Breaking News

ਪੰਜਾਬ ਦੀਆਂ ਨਹਿਰਾਂ ’ਚ 25 ਜਨਵਰੀ ਤੋਂ 1 ਫਰਵਰੀ ਤੱਕ ਪਾਣੀ ਛੱਡਣ ਦਾ ਪ੍ਰੋਗਰਾਮ ਜਾਰੀ

irrigation program

ਪੰਜਾਬ ਦੀਆਂ ਨਹਿਰਾਂ ’ਚ 25 ਜਨਵਰੀ ਤੋਂ 1 ਫਰਵਰੀ ਤੱਕ ਪਾਣੀ ਛੱਡਣ ਦਾ ਪ੍ਰੋਗਰਾਮ ਜਾਰੀ
Punjab E News :-  ਪੰਜਾਬ ਦੇ ਜਲ ਸਰੋਤ ਵਿਭਾਗ ਵੱਲੋਂ ਹਾੜੀ ਦੀਆਂ ਫ਼ਸਲਾਂ ਵਾਸਤੇ 25 ਜਨਵਰੀ ਤੋਂ 1 ਫਰਵਰੀ 2021 ਤੱਕ   ਨਹਿਰਾਂ ਵਿੱਚ ਪਾਣੀ ਛੱਡਣ ਦਾ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ। ਸਰਹਿੰਦ ਕੈਨਾਲ ਸਿਸਟਮ ਅਤੇ ਇਸ ਦੀ ਨਹਿਰਾਂ ਜਿਵੇਂ ਕਿ ਪਟਿਆਲਾ ਫੀਡਰ, ਅਬੋਹਰ ਬ੍ਰਾਂਚ, ਸਿੱਧਵਾਂ ਬ੍ਰਾਂਚ, ਬਠਿੰਡਾ ਬ੍ਰਾਂਚ, ਬਿਸਤ ਦੋਆਬ ਕੈਨਾਲ, ਕ੍ਰਮਵਾਰ ਪਹਿਲੀ, ਦੂਜੀ, ਤੀਜੀ, ਚੌਥੀ ਅਤੇ ਪੰਜਵੀਂ ਤਰਜੀਹ ਦੇ ਆਧਾਰ ’ਤੇ ਚੱਲਣਗੀਆਂ।
            ਜਲ ਸਰੋਤ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਘੱਗਰ ਿਕ ਅਤੇ ਇਸ ਵਿੱਚੋਂ ਨਿਕਲਦੀਆਂ ਨਹਿਰਾਂ, ਜਿਵੇਂ ਘੱਗਰ ਬ੍ਰਾਂਚ ਤੇ ਪਟਿਆਲਾ ਮਾਈਨਰ, ਜੋ ਗਰੁੱਪ ‘ਬੀ’ ਵਿੱਚ ਹਨ, ਨੂੰ  ਪਹਿਲੀ ਤਰਜੀਹ ਦੇ ਆਧਾਰ ’ਤੇ ਪਾਣੀ ਦਿੱਤਾ ਜਾਵੇਗਾ ਅਤੇ ਬਾਕੀ ਬਚਦੇ ਪਾਣੀ ਦੀ ਸਪਲਾਈ ਗਰੁੱਪ ‘ਏ’ ਦੀ ਭਾਖੜਾ ਮੇਨ ਲਾਈਨ (ਬੀ.ਐਮ.ਐਲ.)  ਨੂੰ ਦੂਜੀ ਤਰਜੀਹ ਦੇ ਆਧਾਰ ’ਤੇ ਦਿੱਤੀ ਜਾਵੇਗੀ।

           ਬੁਲਾਰੇ ਨੇ ਅੱਗੇ ਦੱਸਿਆ ਕਿ ਹਰੀਕੇ ਸਿਸਟਮ ਦੇ ਰਜਬਾਹਿਆਂ, ਜੋ ਗਰੁੱਪ ‘ਬੀ’ ਵਿੱਚ ਹਨ, ਨੂੰ ਪਹਿਲੀ ਤਰਜੀਹ ਦੇ ਆਧਾਰ ’ਤੇ ਪੂਰਾ ਪਾਣੀ ਮਿਲੇਗਾ ਅਤੇ ਗਰੁੱਪ ‘ਏ’ ਦੇ ਰਜਬਾਹਿਆਂ ਨੂੰ ਦੂਜੀ ਤਰਜੀਹ ਦੇ ਆਧਾਰ ’ਤੇ ਬਾਕੀ ਬਚਦਾ ਪਾਣੀ ਮਿਲੇਗਾ।

          ਉਨਾਂ ਅੱਗੇ ਦੱਸਿਆ ਕਿ ਅੱਪਰ ਬਾਰੀ ਦੋਆਬ ਵਿੱਚੋਂ ਨਿਕਲਦੀ ਮੇਨ ਬ੍ਰਾਂਚ ਲੋਅਰ ਅਤੇ ਇਸ ਦੇ ਰਜਬਾਹਿਆਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਪਾਣੀ ਦਿੱਤਾ ਜਾਵੇਗਾ ਜਦੋਂਕਿ ਲਾਹੌਰ ਬ੍ਰਾਂਚ, ਸਭਰਾਓਂ ਬ੍ਰਾਂਚ ਅਤੇ ਕਸੂਰ ਬ੍ਰਾਂਚ ਲੋਅਰ ਤੇ ਇਸ ਦੇ ਰਜਬਾਹਿਆਂ ਨੂੰ ਕ੍ਰਮਵਾਰ ਬਾਕੀ ਬਚਦਾ ਪਾਣੀ ਮਿਲੇਗਾ।

Jan 24 2021 9:30PM
irrigation program
Source: Punjab E News

Leave a comment





अकाली विधायकों ने इस अवसर पर ‘गर्वनर गो बैक’ के नारे लगाए --- Additional Director Public Relations Senu Duggal Elevated To IAS Cadre --- मंत्रीमंडल की तरफ से कुछ शर्तों अनुसार सिवल अस्पताल मोहाली की 0.92 एकड़ अतिरिक्त जमीन मैक्स अस्पताल को देने सम्बन्धी मंजूरी --- पंजाब सरकार द्वारा आबकारी और कर, नगर एवं ग्राम योजना, चिकित्सा शिक्षा एवं अनुसंधान और ग्रामीण विकास एवं पंचायत विभागों के पुनर्गठन को मंज़ूरी --- अश्वनी शर्मा ने केन्द्रीय मंत्री डॉ. हर्षवर्धन को पत्र लिख पत्रकारों को कोविड टीकाकरण की अग्रिम पंक्ति में शामिल करने की उठाई माँग --- कैप्टन अमरिंदर सिंह के झूठे वादे के खिलाफ आप विधायकों ने निकाली साईकिल रैली, साईकिल से विधानसभा पहुंचे सभी विधायक