ਸੇਵਾਮੁਕਤੀ ਤੇ ਵਿਸ਼ੇਸ਼: ਹਾਕੀ ਪ੍ਰਤੀ ਸਮਰਪਿਤ ਸ਼ਖ਼ਸੀਅਤ--- ਸੁਰਿੰਦਰ ਸਿੰਘ ਭਾਪਾ

surendra singh bappa retirement

ਸੇਵਾਮੁਕਤੀ ਤੇ ਵਿਸ਼ੇਸ਼:  ਹਾਕੀ ਪ੍ਰਤੀ ਸਮਰਪਿਤ ਸ਼ਖ਼ਸੀਅਤ--- ਸੁਰਿੰਦਰ ਸਿੰਘ ਭਾਪਾ

Punjab E News :-  ਸੁਰਿੰਦਰ ਸਿੰਘ ਭਾਪਾ ਅਤੇ ਹਾਕੀ ਇੱਕੋ ਸਿੱਕੇ ਦੇ ਦੋ ਪਾਸੇ ਹਨ ਜੇ ਅੱਜ ਪੰਜਾਬ ਦੇ ਵਿੱਚ ਹਾਕੀ ਕਿਸੇ ਮੁਕਾਮ ਤੇ ਖੜ੍ਹੀ ਹੈ  ਉਸ ਵਿੱਚ ਵੱਡਾ ਰੋਲ ਸੁਰਜੀਤ ਹਾਕੀ ਸੁਸਾਇਟੀ ਦਾ ਹੈ। ਸੁਰਜੀਤ ਹਾਕੀ ਸੁਸਾਇਟੀ  ਦੀ ਵੱਡੀ ਪਹਿਚਾਣ ਕਾਇਮ ਰੱਖਣ ਵਿੱਚ ਵੱਡੀ ਓੁਸਾਰੂ ਭੂਮਿਕਾ ਸੁਰਿੰਦਰ ਸਿੰਘ ਭਾਪਾ ਦੀ ਹੈ।

