ਰਤਨ ਹਸਪਤਾਲ ਵਿੱਚ ਸਟਿੰਗ ਆਪਰੇਸ਼ਨ ਕਰਨ ਵਾਲੀ ਕੰਪਨੀ ਦੇ ਐਮਡੀ ਨੇ ਜਤਾਇਆ ਸ਼ੱਕ ਦੋਸ਼ੀ ਹਾਲੇ ਵੀ ਪੁਲਿਸ ਦੀ ਪਹੁੰਚ ਤੋ ਬਾਹਰ, ਸਬੂਤਾਂ ਨਾਲ ਹੋ ਸਕਦੀ ਹੈ ਛੇੜਛਾੜ 

sex detection test

ਰਤਨ ਹਸਪਤਾਲ ਵਿੱਚ ਸਟਿੰਗ ਆਪਰੇਸ਼ਨ ਕਰਨ ਵਾਲੀ ਕੰਪਨੀ ਦੇ ਐਮਡੀ ਨੇ ਜਤਾਇਆ ਸ਼ੱਕ ਦੋਸ਼ੀ ਹਾਲੇ ਵੀ ਪੁਲਿਸ ਦੀ ਪਹੁੰਚ ਤੋ ਬਾਹਰ, ਸਬੂਤਾਂ ਨਾਲ ਹੋ ਸਕਦੀ ਹੈ ਛੇੜਛਾੜ 

Punjab E News :- ਏਸੀਪੀ ਸਤਿੰਦਰ ਚੱਡਾ ਨੇ ਸਾਡੇ ਨਾਲ ਧੱਕਾ ਕੀਤਾ ਹੈ। ਲਿੰਗ ਜਾਂਚ ਦੇ ਖੁਲਾਸੇ ਤੋ ਬਾਅਦ ਆਰੋਪਿਆਂ ਨੂੰ ਫੜਨ ਦੀ ਬਜਾਏ ਉਹ ਸਾਨੂੰ ਹੀ ਗਿਰਫਤਾਰ ਕਰਕੇ ਥਾਣੇ ਲੈ ਗਿਆ ਅਤੇ ਦੋਸ਼ੀ ਹਾਲੇ ਵੀ ਪੁਲਿਸ ਦੀ ਗਿਰਫਤ ਚੋਂ ਬਾਹਰ ਹਨ। ਇਹ ਪ੍ਰਗਟਾਵਾ ਰਤਨ ਹਸਪਤਾਲ ਵਿੱਚ ਲਿੰਗ ਨਿਰਧਾਰਣ ਟੇਸਟ ਕਰਨ ਵਾਲੀ ਕੰਪਨੀ ਮਿਸ਼ਨ ਡਿਸਕਵਰੀ ਡਿਟੇਕਟਿਵ ਸਰਵਿਸੇਜ ਕੰਪਨੀ ਦੇ ਐਮਡੀ ਵਿਸ਼ਾਲ ਪੁਰੀ ਨੇ ਪੰਜਾਬ ਈ-ਨਿਉਜ ਨਾਲ ਖਾਸ ਗਲਬਾਤ ਵਿਚ ਕੀਤਾ।


ਏਸੀਪੀ ਚੱਡਾ ਨੇ ਸਾਡੇ ਨਾਲ ਧੱਕਾ ਕੀਤਾ, ਆਰੋਪਿਆਂ ਨੂੰ ਭਜਾਇਆ, ਅਸੀ ਸਿਹਤ ਮਹਿਕਮੇ ਨੂੰ ਉਸਦੇ ਖਿਲਾਫ ਲਿਖ ਕੇ ਭੇਜਿਆ ਹੈ- ਵਿਸ਼ਾਲ ਪੁਰੀ

 

