ਯੂਨੀਵਰਸਿਟੀ ਕਾਲਜ ਲਾਡੋਵਾਲੀ ਰੋਡ ਵਿਖੇ ਦੋ ਹਫਤੇ ਚੱਲਣ ਵਾਲੀ ਐਫਡੀਪੀ ਦੀ ਹੋਈ ਸ਼ੁਰੂਆਤ

faculty development session

ਯੂਨੀਵਰਸਿਟੀ ਕਾਲਜ ਲਾਡੋਵਾਲੀ ਰੋਡ ਵਿਖੇ ਦੋ ਹਫਤੇ ਚੱਲਣ ਵਾਲੀ ਐਫਡੀਪੀ ਦੀ ਹੋਈ ਸ਼ੁਰੂਆਤ

ਵਾਤਾਵਰਣ ਅਤੇ ਸਮਾਜ ਤੇ ਪੈਣ ਵਾਲੇ ਪ੍ਭਾਵਾਂ ਨੂੰ ਸਨਮੁੱਖ ਰੱਖਕੇ ਵਿਉਪਾਰ ਦੀ ਕੀਤੀ ਜਾਵੇਂ ਵਿਉਂਤਬੰਧੀ--ਡਾ.ਬੈਨੀਪਾਲ 

 Punjab E News:-  ਅੱਜ ਸਥਾਨਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ  ਲਾਡੋਵਾਲੀ ਰੋਡ ਵਿਖੇ ਵਿਗਿਆਨ ਅਤੇ ਟੈਕਨਾਲੋਜੀ ਵਿਭਾਗ  ਦੇ  ਸਹਿਯੋਗ ਨਾਲ 8 ਫਰਵਰੀ ਤੋਂ  19 ਫਰਵਰੀ ਤੱਕ ਇੰਟਰਨਸ਼ਿਪ ਵਿਸ਼ੇ ਉੱਤੇ  ਚੱਲਣ ਵਾਲੇ ਫੈਕਲਟੀ ਡਿਵੈਲਪਮੈਟ ਪੋ੍ਗਰਾਮ ਦੀ ਸ਼ੁਰੂਆਤ ਕੀਤੀ ਗਈ।ਇਸ ਉਦਾਘਟਨੀ ਸ਼ੈਸ਼ਨ ਵਿਚ ਗੁਰੂ ਨਾਨਕ ਦੇ ਯੂਨੀਵਰਸਿਟੀ ਦੇ ਕਾਲਜ ਵਿਕਾਸ ਕੌਂਸਲ ਦੇ ਡੀਨ ਡਾ. ਟੀ ਐਸ ਬੈਨੀਪਾਲ ਵਰਚੂਅਲ ਪੱਧਰ ਦੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ,ਜਦੋਂਕਿ ਕਿਰਲੋਸਕਰ ਆਇਲ ਇੰਜਨ ਦੇ ਪਾਰਟਨਰ ਅਤੇ ਇੰਟਰਨਸ਼ਿਪ ਵਿਸ਼ੇ ਦੇ ਮਾਹਿਰ ਸੁਧੀਰ ਗੇਰਾ ਵਿਸ਼ੇਸ਼ ਮਹਿਮਾਨ ਸਨ।

ਉਦਾਘਟਨੀ ਸ਼ੈਸ਼ਨ ਦੀ ਸ਼ੁਰੂਆਤ ਕਰਦੇ ਡਾ.ਬੈਨੀਪਾਲ ਨੇ ਆਖਿਆ ਕਿ ਕਿਸੇ ਵੀ ਵਿਉਪਾਰ ਨੂੰ ਸ਼ੁਰੂ ਕਰਨ ਤੋਂ ਪਹਿਲਾਸਾਨੂੰ ਸਮਾਜ ਅਤੇ ਵਾਤਾਵਰਣ ਉਤੇ ਇਸਦੇ ਪੈਣ ਵਾਲੇ ਪ੍ਭਾਵਾਂ ਤੋਂ ਜਾਣੂ ਹੋਣਾ ਅਤਿ ਜਰੂਰੀ ਹੈ,ਤਾਂ ਹੀ ਵਿਉਪਾਰ ਅਤੇ ਖੇਤਰ ਵਿਚ ਨਵੇਂ ਮੀਲ ਪੱਥਰਾਂ ਨੂੰ ਸਥਾਪਤ ਕੀਤਾ ਜਾ ਸਕਦਾ ਹੈ।ਉਨ੍ਹਾਂ ਇਸ ਮੌਕੇ ਤੇ ਐਫਡੀਪੀ ਦੇ ਮੁੱਖ ਆਯੋਜਿਕ ਡਾ.ਆਸ਼ੀਸ਼ ਅਰੋੜਾ ਦੇ  ਇਹਨਾਂ ਯਤਨਾਂ ਦੀ ਪੁਰਜੋਰ ਪ੍ਸੰਸਾ ਕਰਦੇ ਭਵਿੱਖ ਵਿੱਚ ਵੀ ਅਜਿਹੇ ਪੋ੍ਗਰਾਮ ਆਯੋਜਿਨ ਕਰਨ ਤੇ ਜੋਰ ਦਿੱਤਾ। ਇਸ ਉਪਰੰਤ ਸ਼ੈਸ਼ਨ ਨੂੰ ਸੰਬੋਧਨ ਕਰਦੇ ਸ਼੍ਰੀ ਸੁਧੀਰ ਗੇਰਾ ਨੇ ਆਖਿਆ ਕਿ ਅਜੋਕੇ ਸਮੇਂ ਵਿੱਚ ਵਿਉਪਾਰ ਦੀ ਮੁੱਢਲੀ ਲੋੜ ਇਹ ਹੈ ਕਿ ਬਾਜ਼ਾਰ ਵਿਚ ਗਾਹਕ ਦੀ ਲੋੜ ਨੂੰ ਸਨਮੁੱਖ ਰੱਖਦੇ ਆਈਡੀਆ ਅਤੇ ਡਿਜਾਇਨ ਤਿਆਰ ਕੀਤੇ ਜਾਣ,ਤਾਂ ਹੀ ਸਫਲ ਇੰਟਰਨਸ਼ਿਪ ਦੇ ਖੇਤਰ ਵਿਚ ਸਫਲ ਹੋਇਆ ਜਾ ਸਕਦਾ ਹੈ।

