ਇੰਨੋਕਿਡਜ਼ ਦੇ ਬੱਚਿਆਂ ਨੇ ‘ਥੈਂਕ ਯੂ ਕਾਰਡ’ ਬਣਾਕੇ ਲਿਖੇ ਸੰਦੇਸ਼

innokids

ਇੰਨੋਕਿਡਜ਼ ਦੇ ਬੱਚਿਆਂ ਨੇ ‘ਥੈਂਕ ਯੂ ਕਾਰਡ’ ਬਣਾਕੇ ਲਿਖੇ ਸੰਦੇਸ਼

Punjab E News:-  ਇੰਨੋਸੈਂਟ ਹਾਰਟਸ ਦੇ ਇੰਨੋਕਿਡਜ਼ (ਗਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ, ਕਪੂਰਥਲਾ ਰੋਡ ਅਤੇ ਰਾਇਲ ਵਰਲਡ ਸਕੂਲਾਂ) ਵਿੱਚ ਕੇ.ਜੀ. 99 ਦੇ ਨੰਨ੍ਹੇ ਮੁਨ੍ਹੇ ਬੱਚਿਆਂ ਨੇ ਆਪਣੇ ਹੱਥਾਂ ਨਾਲ ‘ਥੈਂਕ ਯੂ ਕਾਰਡ’ ਬਣਾਏ ਅਤੇ ਉਸਦੇ ਵਿੱਚ ਸੰਦੇਸ਼ ਲਿਖੇ।

        ਬੱਚਿਆਂ ਨੇ ਇਹ ਕਾਰਡ ਉਹਨਾਂ ਦੇ ਲਈ ਬਣਾਏ ਜੋ ਕਿਸੀ ਨਾ ਕਿਸੀ ਰੂਪ ਵਿੱਚ ਸਮਾਜ ਦੇ ਲਈ ਕੰਮ ਕਰਦੇ ਹਨ ਅਤੇ ਲੋਕਾਂ ਦੇ ਸਹਾਇਕ ਹਨ। ਕਾਰਡ ਦਿੰਦੇ ਹੋਏ ਬੱਚਿਆਂ ਨੇ ਆਪਣੀਆਂ ਤਸਵੀਰਾਂ ਇੰਨੋਸੈਂਟ ਹਾਰਟਸ ਗਰੁੱਪ ਦੇ ਫੇਸ ਬੁੱਕ ਪੇਜ ਤੇ ਸਾਂਝੀਆਂ ਕੀਤੀਆਂ। ਇੰਨੋਕਿਡਜ਼ ਦੀ ਡਾਇਰੈਕਟਰ ਅਲਕਾ ਅਰੋੜਾ ਨੇ ਦੱਸਿਆ ਕਿ ਬੱਚਿਆਂ ਵਿੱਚ ਨੈਤਿਕ ਮੁੱਲਾਂ ਦਾ ਵਿਕਾਸ ਜ਼ਰੂਰੀ ਹੈ, ਇਸੀ ਦੇ ਚਲਦੇ ਇਹ ਗਤੀਵਿਧੀ ਕਰਵਾਈ ਗਈ। ਬੱਚਿਆਂ ਨੂੰ ਸਮਝਾਇਆ ਗਿਆ ਕਿ ਜੋ ਲੋਕ ਮੁਸ਼ਕਲ ਦੇ ਸਮੇਂ ਵਿੱਚ ਸਮਾਜ ਵਿੱਚ ਇੱਕ ਦੂਜੇ ਦੇ ਸਹਾਇਕ ਬਣਦੇ ਹਨ, ਸਾਨੂੰ ਉਹਨਾਂ ਨੂੰ ਧੰਨਵਾਦ ਕਰਨਾ ਚਾਹੀਦਾ ਹੈ ਅਤੇ ਸਦੈਵ ਉਹਨਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਬੱਚਿਆਂ ਨੇ ਬਹੁਤ ਉਤਸ਼ਾਹ ਨਾਲ ਇਸ ਗਤੀਵਿਧੀ ਵਿੱਚ ਹਿੱਸਾ ਲਿਆ। ਇੰਨੋਕਿਡਜ਼ ਵਿੱਚ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਉਣ ਦਾ ਉਦੇਸ਼ ਬੱਚਿਆਂ ਨੂੰ ਸ਼ੁਰੂ ਤੋਂ ਹੀ ਸੰਸਕਾਰੀ ਬਣਾਉਣਾ ਹੈ ਅਤੇ ਉਹਨਾਂ ਦਾ ਸਰਵਪੱਖੀ ਵਿਕਾਸ ਕਰਨਾ ਹੈ।


Jan 21 2021 6:04PM
innokids
Source: Punjab E News

Latest post

Political News

Crime News