ਉਨਾਂ ਦਸਿਆ ਕਿ ਸਾਡੀ ਕੰਪਨੀ ਦਾ ਸਰਕਾਰ ਨਾਲ ਐਗਰੀਮੈਂਟ ਹੋਇਆ ਹੈ ਤੇ ਅਸੀ ਪੂਰੇ ਪੰਜਾਬ  ਵਿੱਚ ਹਸਪਤਾਲਾਂ ਵਿਚ ਹੋਣ ਵਾਲੀ ਭਰੂਣ ਜਾੰਚ ਅਤੇ ਭਰੂਣ ਹਤਿਆ ਦੇ ਮਾਮਲਿਆਂ ਵਿਚ ਕਾਰਵਾਈ ਲਈ ਅਧਿਕਾਰਤ ਹਾਂ। ਪੁਰੀ ਨੇ ਦਸਿਆ ਕਿ ਜਦੋਂ ਅਸੀ ਰਤਨ ਹਸਪਤਾਲ ਵਿੱਚ ਇਕ ਗਰਭਵਤੀ ਔਰਤ ਨੂੰ ਗ੍ਰਾਹਕ ਬਣਾਕੇ ਲਿੰਗ ਜਾਂਚ ਦਾ ਟੈਸਟ ਕਰਵਾਉਣ ਲਈ ਭੇਜਿਆ, ਉਦੋਂ ਏਸੀਪੀ ਸਤਿੰਦਰ ਚੱਡਾ ਆਰੋਪੀ ਡਾਕਟਰ ਨੂੰ ਬਚਾਉਣ ਲਈ ਪਹੁੰਚ ਗਿਆ ਅਤੇ ਉਨਾਂ ਨੂੰ ਮੌਕੇ ਤੋਂ ਭਜਾ ਦਿੱਤਾ। ਉਲਟਾ, ਸਰਕਾਰੀ ਕੰਮ ਕਰਨ ਗਈ ਸਾਡੀ ਟੀਮ ਨੂੰ ਗਿਰਫਤਾਰ ਕਰਕੇ ਥਾਣੇ ਲੈ ਗਿਆ। ਸਾਡੇ ਨਾਲ ਮੌਕੇ ਤੇ ਪੂਰਾ ਧੱਕਾ ਕੀਤਾ ਗਿਆ। ਅਸੀ ਇਸ ਬਾਰੇ ਸਿਹਤ ਵਿਭਾਗ ਨੂੰ ਜਾਣੂ ਕਰਵਾ ਦਿੱਤਾ ਹੈ ਅਤੇ ਇਸ ਮਾਮਲੇ ਵਿੱਚ ਏਸੀਪੀ ਖਿਲਾਫ ਜਲਦ ਕਾਰਵਾਈ ਹੋਵੇਗੀ।


ਵਿਸ਼ਾਲ ਨੇ ਅਗੇ ਦਸਿਆ ਕਿ ਡਾਕਟਰ ਬਲਰਾਜ ਗੁਪਤਾ ਅਤੇ ਉਸਦੀ ਦੋਸਤ ਪੂਨਮ ਜੋਕਿ ਇਸ ਗੈਰ-ਕਾਨੂਨੀ ਕੰਮ ਵਿਚ ਸ਼ਾਮਿਲ ਸੀ, ਹਾਲੇ ਵੀ ਪੁਲਿਸ ਦੀ ਗਿਰਫਤ ਚੋਂ ਬਾਹਰ ਹਨ। ਵਿਸ਼ਾਲ ਨੇ ਸਬੂਤਾਂ ਨਾਲ ਛੇੜਛਾੜ ਦੀ ਆਸ਼ੰਕਾ ਵੀ ਜਾਹਿਰ ਕੀਤੀ ਤਾਕਿ ਦੌਸ਼ਿਆਂ ਨੂੰ ਇਸਦਾ ਫਾਇਦਾ ਪਹੁੰਚਾਇਆ ਜਾ ਸਕੇ। ਵਿਸ਼ਾਲ ਨੇ ਕਿਹਾ ਕਿ ਹੁਣ ਮਾਨਯੋਗ ਅਦਾਲਤ ਵਲੋਂ ਹੀ ਇਸ ਮਾਮਲੇ ਵਿਚ ਫੈਸਲਾ ਸੁਨਾਇਆ ਜਾਵੇਗਾ। ਉਨਾਂ ਕਿਹਾ ਕਿ ਇਸ ਰੇਡ ਵਿਚ ਨਵਾਂਸ਼ਹਿਰ, ਖੰਨਾ ਅਤੇ ਹੋਰ ਜਿਲਿਆਂ ਦੀ ਪੀਐਨਡੀਟੀ ਟੀਮ ਦੇ ਮੇੰਬਰ, ਜੋਕਿ ਡਾਕਟਰ ਹਨ, ਉਹ ਵੀ ਸ਼ਾਮਿਲ ਸੀ ਅਤੇ ਇਹ ਕਾਰਵਾਈ ਸਿਹਤ ਵਿਭਾਗ ਵਲੋਂ ਹੁਕਮ ਪ੍ਰਾਪਤ ਹੋਣ ਤੋਂ ਬਾਅਦ ਕੀਤੀ ਗਈ ਹੈ।