ਇਸ ਉਪਰੰਤ ਕਾਲਜ ਦੇ ਓਐਸਡੀ ਡਾ.ਕਮਲੇਸ਼ ਸਿੰਘ ਦੁੱਗਲ ਨੇ ਐਫਡੀਪੀ ਦੇ ਉਦਾਘਟਨੀ ਸ਼ੈਸ਼ਨ ਵਿਚ ਸ਼ਾਮਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕਾਲਜ ਵਿਕਾਸ ਕੌਂਸਲ  ਦੇ ਡੀਨ ਡਾ.ਟੀ ਐਸ ਬੈਨੀਪਾਲ ਅਤੇ ਸੁਧੀਰ ਗੇਰਾ ਦਾ ਦਿਲੀ ਧੰਨਵਾਦ ਕਰਦੇ ਆਸ ਪ੍ਗਟ ਕੀਤੀ ਕਿ ਭਵਿੱਖ ਵਿੱਚ ਉਨ੍ਹਾਂ ਦਾ ਸਹਿਯੋਗ ਮਿਲਦਾ ਰਹੇਗਾ।

ਇਸ ਮੌਕੇ ਤੇ ਐਫਡੀਪੀ ਪੋ੍ਗਰਾਮ ਦੇ ਮੁੱਖ ਆਯੋਜਿਕ ਅਤੇ ਯੂਨੀਵਰਸਿਟੀ ਬਿਜਨਸ ਸਕੂਲ ਦੇ ਮੁਖੀ ਡਾ.ਆਸ਼ੀਸ਼ ਅਰੋੜਾ ਨੇ ਇਸ ਮੌਕੇ ਤੇ ਜੁੜੇ ਮਹਿਮਾਨਾਂ ਦਾ ਧੰਨਵਾ ਕਰਦੇ ਦੱਸਿਆ ਕਿ ਇਸ ਦਾ ਪ੍ਮੁੱਖ ਪਾ੍ਯੋਜਨ ਵਿਦਿਆਰਥੀਆਂ ਅੰਦਰ ਇੰਟਰਨਸ਼ਿਪ ਸਬੰਧੀ ਨਵੇਂ ਦਿਸਹੱਦਿਆ ਨੂੰ ਤਿਆਰ ਕਰਨਾ ਹੈ।ਡਾ਼ਅਰੋੜਾ ਨੇ ਅੱਗੇ ਦੱਸਿਆ ਕਿ  ਇਸ ਪੋ੍ਗਰਾਮ ਵਿਚ ਵੱਖ ਵੱਖ ਕਾਲਜਾਂ ਤੋਂ ਪੰਜਾਹ ਤੋਂ ਵੱਧ ਪਾ੍ਧਿਆਪਕ ਸਾਹਿਬਾਨ ਇਸ ਵਿਚ ਭਾਗ ਲੈ  ਰਹੇ ਹਨ ਅਤੇ  ਦੋ ਹਫਤੇ ਚੱਲਣ ਵਾਲੇ ਇਸ ਪੋ੍ਗਰਾਮ ਵਾਸਤੇ ਸਰਕਾਰ ਦੇ ਡੀਐਸਟੀ ਵਿਭਾਗ ਵਲੋਂ 420000 ਦੀ ਵਿੱਤੀ ਸਹਾਇਤਾ ਪ੍ਦਾਨ ਕੀਤੀ ਗਈ ਹੈ। ਇਸ ਸਮਾਗਮ ਵਿਚ ਦਾਖਲ ਹੋਣ ਵਾਸਤੇ ਕੋਈ ਫੀਸ ਨਹੀਂ ਰੱਖੀ ਗਈ।


Feb 8 2021 5:34PM
faculty development session
Source: Punjab E News

Latest post

Political News

Crime News