     ਸੁਰਿੰਦਰ ਸਿੰਘ ਭਾਪਾ ਜੋ  ਰੇਲ ਕੋਚ ਫੈਕਟਰੀ ਵਿੱਚ ਇੱਕ ਖੇਡ ਅਧਿਕਾਰੀ ਵਜੋਂ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ  ਉਹ ਆਪਣੀ 34 ਸਾਲ ਦੀ ਸੇਵਾ ਕਰਨ ਉਪਰੰਤ 31 ਅਗਸਤ ਨੂੰ ਸੇਵਾਮੁਕਤ ਹੋ ਰਹੇ ਹਨ ।ਸੁਰਿੰਦਰ ਸਿੰਘ ਭਾਪਾ ਦਾ ਸਾਰਾ ਜੀਵਨ  ਹਾਕੀ ਪ੍ਰਤੀ ਸਮਰਪਿਤ ਰਿਹਾ ਹੈ। ਜਦੋਂ ਵੀ ਪੰਜਾਬ ਦੇ ਵਿੱਚ ਹਾਕੀ ਦੀ ਬੇਹਤਰੀ ਦੀ ਗੱਲ ਚਲਦੀ ਹੈ ਤਾਂ ਸੁਰਿੰਦਰ ਭਾਪਾ ਦਾ ਨਾਮ ਆਪ ਮੁਹਾਰੇ ਅੱਗੇ ਆ ਜਾਂਦਾ ਹੈ । 1987 ਵਿੱਚ  ਰੇਲ ਕੋਚ ਫੈਕਟਰੀ ਦੇ ਉੱਚ ਅਧਿਕਾਰੀ ਦਲਜੀਤ ਸਿੰਘ ਗਰੇਵਾਲ ਦੀ ਪ੍ਰੇਰਨਾ ਦੇ ਨਾਲ ਸੁਰਿੰਦਰ ਸਿੰਘ ਭਾਪਾ ਨੇ ਉਸ ਵੇਲੇ ਦੇ ਸਟਾਰ ਖਿਡਾਰੀ ਓਲੰਪੀਅਨ ਪਰਗਟ ਸਿੰਘ ਦੀ ਅਗਵਾਈ ਹੇਠ ਆਰਸੀਐਫ ਦੀ ਟੀਮ ਬਣਾਈ  ਜਿਸ ਵਿੱਚ ਪੰਜਾਬ ਦੇ ਨਾਮੀ ਖਿਡਾਰੀ ਸ਼ਾਮਲ ਕੀਤੇ । ਇਸ ਟੀਮ ਨੇ ਕੌਮੀ ਪੱਧਰ ਦੇ ਵੱਡੇ ਵੱਡੇ ਨਾਮੀ ਟੂਰਨਾਮੈਂਟ ਜਿੱਤੇ  ।  1987 ਤੋਂ ਹੀ ਰੇਲ ਕੋਚ ਫੈਕਟਰੀ ਚ ਨੌਕਰੀ ਜੁਆਇਨ ਕਰਨ ਤੋਂ ਬਾਅਦ ਸੁਰਿੰਦਰ ਸਿੰਘ ਭਾਪਾ ਨੇ ਕੌਮੀ ਪੱਧਰ ਤੇ ਇੱਕ ਖਿਡਾਰੀ ਵਜੋਂ ਆਪਣੀ ਵਧੀਆ ਭੂਮਿਕਾ ਨਿਭਾਈ । ਰੇਲ ਕੋਚ ਫੈਕਟਰੀ ਕਪੂਰਥਲਾ ਦੀ ਹਾਕੀ ਵਿੱਚ ਉਹ ਹਮੇਸ਼ਾਂ ਇਹ ਸਿਰਮੌਰ ਰਹੇ  । ਇਕ ਖਿਡਾਰੀ ਤੋਂ ਬਾਅਦ ਸੁਰਿੰਦਰ  ਸਿੰਘ ਭਾਪਾ ਨੇ ਬਤੌਰ ਕੋਚ, ਬਤੌਰ  ਪ੍ਰਬੰਧਕ ਅਪਣਾ ਆਪ ਰੇਲ ਕੋਚ ਫੈਕਟਰੀ ਨੂੰ ਸਮਰਪਿਤ ਕੀਤਾ , ਖੇਡਾਂ ਦੀ ਰੱਜ ਕੇ ਸੇਵਾ ਕੀਤੀ ਅਤੇ ਆਪਣੇ ਵਿਭਾਗ ਆਰਸੀਐਫ ਦਾ ਨਾਮ ਪੂਰੀ ਦੁਨੀਆਂ ਵਿੱਚ ਰੋਸ਼ਨ ਕੀਤਾ ਹੈ  ।  ਇਸ ਤੋਂ ਇਲਾਵਾ ਉਹ   1996 ਐਟਲਾਂਟਾ ਓਲੰਪਿਕ ਖੇਡਾਂ ਵਿੱਚ ਬਤੌਰ ਅਬਜ਼ਰਬਰ ਵੀ ਗਏ ਅਤੇ 1998 ਓੁਤਰਿਖਤ ਹਾਲੈਂਡ  ਵੈਟਰਨ ਵਿਸ਼ਵ ਕੱਪ ਖੇਡਿਆ , ਆਸਟਰੇਲੀਆ ਵਿੱਚ ਹੋਏ 4 ਮੁਲਕਾਂ ਦੇ ਟੂਰਨਾਮੈਂਟ ਵਿੱਚ ਭਾਰਤੀ ਪ੍ਰਤੀਨਿਧਤਾ ਕੀਤੀ । ਚੈਂਪੀਅਨਜ਼ ਟਰਾਫੀ  2003 ਐਮਸਟਰਡਮ ਵਿੱਚ ਇਕ ਬਤੌਰ ਹਾਕੀ ਲੇਖਕ ਵਜੋਂ ਵੀ ਆਪਣੀਆਂ ਸੇਵਾਵਾਂ ਨਿਭਾਈਆਂ ।