ਏਸੀਪੀ ਛੇਤਰਾ ਨੇ ਕਿਹਾ ਕਿ ਮਾਮਲੇ ਵਿੱਚ ਕੀਤੀ ਜਾਵੇਗੀ ਸੱਖਤ ਕਾਰਵਾਈ ਅਤੇ ਜਲਦ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ ਚਾਲਾਨ

 

ਉਧਰ ਮਾਮਲੇ ਦੀ ਜਾੰਚ ਕਰ ਰਹੇ ਏਸੀਪੀ ਹਰਸਿਮਰਤ ਸਿੰਘ ਛੇਤਰਾ ਨੇ ਦਸਿਆ ਕਿ ਇਸ ਮਾਮਲੇ ਵਿੱਚ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ। ਇਹ ਮੁਕਦਮਾ ਸਿਵਿਲ ਸਰਜਨ ਦੀ ਅਗਵਾਈ ਵਿਚ ਬਣੀ ਟੀਮ ਦੀ ਰਿਪੋਰਟ ਆਉਣ ਤੋਂ ਬਾਅਦ ਦਰਜ ਕੀਤਾ ਗਿਆ ਹੈ। ਉਨਾਂ ਕਿਹਾ ਕਿ ਕਮੇਟੀ ਤੋਂ ਪੂਰੀ ਰਿਪੋਰਟ ਅਤੇ ਮੈਡੀਕਲ ਐਵੀਡੇਂਸ ਮੰਗਵਾਉਣ ਤੋਂ ਬਾਅਦ ਜਲਦ ਚਾਲਾਣ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।


ਗੈਰ-ਜਮਾਨਤੀ ਧਾਰਾਵਾਂ ਵਿੱਚ ਦਰਜ ਕੀਤਾ ਗਿਆ ਹੈ ਮੁਕਦਮਾ, ਦੋਸ਼ ਸਾਬਿਤ ਹੋਣ ਤੇ ਸੱਤ ਸਾਲ ਦੀ ਸਜਾ ਦਾ ਹੈ ਪ੍ਰਾਵਧਾਨ-ਏਸੀਪੀ

ਹਸਪਤਾਲ ਪ੍ਰਬੰਧਨ ਵਲੋਂ ਲਾਏ ਗਏ ਸਾਜਿਸ਼ ਦੇ ਦੋਸ਼ਾਂ ਨੂੰ ਖਾਰਿਜ ਕਰਦੇ ਹੋਏ ਉਨਾਂ ਕਿਹਾ ਕਿ ਜੇ ਸਾਜਿਸ਼ ਹੁੰਦੀ ਤਾਂ ਪੀਐਨਡੀਟੀ ਦੀ ਟੀਮ ਇਸ ਮਾਮਲੇ ਵਿਚ ਆਪਣੀ ਰਿਪੋਰਟ ਨਾ ਕਰਦੀ, ਐਫਆਈਆਰ ਵੀ ਨਾ ਹੁੰਦੀ। ਕਿਉਂਕਿ ਇਹ ਕਾਰਵਾਈ ਪੁਲਿਸ ਵਲੋਂ ਆਪ ਨਹੀਂ ਕੀਤੀ ਗਈ ਸਗੋਂ ਸਪੈਸ਼ਲ ਬੋਰਡ ਦੀ ਰਿਪੋਰਟ ਮਿਲਣ ਤੇ ਹੀ ਕੀਤੀ ਗਈ ਹੈ। ਉਨਾਂ ਕਿਹਾ ਕਿ ਇਹ ਇਕ ਗੈਰ-ਜਮਾਨਤੀ ਜੁਰਮ ਹੈ ਅਤੇ ਦੋਸ਼ ਸਾਬਿਤ ਹੋਣ ਤੇ ਸੱਤ ਸਾਲ ਤਕ ਦੀ ਸਜਾ ਦਾ ਪ੍ਰਾਵਧਾਨ ਹੈ।  


Nov 7 2020 12:21PM
sex detection test
Punjab E News

Punjab E News

Source: Punjab E News

Leave a comment