Punjab E News:- ਪੰਜਾਬ ਚ ਵਿਦੇਸ਼ ਭੇਜਣ ਦੇ ਨਾਮ ਤੇ ਠੱਗੀ ਦਾ ਖੇਲ ਜਾਰੀ ਹੈ। ਤਾਜ਼ਾ ਮਾਮਲਾ ਜਗਰਾਓਂ ਦਾ ਹੈ ਜਿਥੇ 4 ਲੱਖ ਦੀ ਠੱਗੀ ਦਾ ਮਾਮਲਾ ਸਾਮਣੇ ਆਇਆ ਹੈ।
ਜਾਣਕਾਰੀ ਮੁਤਾਬਕ ਜਗਰਾਓ ਦੇ ਪਿੰਡ ਬੁਰਜ ਕਾਲਰਾਂ ਚ ਰਹਿਣ ਵਾਲੇ ਕੁਲਦੀਪ ਸਿੰਘ ਨੇ ਪੁਲਸ ਨੂੰ ਸ਼ਿਕਾਇਤ ਦਿਤੀ ਕਿ ਸਰਬਜੀਤ ਸਿੰਘ ਵਾਸੀ ਸਿਟੀ ਇਨਕਲੇਵ ਜੋ ਪੇਸ਼ੇ ਤੋਂ ਟੀਚਰ ਹੈ, ਉਸ ਨੇ ਉਸਨੂੰ ਝਾਂਸੇ ਚ ਲੈ ਕੇ ਠੱਗੀ ਮਾਰੀ। ਉਸਨੇ ਕਿਹਾ ਕਿ ਸਰਬਜੀਤ ਨੇ ਉਸਨੂੰ ਦੱਸਿਆ ਕਿ ਉਹ ਟ੍ਰੇਵਲ ਏਜੇਂਟ ਦਾ ਕੰਮ ਕਰਦਾ ਹੈ। ਜਿਸਤੋ ਬਾਦ ਕੁਲਦੀਪ ਨਾਲ ਆਪਣੀ ਕੁੜੀ ਤੇ ਜਵਾਈ ਨੂੰ ਕੈਨੇਡਾ ਵਰਕ ਪਰਮਿਟ ਤੇ ਭੇਜਣ ਲਈ 28 ਲੱਖ ਰੁਪਏ ਦੀ ਡੀਲ ਹੋਈ। ਜਿਸਤੋ ਬਾਅਦ ਉਸਨੇ 28 ਲੱਖ ਕਿਸ਼ਤਾਂ ਚ ਸਰਬਜੀਤ ਨੂੰ ਦੇ ਦਿੱਤੇ। ਕਾਫੀ ਸਮਾਂ ਬੀਤ ਜਾਣ ਤੋਂ ਬਾਦ ਜਦ ਸਰਬਜੀਤ ਨੇ ਦੋਨਾਂ ਨੂੰ ਕੈਨੇਡਾ ਨਹੀਂ ਭੇਜਿਆ ਤੇ ਬਹਾਨੇ ਬਣਾਂਦਾ ਲੱਗਾ। ਜਿਸਤੋ ਬਾਅਦ ਜਿਥੇ ਉਸਨੇ ਨਾ ਤਾਂ ਦੋਹਾਂ ਨੂੰ ਕੈਨੇਡਾ ਭੇਜਿਆ ਤੇ ਨਾਂ ਹੀ ਸਾਰੇ ਰੁਪਈਆ ਚੋ ਬਾਕੀ 4 ਲੱਖ ਰੁਪਏ ਹੀ ਵਾਪਸ ਦਿੱਤੇ। ਜਿਸਤੇ ਕੁਲਦੀਪ ਤੇ ਪੁਲਸ ਨੂੰ ਸ਼ਿਕਾਇਤ ਦਿੱਤੀ।
ਪੁਲਸ ਨੇ ਜਾਂਚ ਤੋਂ ਬਾਅਦ ਸਰਬਜੀਤ ਤੇ ਧੋਖਾਧੜੀ ਤੇ ਇਮਮੀਗ੍ਰੇਸ਼ਨ ਐਕਟ ਅਧੀਨ ਧਾਰਾਵਾਂ ਚ ਮਾਮਲਾ ਦਰਜ ਕਰ ਲਿਆ। SI ਗਗਨਪ੍ਰੀਤ ਨੇ ਕਿਹਾ ਕਿ ਮਾਮਲੇ ਦੀ ਜਾਂਚ ਚਲ ਰਹੀ ਹੈ ਤੇ ਆਰੋਪੀ ਨੂੰ ਬਖਸ਼ਿਆ ਨਹੀਂ ਜਾਵੇਗਾ।