Punjab E News :- ਕਿਸਾਨਾਂ ਦਾ ਰਾਜਧਾਨੀ ਦਿੱਲੀ ਚ ਅੰਦੋਲਨ ਜਾਰੀ ਹੈ। ਦਿੱਲੀ 'ਚ ਐਂਟਰੀ ਦੀ ਅਨੁਮਤੀ ਮਿਲਣ ਤੋਂ ਬਾਅਦ ਵੀ ਵੱਡੀ ਗਿਣਤੀ ਚ ਕਿਸਾਨ ਦਿੱਲੀ ਬਾਰਡਰ ਤੇ ਡਟੇ ਹਨ। ਦੁਪਹਿਰ ਇਕ ਵੱਡੀ ਬੈਠਕ ਹੋਈ। ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਨੇ ਕਿਹਾ ਕਿ ਅਸੀਂ ਫ਼ੈਸਲਾ ਕੀਤਾ ਹੈ ਕਿ ਅਸੀਂ ਇੱਥੋਂ ਕਿਤੇ ਨਹੀਂ ਜਾਵਾਂਗੇ ਤੇ ਆਪਣਾ ਵਿਰੋਧ ਪ੍ਰਦਰਸ਼ਨ ਇੱਥੇ ਕਰਾਂਗੇ। ਉਹਨਾਂ ਕਿਹਾ ਕਿ ਰੁਜ਼ਾਨਾ ਸਵੇਰੇ 11 ਵਜੇ ਮੁਲਾਕਾਤ ਕਰਾਂਗੇ ਤੇ ਆਪਣੀ ਰਣੀਤੀ 'ਤੇ ਚਰਚਾ ਕਰਾਂਗੇ। ਉਹਨਾਂ ਕਿਹਾ ਕਿ ਇਹ ਮੀਟਿੰਗ ਚ ਹੀ ਤੈਅ ਹੋਵੇਗਾ ਕਿ ਦਿੱਲੀ ਜਾ ਕੇ ਵਿਰੋਧ ਪ੍ਰਦਰਸ਼ਨ ਕਰਨਾ ਹੈ ਜਾਂ ਦਿੱਲੀ ਹਰਿਆਣਾ ਦੀ ਸਿੰਘੂ ਬਾਰਡਰ ਤੇ ਹੀ ਧਰਨਾ ਦੇਣਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤਕ ਸਰਕਾਰ ਕਾਨੂੰਨ ਵਾਪਸ ਨਹੀਂ ਲੈ ਲੈਂਦੀ, ਉਦੋਂ ਤਕ ਉਹ ਡਟੇ ਰਹਿਣਗੇ।