Punjab E News:- ਖੇਤੀ ਕਾਨੂੰਨਾਂ ਦੇ ਵਿਰੋਧ ਚ ਇਕ ਵੱਡੀ ਖ਼ਬਰ ਆ ਰਹੀ ਹੈ ਕਿ ਇਕ ਦਸੰਬਰ ਨੂੰ ਇਕ ਵਜੇ ਕਿਸਾਨ ਸੰਗਠਨਾਂ ਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਬੈਠਕ ਹੋ ਸਕਦੀ ਹੈ। ਇਸ ਬੈਠਕ ਲਈ ਕਿਸਾਨ ਆਗੂਆਂ ਨੇ ਅਮਿਤ ਸ਼ਾਹ, ਰਾਜਨਾਥ ਸਿੰਘ ਤੇ ਖੇਤੀ ਮੰਤਰੀ ਨਰਿੰਦਰ ਤੋਮਰ ਨਾਲ ਮੁਲਾਕਾਤ ਕੀਤੀ ਸੀ। ਇਹ ਬੈਠਕ ਕਿੱਥੇ ਹੋਵੇਗੀ ਹਜੇ ਇਹ ਤਕ ਤੈਅ ਨਹੀਂ ਹੋਇਆ ਹੈ। ਓਥਰ ਦੂਜੇ ਪਾਸੇ ਕਿਸਾਨ ਸੰਗਠਨਾਂ ਦੇ ਆਗੂਆਂ ਦੀ ਗੁਪਤ ਤਰੀਕ ਨਾਲ ਬੈਠਕ ਚੱਲ ਰਹੀ ਹੈ। ਇਸ ਬੈਠਕ ਦਾ ਨਤੀਜਾ ਦੁਪਹਿਰ ਬਾਅਦ ਤਕ ਆ ਸਕਦਾ ਹੈ ਤੇ ਜਲਦ ਹੀ ਅਗਲੀ ਰਣਨੀਤੀ ਦਾ ਐਲਾਨ ਹੋ ਸਕਦਾ ਹੈ।