Punjab E News:- ਇੰਸ ਵੇਲੇ ਪੱਟੀ ਤੋਂ ਵੱਡੀ ਖ਼ਬਰ ਹੈ ਜਿਥੇ ਸਵਿਫਟ ਕਾਰ ਸਵਾਰ ਪੰਜ ਬਦਮਾਸ਼ਾਂ ਨਾਲ ਪੁਲਸ ਦਾ ਉਸ ਵੇਲੇ ਮੁਕਾਬਲਾ ਸ਼ੁਰੂ ਹੋ ਗਿਆ ਜਦੋਂ ਇਹ ਬਦਮਾਸ਼ ਵਾਰਦਾਤ ਕਰਕੇ ਫ਼ਰਾਰ ਹੋ ਰਹੇ ਸਨ। ਕਾਰ ਦੇ ਹਾਦਸਾਗ੍ਰਸਤ ਹੋਣ ਤੋਂ ਬਾਅਦ ਬਦਮਾਸ਼ ਇਕ ਵਿਆਹ ਪੈਲੇਸ ਵਿਚ ਜਾ ਵੜੇ।
ਪੁਲਸ ਤੇ ਬਦਮਾਸ਼ਾਂ ਦਰਮਿਆਨ ਗੋਲੀਬਾਰੀ ਹੋਈ। ਦੱਸਿਆ ਜਾ ਰਿਹਾ ਹੈ ਕਿ ਮੁਕਾਬਲੇ ਦੌਰਾਨ 5 ਬਦਮਾਸ਼ ਹਲਾਕ ਹੋ ਗਏ ਹਨ । ਪੁਲਿਸ ਨੇ ਤਿੰਨਾਂ ਮ੍ਰਿਤਕਾਂ ਨੂੰ ਸਿਵਲ ਹਸਪਤਾਲ ਪੱਟੀ ਭੇਜ ਦਿੱਤਾ ਹੈ। ਇਨ੍ਹਾਂ ਕੋਲੋਂ ਪੁਲਿਸ ਨੇ ਭਾਰੀ ਹਥਿਆਰ ਅਤੇ ਨਕਦੀ ਬਰਾਮਦ ਕੀਤੀ ਹੈ। ਮੌਕੇ 'ਤੇ ਐਸ ਐਸ ਪੀ ਸਮੇਤ ਹੋਰ ਪੁਲਿਸ ਅਧਿਕਾਰੀ ਵੀ ਮੌਜੂਦ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਉਹੋ ਬਦਮਾਸ਼ ਹਨ ਜਿਨ੍ਹਾਂ ਨੇ ਐਤਵਾਰ ਨੂੰ ਇਕ ਸਵਿਫਟ ਕਾਰ ਖੋਹੀ ਅਤੇ ਕੁਝ ਘੰਟਿਆਂ ਵਿਚ ਹੀ ਪੰਜ ਪੈਟਰੋਲ ਪੰਪ ਲੁੱਟ ਲਏ।