Punjab E News:- ਵਿਜੀਲੈਂਸ ਵਿਭਾਗ ਫਤਹਿਗੜ੍ਹ ਸਾਹਿਬ ਦੀ ਟੀਮ ਨੇ ਹਰਗਣਾ ਦੇ ਜੇ ਈ ਪਵਿੱਤਰ ਸਿੰਘ ਨੂੰ 5000 ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਪਿੰਡ ਲੁਹਾਰ ਮਾਜਰਾ ਖੁਰਦ ਦੇ ਸਪਿੰਦਰ ਸਿੰਘ ਦੀ ਸ਼ਿਕਾਇਤ ਦੇ ਅਧਾਰ ਤੇ ਵਿਭਾਗ ਨੇ ਇਹ ਕਾਰਵਾਹੀ ਕੀਤੀ ਹੈ। ਵਿਭਾਗ ਨੇ ਜੇ ਈ ਅਤੇ ਉਸ ਦੇ ਇੱਕ ਹੋਰ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਜੋ ਕਿ ਸਪਿੰਦਰ ਸਿੰਘ ਕੋਲੋ ਕੰਮ ਬਦਲੇ ਰੁਪਏ ਦੀ ਮੰਗ ਕਰਦਾ ਸੀ ।