ਰੇਲ ਗੱਡੀਆਂ ਦੀ ਸ਼ੁਰੂਆਤ ਪੰਜਾਬ ਦੇ ਉਤਪਾਦਨ ਨੂੰ ਵਧਾਉਣ ਅਤੇ ਆਰਥਿਕਤਾ ਨੂੰ ਹੁਲਾਰਾ ਦੇਣ ਵਿਚ ਹੋਵੇਗੀ ਸਹਾਈ ਸਿੱਧ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਿੱਜੀ ਤੌਰ ਤੇ ਕੇਂਦਰ ਸਰਕਾਰ ਕੋਲ ਮੁੱਦਾ ਚੁੱਕਣ ਲਈ ਵੀ ਕੀਤਾ ਧੰਨਵਾਦ : ਉਦਯੋਗਪਤੀ ਲੁਧਿਆਣਾ

punjab economy

ਰੇਲ ਗੱਡੀਆਂ ਦੀ ਸ਼ੁਰੂਆਤ ਪੰਜਾਬ ਦੇ ਉਤਪਾਦਨ ਨੂੰ ਵਧਾਉਣ ਅਤੇ ਆਰਥਿਕਤਾ ਨੂੰ ਹੁਲਾਰਾ ਦੇਣ ਵਿਚ ਹੋਵੇਗੀ ਸਹਾਈ ਸਿੱਧ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਿੱਜੀ ਤੌਰ ਤੇ ਕੇਂਦਰ ਸਰਕਾਰ ਕੋਲ ਮੁੱਦਾ ਚੁੱਕਣ ਲਈ ਵੀ ਕੀਤਾ ਧੰਨਵਾਦ : ਉਦਯੋਗਪਤੀ ਲੁਧਿਆਣਾ
Punjab E News :-   ਪੰਜਾਬ ਸੂਬੇ ਵਿੱਚ ਲਗਭਗ ਦੋ ਮਹੀਨਿਆਂ ਬਾਅਦ ਯਾਤਰੀ ਅਤੇ ਮਾਲ ਢੋਣ ਵਾਲੀਆਂ ਰੇਲ ਗੱਡੀਆਂ ਚੱਲਣ ਦੀ ਸ਼ੁਰੂਆਤ ਹੋਣ ਉਪਰੰਤ, ਜ਼ਿਲੇ ਦੇ ਉਘੇ ਉਦਯੋਗਪਤੀਆਂ ਵੱਲੋਂ ਅੱਜ ਰੇਲ ਗੱਡੀਆਂ ਦੀ ਸ਼ੁਰੂਆਤ ਦਾ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਪੰਜਾਬ ਦੇ ਉਤਪਾਦਨ ਨੂੰ ਵਧਾਉਣ ਅਤੇ ਆਰਥਿਕਤਾ ਨੂੰ ਹੁਲਾਰਾ ਦੇਣ ਵਿਚ ਸਹਾਈ ਸਿੱਧ ਹੋਣਗੀਆਂ।
       ਉਤਰੀ ਭਾਰਤ ਇੰਡਕਸ਼ਨ ਫਰਨੇਸ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਕੇ.ਕੇ. ਗਰਗ ਨੇ ਪ੍ਰੈਸ ਕਾਨਫਰੰਸ ਰਾਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਿੱਜੀ ਤੌਰ ’ਤੇ ਕੇਂਦਰ ਸਰਕਾਰ ਕੋਲ ਮੁੱਦਾ ਚੁੱਕਣ ਲਈ ਧੰਨਵਾਦ ਕੀਤਾ। ਇਸ ਮੌਕੇ ਉਨਾਂ ਨਾਲ ਉਦਯੋਗਪਤੀ ਸ੍ਰੀ ਹਰੀਸ਼ ਦੂਆ, ਸ੍ਰੀ ਹਰੀਸ਼ ਸਿੰਗਲਾ, ਸ੍ਰੀ ਦੇਵ ਗੁਪਤਾ ਅਤੇ ਸ੍ਰ.ਕੁਲਵੰਤ ਸਿੰਘ ਵੀ ਹਾਜ਼ਰ ਸਨ।
       ਉਦਯੋਗਪਤੀਆਂ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੀ ਬਿਹਤਰੀ ਲਈ ਕੀਤੀ ਅਪੀਲ ਨੂੰ ਪ੍ਰਵਾਨ ਕਰਨ ਲਈ ਕੇਂਦਰ ਅਤੇ ਕਿਸਾਨਾਂ ਦਾ ਵੀ ਧੰਨਵਾਦ ਕੀਤਾ।
        ਗਰਗ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਕਰਕੇ ਕਾਰੋਬਾਰ ਬੁਰੀ ਤਰਾਂ ਪ੍ਰਭਾਵਤ ਹੋਏ ਹਨ ਅਤੇ ਹੁਣ ਉਹ ਖੁਸ਼ ਹਨ ਕਿ ਰੇਲ ਸੇਵਾਵਾਂ ਮੁੜ ਸ਼ੁਰੂ ਹੋਣ ਨਾਲ ਉਨਾਂ ਨੂੰ ਕੱਚਾ ਮਾਲ ਮਿਲੇਗਾ ਅਤੇ ਉਤਪਾਦਨ ਨੂੰ ਵੀ ਹੁਲਾਰਾ ਮਿਲੇਗਾ।
ਉਨਾਂ ਕਿਹਾ ਕਿ ਰੇਲ ਗੱਡੀਆਂ ਅਜੇ ਸ਼ੁਰੂ ਹੀ ਹੋਈਆਂ ਹਨ ਅਤੇ ਸਟੀਲ, ਸਕ੍ਰੈਪ ਅਤੇ ਹੋਰ ਕੱਚੇ ਮਾਲ ਦੀਆਂ ਕੀਮਤਾਂ ਪਹਿਲਾਂ ਹੀ ਘਟਣੀਆਂ ਸ਼ੁਰੂ ਹੋ ਗਈਆਂ ਹਨ, ਜੋ ਉਦਯੋਗਾਂ ਲਈ ਵੱਡੀ ਰਾਹਤ ਹੈ।
         ਉਦਯੋਗਪਤੀਆਂ ਨੇ ਕਿਹਾ ਕਿ ਰੇਲਵੇ ਆਵਾਜਾਈ ਮੁੜ ਸ਼ੁਰੂ ਹੋਣ ਨਾਲ, ਛੱਠ ਪੂਜਾ ਲਈ ਆਪਣੇ ਘਰਾਂ ਲਈ ਗਈ ਹੋਈ ਲੇਬਰ ਵਾਪਸ ਆ ਸਕਦੀ ਹੈ, ਜਿਸ ਨਾਲ ਉਦਯੋਗਪਤੀਆਂ ਨੂੰ ਲੇਬਰ ਦੀ ਘਾਟ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

Nov 24 2020 7:20PM
punjab economy
Source: Punjab E News

Crime News

Leave a comment