Love Jihad : ਹਰ ਵਿਅਕਤੀ ਨੂੰ ਆਪਣੀ ਮਰਜ਼ੀ ਦੇ ਕਿਸੇ ਵਿਅਕਤੀ ਨਾਲ ਰਹਿਣ ਦਾ ਅਧਿਕਾਰ, ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ-ਹਾਈ ਕੋਰਟ

love jihad

Love Jihad : ਹਰ ਵਿਅਕਤੀ ਨੂੰ ਆਪਣੀ ਮਰਜ਼ੀ ਦੇ ਕਿਸੇ ਵਿਅਕਤੀ ਨਾਲ ਰਹਿਣ ਦਾ ਅਧਿਕਾਰ, ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ-ਹਾਈ ਕੋਰਟ

Punjab E News :-  ਹਰ ਵਿਅਕਤੀ ਨੂੰ ਆਪਣੀ ਮਰਜ਼ੀ ਦੇ ਕਿਸੇ ਵਿਅਕਤੀ ਨਾਲ ਰਹਿਣ ਦਾ ਅਧਿਕਾਰ ਹੈ, ਚਾਹੇ ਉਹ ਕਿਸ ਵੀ ਧਰਮ ਦਾ ਕਿਉਂ ਨਾ ਹੋਵੇ। ਇਹ ਵੱਡੀ ਗੱਲ ਇਲਾਹਾਬਾਦ ਹਾਈ ਕੋਰਟ ਨੇ ਕਥਿਤ ਧਰਮ ਪਰਿਵਰਤਨ ਨਾਲ ਜੁੜੇ ਕੇਸ ਦੀ ਸੁਣਵਾਈ ਕਰਦਿਆਂ ਆਖੀ ਹੈ। ਅਦਾਲਤ ਨੇ ਕਿਹਾ ਕਿ ਇਹ ਉਸਦੀ ਨਿੱਜੀ ਆਜ਼ਾਦੀ ਦੇ ਅਧਿਕਾਰ ਦਾ ਬੁਨਿਆਦੀ ਤੱਤ ਹੈ। ਕਿਸੇ ਨੂੰ ਵੀ ਉਨ੍ਹਾਂ ਦੋ ਲੋਕਾਂ 'ਤੇ ਇਤਰਾਜ਼ ਕਰਨ ਦਾ ਅਧਿਕਾਰ ਨਹੀਂ ਹੈ, ਜੋ ਆਪਣੀ ਸੁਤੰਤਰ ਇੱਛਾ ਨਾਲ ਜੀ ਰਹੇ ਹਨ। ਬੈਂਚ ਨੇ ਕਿਹਾ ਕਿ ਅਸੀਂ ਇਹ ਸਮਝਣ ਵਿਚ ਅਸਫਲ ਹੋਏ ਹਾਂ ਕਿ ਜਦੋਂ ਕਾਨੂੰਨ ਦੋ ਵਿਅਕਤੀਆਂ, ਭਾਵੇਂ ਉਹ ਇਕੋ ਲਿੰਗ ਦੇ ਹੋਣ, ਸ਼ਾਂਤੀ ਨਾਲ ਇਕੱਠੇ ਰਹਿਣ ਦੀ ਆਗਿਆ ਦਿੰਦਾ ਹੈ, ਤਾਂ ਕਿਸੇ ਵੀ ਵਿਅਕਤੀ, ਪਰਿਵਾਰ ਜਾਂ ਰਾਜ ਨੂੰ ਉਨ੍ਹਾਂ ਦੇ ਰਿਸ਼ਤੇ ਉੱਤੇ ਇਤਰਾਜ਼ ਕਰਨ ਦਾ ਅਧਿਕਾਰ ਹੈ ਨਹੀ ਹੈ।

 


Nov 24 2020 8:38PM
love jihad
Source: Punjab E News

Leave a comment