Breaking News

ਨਗਰ ਕੌਂਸਲ ਚੋਣਾਂ ਲਈ ਜਲੰਧਰ ਪੁੱਜੀਆਂ 336 ਈਵੀਐਮ ਮਸ਼ੀਨਾਂ ਅਤੇ ਕੰਟਰੋਲ ਯੁਨਿਟ

evm

ਨਗਰ ਕੌਂਸਲ ਚੋਣਾਂ ਲਈ ਜਲੰਧਰ ਪੁੱਜੀਆਂ 336 ਈਵੀਐਮ ਮਸ਼ੀਨਾਂ ਅਤੇ ਕੰਟਰੋਲ ਯੁਨਿਟ

ਏਡੀਸੀ ਵਿਸ਼ੇਸ਼ ਸਾਰੰਗਲ ਦੀ ਅਗਵਾਈ ਵਿੱਚ ਮੁਲਾਜ਼ਮਾਂ ਨੇ ਕੜਾਕੇ ਦੀ ਠੰਡ ਵਿੱਚ ਅੱਗੇ ਆ ਕੇ ਸੰਭਾਲੀ ਕਮਾਨ

Punjab E News:- ਜਲੰਧਰ ਵਿਖੇ ਸਥਾਨਕ ਸਰਕਾਰਾਂ ਦੀਆਂ ਚੋਣਾਂ ਲਈ 336 ਈਵੀਐਮ ਮਸ਼ੀਨਾਂ ਅਤੇ ਕੰਟਰੋਲ ਯੁਨਿਟ ਪੁੱਜ ਗਏ ਹਨਜਿਨ੍ਹਾਂ ਨੂੰ ਸੰਭਾਲਣ ਦਾ ਕੰਮ ਏਡੀਸੀ ਵਿਸ਼ੇਸ਼ ਸਾਰੰਗਲ ਦੀ ਅਗਵਾਈ ਵਿੱਚ ਮੁਲਾਜ਼ਮਾਂ ਨੇ ਸੰਭਾਲਿਆ।

                ਕੜਾਕੇ ਦੀ ਠੰਡ ਦੇ ਬਾਵਜੂਦ ਮੁਲਾਜ਼ਮਾਂ ਨੇ ਅੱਗੇ ਆ ਕੇ ਈਵੀਐਮ ਨਾਲ ਸਬੰਧਤ ਸਮੁੱਚਾ ਕੰਮਕਾਜ ਕੀਤਾ। ਇਹ ਮਸ਼ੀਨਾਂ ਲਾਡੋਵਾਲੀ ਰੋਡ ਸਥਿਤ ਸਰਕਾਰੀ ਬਹੁ ਤਕਨੀਕੀ ਕਾਲਜ ਵਿਖੇ ਬਣੇ ਸਟਰਾਂਗ ਰੂਪ ਵਿੱਚ ਰੱਖੀਆਂ ਗਈਆਂ ਹਨ। ਡੀਸੀ ਨੇ ਦੱਸਿਆ ਕਿ ਜਲੰਧਰ ਵਿੱਚ ਨਗਰ ਕੌਂਸਲ ਕਰਤਾਰਪੁਰਫਿਲੌਰਨਕੋਦਰਨੂਰਮਹਿਲਅਲਾਵਲਪੁਰਆਦਮਪੁਰ ਅਤੇ ਨਗਰ ਪੰਚਾਇਤ ਮਹਿਤਪੁਰ ਤੇ ਲੋਹੀਆਂ ਖਾਸ ਵਿੱਚ ਚੋਣਾਂ ਹੋਣੀਆਂ ਹਨ ਅਤੇ ਇਹ ਚੋਣਾਂ ਸਮੂਹ ਅੱਠ ਕੌਂਸਲਾਂ ਤੇ ਪੰਚਾਇਤਾਂ ਦੇ 110 ਵਾਰਡਾਂ ਵਿੱਚ ਹੋਣ ਜਾ ਰਹੀਆਂ ਹਨ।

                ਉਨ੍ਹਾਂ ਦੱਸਿਆ ਕਿ ਇਨ੍ਹਾਂ ਚੋਣਾਂ ਲਈ ਸਵੇਰ ਵੇਲੇ ਜਲੰਧਰ 336 ਈਵੀਐਮ ਮਸ਼ੀਨਾਂ ਤੇ ਕੰਟਰੋਲ ਯੁਨਿਟ ਪੁਹੰਚੇਜਿਨ੍ਹਾਂ ਨੂੰ ਦਫ਼ਤਰ ਦੇ ਮੁਲਾਜ਼ਮਾਂ ਨੇ ਰਿਸੀਵ ਕੀਤਾ। ਧੁੰਦ ਦੇ ਬਾਵਜੂਦ ਸਮੂਹ ਮੁਲਾਜ਼ਮਾਂ ਨੇ ਸ਼ਾਨਦਾਰ ਜਜ਼ਬਾ ਦਿਖਾਇਆ ਅਤੇ ਸਾਰੀਆਂ ਮਸ਼ੀਨਾਂ ਬਹੁ ਤਕਨੀਕੀ ਕਾਲਜ ਦੇ ਸਟਰਾਂਗ ਰੂਮ ਵਿੱਚ ਰੱਖਵਾਈਆਂ।


Jan 16 2021 7:40PM
evm
Source: Punjab E News

Leave a comment





अकाली विधायकों ने इस अवसर पर ‘गर्वनर गो बैक’ के नारे लगाए --- Additional Director Public Relations Senu Duggal Elevated To IAS Cadre --- मंत्रीमंडल की तरफ से कुछ शर्तों अनुसार सिवल अस्पताल मोहाली की 0.92 एकड़ अतिरिक्त जमीन मैक्स अस्पताल को देने सम्बन्धी मंजूरी --- पंजाब सरकार द्वारा आबकारी और कर, नगर एवं ग्राम योजना, चिकित्सा शिक्षा एवं अनुसंधान और ग्रामीण विकास एवं पंचायत विभागों के पुनर्गठन को मंज़ूरी --- अश्वनी शर्मा ने केन्द्रीय मंत्री डॉ. हर्षवर्धन को पत्र लिख पत्रकारों को कोविड टीकाकरण की अग्रिम पंक्ति में शामिल करने की उठाई माँग --- कैप्टन अमरिंदर सिंह के झूठे वादे के खिलाफ आप विधायकों ने निकाली साईकिल रैली, साईकिल से विधानसभा पहुंचे सभी विधायक