋਲਡ ਪੁਆਇੰਟਾਂ ਨਾਲ ਜੋੜਿਆ ਗਿਆ ਹੈ।  
  ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਸਾਬਕਾ ਸਿਵਲ ਸਰਜਨ ਡਾ.ਗੁਰਿੰਦਰ ਕੌਰ ਚਾਵਲਾ ਅਤੇ ਸਾਬਕਾ ਸੀਨੀਅਰ ਮੈਡੀਕਲ ਅਫ਼ਸਰ ਡਾ.ਕਸ਼ਮੀਰੀ ਲਾਲ ਵਲੋਂ ਪਹਿਲਾਂ ਕੋਵਿਡ-19 ਵੈਕਸੀਨ ਦਾ ਟੀਕਾ ਲਗਾਉਣ ਲਈ ਅਗੇ ਆਉਣ ਦੀ ਵੀ ਸ਼ਲਾਘਾ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਨਾਲ ਕੋਵਿਡ ਵੈਕਸੀਨ ਪ੍ਰਤੀ ਲੋਕਾਂ ਵਿੱਚ ਭਰੋਸੇਯੋਗਤਾ ਵਧੇਗੀ।  
ਇਸ ਮੌਕੇ ਸਿਵਲ ਸਰਜਨ ਡਾ.ਬਲਵੰਤ ਸਿੰਘ ਜਿਨਾਂ ਵਲੋਂ ਕਮਿਊਨਟੀ ਸਿਹਤ ਕੇਂਦਰ ਬਸਤੀ ਗੁਜਾਂ ਵਿਖੇ ਬਣਾਈ ਗਈ ਸੈਸ਼ਨ ਸਾਈਟ ਦਾ ਨਿਰੀਖਣ ਕੀਤਾ ਗਿਆ ਨੇ ਦੱਸਿਆ ਕਿ ਜਿਨਾਂ ਨੇ ਅੱਜ ਪਹਿਲੀ ਕੋਵਿਡ ਵੈਕਸੀਨ ਦੀ ਖ਼ੁਰਾਕ ਲਈ ਹੈ ਨੂੰ ਦੂਜੀ ਖ਼ੁਰਾਕ 28 ਦਿਨਾਂ ਬਾਅਦ ਦਿੱਤੀ ਜਾਵੇਗੀ।
  ਸਿਹਤ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਪਹਿਲੇ ਦਿਨ 136 ਸਿਹਤ ਵਰਕਰਾਂ ਨੂੰ ਕੋਵਿਡ ਵੈਕਸੀਨ ਦਾ ਟੀਕਾ ਲਗਾਇਆ ਗਿਆ, ਜਿਸ ਵਿੱਚ 41 ਸਿਵਲ ਹਸਪਤਾਲ, 36 ਕਮਿਊਨਟੀ ਸਿਹਤ ਕੇਂਦਰ ਬਸਤੀ ਗੁਜਾਂ ਅਤੇ 59 ਸਿਵਲ ਹਸਪਤਾਲ ਨਕੋਦਰ ਸ਼ਾਮਿਲ ਹਨ।  


Jan 16 2021 7:43PM
corona vaccination
Source: Punjab E News

Leave a comment

DC appeals to healthcare workers to get Covid-19 vaccine jab as Feb 25 is the last date for the inoculation --- पुलिस कमिश्नर द्वारा में कोविड -19 प्रोटोकॉल की सख़्ती से पालना के आदेश जारी --- विजीलैंस ने रिश्वत लेते हुए जालंधर थाना छावनी के ए.एस.आई और हवलदार को 20,000 रुपए की रिश्वत लेते किया काबू --- मुख्यमंत्री द्वारा ग्रामीण नौजवानों के लिए मिनी बस परमिट नीति का ऐलान, अप्लाई करने के लिए कोई समय -सीमा नहीं होगी --- प्रधानमंत्री किसान सम्मान निधी योजना को लागू करने में जि़ला रूपनगर देशभर में सबसे आगे, नरेन्द्र सिंह तोमर ने दिया अवार्ड --- SAD द्वारा राज्य कर्मचारियों के लिए केंद्रीय वेतन आयोग की सिफारिश लागू करवाने के लिए कांग्रेस सरकार के फैसले को निरस्त करने की मांग को लेकर विधानसभा में प्रस्ताव पेश