      ਜਲੰਧਰ ਵਿੱਚ ਇਕ ਆਮ ਸਾਧਾਰਨ ਪਰਿਵਾਰ  ਪਿਤਾ ਅਮਰੀਕ ਸਿੰਘ ਮਾਤਾ ਇੰਦਰਪਾਲ ਕੌਰ ਦੀ ਕੁੱਖੋਂ  ਜਨਮੇ ਸੁਰਿੰਦਰ ਸਿੰਘ ਨੇ ਆਪਣੀ ਖੇਡਾਂ ਪ੍ਰਤੀ  ਮਿਹਨਤ , ਲਗਨ ਇਮਾਨਦਾਰੀ ਅਤੇ ਸਮਰਪਿਤ ਭਾਵਨਾ ਦੇ ਨਾਲ ਇਕ ਵਿਲੱਖਣ ਪਹਿਚਾਣ ਬਣਾਈ ,ਆਪਣੀਆਂ ਵਧੀਆ ਸੇਵਾਵਾਂ ਸਦਕਾ ਹੀ ਉਹ  ਸਮਾਜ ਦੀ ਇਕ ਸਤਿਕਾਰਯੋਗ ਅਤੇ ਸਨਮਾਨਤ ਸ਼ਖ਼ਸੀਅਤ ਬਣੇ ,ਉਨ੍ਹਾਂ ਨੂੰ ਪੰਜਾਬ ਦੀਆਂ ਕਈ ਵੱਡੀਆਂ ਖੇਡ ਸੰਸਥਾਵਾਂ ਨੇ ਇਕ ਖੇਡ ਪ੍ਰੋਮੋਟਰ ਵਜੋਂ ਵੱਡੇ ਐਵਾਰਡਾਂ ਨਾਲ ਵੀ ਸਨਮਾਨਿਤ ਕੀਤਾ  ਹਾਕੀ ਪ੍ਰਤੀ ਦਿੱਤੀਆਂ ਉਨ੍ਹਾਂ ਦੀਆਂ ਸੇਵਾਵਾਂ ਨੂੰ  ਖੇਡ ਪ੍ਰੇਮੀਆਂ ਦਾ ਹਮੇਸਾ ਸਲੂਟ ਹੈ। ਉਨ੍ਹਾਂ ਦੀ ਧਰਮਪਤਨੀ ਬੀਬੀ ਹਰਸ਼ਰਨ ਕੌਰ ਹੈਪੀ ਜਲੰਧਰ  ਜੇਕਰ 31 ਨੰਬਰ ਵਾਰਡ ਤੋਂ ਕੌਂਸਲਰ ਵਜੋਂ ਸੇਵਾ ਕਰ ਰਹੇ ਹਨ, ਜਦਕਿ ਉਨ੍ਹਾਂ ਦੀ ਬੇਟੀ ਅਮਨਪ੍ਰੀਤ ਕੌਰ ਹਾਕੀ ਨਾਲ ਸਬੰਧਤ ਬਾਬਾ  ਬੋਧੀ ਪਰਿਵਾਰ ਵਿਚ ਵਿਆਹੀ ਹੋਈ ਹੈ, ਬੇਟਾ ਪਰਮਪ੍ਰੀਤ ਸਿੰਘ ਆਸਟ੍ਰੇਲੀਆ ਦੇ ਵਿਚ ਉੱਚ ਦਰਜੇ ਦੀ ਪੜ੍ਹਾਈ ਨਾਲ   ਆਪਣੀ ਜ਼ਿੰਦਗੀ ਦਾ ਵਧੀਆ ਨਿਰਬਾਹ ਕਰ ਰਿਹਾ ਹੈ  । ਸੁਰਿੰਦਰ ਸਿੰਘ ਭਾਪਾ ਭਾਵੇਂ ਸਾਢੇ ਤਿੰਨ ਦਹਾਕੇ ਰੇਲ ਕੋਚ   ਫੈਕਟਰੀ ਕਪੂਰਥਲਾ ਵਿੱਚ ਨੌਕਰੀ ਕਰਨ ਉਪਰੰਤ ਸੇਵਾਮੁਕਤ ਹੋਣਗੇ ਪਰ ਹਾਕੀ ਦੀ ਸੇਵਾ ਤੋਂ ਉਹ ਕਦੇ ਵੇ ਮੁਕਤ ਨਹੀਂ ਹੋਣਗੇ  ਕਿਉਂਕਿ ਹਾਕੀ ਤਾਂ  ਉਨ੍ਹਾਂ ਦੀ ਇੱਕ ਜ਼ਿੰਦਗੀ ਹੈ । ਇਸ ਮੌਕੇ ਪੰਜਾਬ ਦੇ ਸਮੁੱਚੇ ਖੇਡ ਪ੍ਰੇਮੀਆਂ ਵੱਲੋਂ  ਸੁਰਿੰਦਰ ਸਿੰਘ ਭਾਪਾ ਨੂੰ ਸੇਵਾਮੁਕਤ ਹੋਣ ਤੇ ਵਧਾਈ ਦਿੰਦੇ ਹੋਏ ਪਰਮਾਤਮਾ ਅੱਗੇ ਦੁਆ ਕਰਦੇ ਹਾਂ ਕਿ ਪਰਮਾਤਮਾ ਉਨ੍ਹਾਂ   ਨੂੰ ਹਮੇਸ਼ਾਂ ਤੰਦਰੁਸਤ  ਰੱਖੇ, ਲੰਬੀਆਂ ਉਮਰਾਂ ਦੇਵੇ ,ਅਤੇ ਹਾਕੀ ਦੀ ਸੇਵਾ ਕਰਨ ਦਾ ਬਲ ਦੇਵੇ। 


ਜਗਰੂਪ ਸਿੰਘ ਜਰਖੜ 

ਖੇਡ ਲੇਖਕ 


Aug 31 2021 1:09PM
surendra singh bappa retirement
Source: Punjab E News

Leave a comment