ਇਕ ਪਾਸੇ ਰੂਸ ਅਤੇ ਯੂਕਰੇਨ ਦੀ ਜੰਗ ਚੱਲ ਰਹੀ ਹੈ। ਹਾਲਾਤ ਤਣਾਅਪੂਰਣ ਹੋਣ ਦੇ ਵਿਚਾਲੇ ਖਾਲਸਾ ਏਡ ਨੇ ਮੋਰਚਾ ਸਾਂਭ ਲਿਆ ਹੈ। ਭੁੱਖ ਪਿਆਸ 'ਤੇ ਜੰਗ ਤੋਂ ਪ੍ਰੇਸ਼ਾਨ ਲੋਕਾਂ ਲਈ ਖਾਲਸਾ ਏਡ ਨੇ ਰਾਹਤ ਪਹੁੰਚਾਉਣੀ ਸ਼ੁਰੂ ਕਰ ਦਿੱਤੀ ਹੈ। ਯੂਕਰੇਨ ਦੀ ਇਕ ਰੇਲ ਗੱਡੀ ਵਿਚ ਖਾਲਸਾ ਏਡ ਵੱਲੋਂ ਲੰਗਰ ਪਹੁੰਚਾਏ ਜਾਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ।
ਖਾਲਸਾ ਏਡ ਨੇ ਦੇਸ਼ ਵਿਦੇਸ਼ ਅਤੇ ਸਰਹੱਦ ਪਾਰ ਜਦੋਂ ਵੀ ਕੋਈ ਆਪਦਾ ਆਈ ਆਪਣੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਇਸਦੀ ਸਥਾਪਨਾ 1999 ਵਿਚ ਕੀਤੀ ਗਈ ਸੀ।ਰਵੀ ਸਿੰਘ ਖਾਲਸਾ ਇਸ ਸੰਸਥਾ ਦੇ ਮੁਖੀ ਹਨ। 1999 ਵਿਚ ਖਾਲਸਾ ਏਡ ਨੇ ਅਲਬਾਨੀਆ ਯੁਗੋਸਲਾਵੀਆ ਸਰਹੱਦ ਤੇ ਬੈਠੇ ਹਜ਼ਾਰਾਂ ਸ਼ਰਧਾਲੂਆਂ ਨੂੰ ਭੋਜਨ ਮੁਹੱਈਆ ਕਰਵਾਇਆ ਸੀ। ਸੰਨ 2000 ਦੇ ਵਿਚ ਖਾਲਸਾ ਏਡ ਨੇ ਹੜ ਨਾਲ ਪ੍ਰਭਾਵਿਤ ਉੜੀਸਾ ਵਾਸੀਆਂ ਦੀ ਮਦਦ ਕਈ ਰਾਹਤ ਕਾਰਜ ਸ਼ੁਰੂ ਕੀਤੇ ਸਨ। ਖਾਲਸਾ ਏਡ ਅਜਿਹੀ ਸੰਸਥਾ ਹੈ ਸਾਰੀਆਂ ਹੱਦਾਂ ਅਤੇ ਸਰਹੱਦਾਂ ਪਾਰ ਮਾਨਵਤਾ ਦੀ ਸੇਵਾ ਲਈ ਪਹੁੰਚ ਜਾਂਦੀ ਹੈ। ਮੁਸ਼ਕਿਲ ਭਾਵੇਂ ਜੰਗ ਹੋਵੇ ਭਾਵੇਂ ਤੂਫ਼ਾਨ ਖਾਲਸਾ ਏਡ ਪੀੜਤਾਂ ਨੂੰ ਮਦਦ ਦੇਣ ਲਈ ਹਰ ਥਾਂ ਪਹੁੰਚ ਜਾਂਦੀ ਹੈ।