Breaking News

PSPCL ਦੀਆਂ ਇਨਫੋਰਸਮੈਂਟ ਟੀਮਾਂ ਨੇ ਵੱਡੇ ਪੱਧਰ ਤੇ ਬਿਜਲੀ ਦੀ ਚੋਰੀ ਫੜੀ, ਕੇਸ ਦਰਜ

enforcement team

PSPCL ਦੀਆਂ ਇਨਫੋਰਸਮੈਂਟ ਟੀਮਾਂ ਨੇ ਵੱਡੇ ਪੱਧਰ ਤੇ ਬਿਜਲੀ ਦੀ ਚੋਰੀ ਫੜੀ, ਕੇਸ ਦਰਜ

Punjab E News:-  ਪੀਐੱਸਪੀਸੀਐਲ ਦੀਆਂ ਇਨਫੋਰਸਮੈਂਟ ਟੀਮਾਂ ਨੇ ਇਕ ਗੁਪਤ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦਿਆਂ ਹੋਇਆਂ ਸੀਨੀਅਰ ਐਕਸੀਅਨ ਇਨਫੋਰਸਮੈਂਟ 3 ਜਲੰਧਰ ਦੀ ਅਗਵਾਈ ਹੇਠ ਲੁਧਿਆਣਾ ਦੇ ਫੋਕਲ ਪੁਆਇੰਟ ਇਲਾਕੇ ਸਥਿਤ ਮਹਾਂਵੀਰ ਜੈਨ ਕਾਲੋਨੀ ਚ ਇਕ ਉਦਯੋਗਿਕ ਖਪਤਕਾਰ ਵੱਲੋਂ ਵੱਡੇ ਪੱਧਰ ਤੇ ਕੀਤੀ ਜਾ ਰਹੀ ਬਿਜਲੀ ਦੀ ਚੋਰੀ ਫੜੀ ਹੈ। ਖਪਤਕਾਰ ਨੇ  20 ਮੀਟਰ ਦੀ ਬਿਜਲੀ ਦੀ ਤਾਰ ਰਾਹੀਂ  ਡਿਸਟ੍ਰੀਬਿਯੂਸ਼ਨ ਟਰਾਂਸਫਾਰਮਰ ਨਾਲ ਸਿੱਧੇ ਤੌਰ ਤੇ 45 ਕੇ.ਵੀ ਦਾ ਹੈਵੀ ਲੋਡ ਲਿਆ ਹੋਇਆ ਸੀ। ਕੱਪੜੇ ਬਣਾਉਣ ਦਾ ਯੂਨਿਟ ਚਲਾਉਣ ਵਾਲੇ ਉਕਤ ਖਪਤਕਾਰ ਨੂੰ ਬਿਜਲੀ ਚੋਰੀ ਲਈ 27 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਖਪਤਕਾਰ ਖ਼ਿਲਾਫ਼ ਇੰਡੀਅਨ ਇਲੈਕਟ੍ਰੀਸਿਟੀ ਐਕਟ 2003 ਦੀ ਧਾਰਾ 135 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੀਐੱਸਪੀਸੀਐਲ ਦੇ ਸੀਈ/ਇਨਫੋਰਸਮੈਂਟ ਜਸਬੀਰ ਸਿੰਘ ਨੇ ਦੱਸਿਆ ਕਿ ਬਿਜਲੀ ਚੋਰੀ ਵਿੱਚ ਪੀਐਸਪੀਸੀਐਲ ਦੇ ਲੋਕਲ ਸਟਾਫ ਦੀ ਸ਼ਮੂਲੀਅਤ ਜਾਂਚੀ ਜਾ ਰਹੀ ਹੈ। ਜੇਕਰ ਕੋਈ ਵੀ ਅਧਿਕਾਰੀ ਇਸ ਵਿੱਚ ਸ਼ਾਮਿਲ ਪੈ ਜਾਂਦਾ ਹੈ, ਤਾਂ ਉਸ ਖ਼ਿਲਾਫ਼ ਸਖ਼ਤ ਅਨੁਸ਼ਾਸਨਾਤਮਕ ਕਾਰਵਾਈ ਕੀਤੀ ਜਾਵੇਗੀ।* *ਪੀਐਸਪੀਸੀਐਲ ਦੇ ਸੀਐਮਡੀ ਏ ਵੇਨੂੰ ਪ੍ਰਸ਼ਾਦ, ਨੇ ਇਨਫੋਰਸਮੈਂਟ ਵਿੰਗ ਨੂੰ ਪਹਿਲਾਂ ਹੀ ਬਿਜਲੀ ਚੋਰੀ ਅਤੇ ਭ੍ਰਿਸ਼ਟਾਚਾਰ ਸਬੰਧੀ ਮਾਮਲਿਆਂ ਖ਼ਿਲਾਫ਼ ਜ਼ੀਰੋ ਟੋਲਰੈਂਸ ਅਪਣਾਉਣ ਸਬੰਧੀ ਨਿਰਦੇਸ਼ ਦਿੱਤੇ ਹੋਏ ਹਨ।


Feb 23 2021 6:20PM
enforcement team
Source: Punjab E News

Leave a comment





अकाली विधायकों ने इस अवसर पर ‘गर्वनर गो बैक’ के नारे लगाए --- Additional Director Public Relations Senu Duggal Elevated To IAS Cadre --- मंत्रीमंडल की तरफ से कुछ शर्तों अनुसार सिवल अस्पताल मोहाली की 0.92 एकड़ अतिरिक्त जमीन मैक्स अस्पताल को देने सम्बन्धी मंजूरी --- पंजाब सरकार द्वारा आबकारी और कर, नगर एवं ग्राम योजना, चिकित्सा शिक्षा एवं अनुसंधान और ग्रामीण विकास एवं पंचायत विभागों के पुनर्गठन को मंज़ूरी --- अश्वनी शर्मा ने केन्द्रीय मंत्री डॉ. हर्षवर्धन को पत्र लिख पत्रकारों को कोविड टीकाकरण की अग्रिम पंक्ति में शामिल करने की उठाई माँग --- कैप्टन अमरिंदर सिंह के झूठे वादे के खिलाफ आप विधायकों ने निकाली साईकिल रैली, साईकिल से विधानसभा पहुंचे सभी विधायक