Breaking News

ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਪਾਸ ਕੀਤੇ ਜਾਣ ਬਾਰੇ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਸਾਲ ਤੋਂ ਪਤਾ ਸੀ RTI ਨਾਲ ਖੁਲਾਸਾ ਹੋਇਆ : ਰਾਘਵ ਚੱਢਾ

three farmers law

ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਪਾਸ ਕੀਤੇ ਜਾਣ ਬਾਰੇ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਸਾਲ ਤੋਂ ਪਤਾ ਸੀ RTI ਨਾਲ ਖੁਲਾਸਾ ਹੋਇਆ :  ਰਾਘਵ ਚੱਢਾ

Punjab E News:-  ਆਮ ਆਦਮੀ ਪਾਰਟੀ ਦੇ ਪੰਜਾਬ ਸਹਿ  ਇੰਚਾਰਜ ਰਾਘਵ ਚੱਢਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਝੂਠ ਨੂੰ ਉਜਾਗਰ ਕਰ ਦਿੱਤਾ ਹੈ। ਆਰਟੀਆਈ ਤੋਂ ਖੁਲਾਸਾ ਹੋਇਆ ਹੈ ਕਿ ਤਿੰਨੇ ਕਾਲੇ ਖੇਤੀ ਕਾਨੂੰਨਾ ਨੂੰ ਪਾਸ ਕੀਤੇ ਜਾਣ ਬਾਰੇ ਕੈਪਟਨ ਅਮਰਿੰਦਰ ਸਿੰਘ ਨੂੰ ਜਾਣਕਾਰੀ ਸੀ। ਰਾਘਵ ਚੱਢਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਾਹਿਬ ਨੇ ਪੰਜਾਬ ਦੇ ਲੋਕਾਂ ਨਾ ਗਦਾਰੀ ਕੀਤੀ ਹੈ। ਇਸ ਗੁਨਾਲ ਲਈ ਇਸ ਤੋਂ ਛੋਟਾ ਸ਼ਬਦ ਵਰਤੋਂ ਨਹੀਂ ਕੀਤਾ ਜਾ ਸਕਦਾ। 7 ਅਗਸਤ 2019 ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਪਤਾ ਸੀ ਕਿ ਕਿਸਾਨ ਵਪਾਰ ਅਤੇ ਵਣਜ (ਪ੍ਰੋਤਸਾਹਨ ਅਤੇ ਸਹੂਲਤ)  ਕਾਨੂੰਨ, ਮੁੱਲ ਭਰੋਸਗੀ ਅਤੇ ਖੇਤੀ ਸੇਵਾ ਕਾਨੂੰਨ (ਸ਼ਸਕਤੀਕਰਨ ਅਤੇ ਸਰੰਖਣ) ਸਮਝੌਤਾ ਅਤੇ ਜ਼ਰੂਰੀ ਵਸਤੂ (ਸੰਸੋਧਨ) ਕਾਨੂੰਨ ਨੂੰ ਲਿਆਂਦਾ ਜਾ ਰਿਹਾ ਹੈ। 

       ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਕੈਪਟਨ ਅਮਰਿੰਦਰ ਸਿੰਘ ਨੂੰ ਹਾਈਪਾਵਰ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਸੀ। ਦੋਵਾਂ ਵਿਚ ਮੈਚ ਫਿਕਸਿੰਗ ਦਾ ਇਹ ਸਪੱਸ਼ਟ ਮਾਮਲਾ ਹੈ।  ਇਸ ਕਾਰਨ ਕੈਪਟਨ ਨੇ ਕਿਸੇ ਨੂੰ ਨਹੀਂ ਦੱਸਿਆ ਕਿ ਤਿੰਨ ਕਾਲੇ ਖੇਤੀ ਕਾਨੂੰਨ ਲਾਗੂ ਹੋਣਗੇ। ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚੰਗੀ ਤਰ੍ਹਾਂ ਜਾਣਦੇ ਸਨ ਕਿ ਨਿੱਜੀ ਪ੍ਰਵੇਸ਼ ਅਤੇ ਕਾਰਪੋਰੇਟ ਨੂੰ ਫਸਲਾਂ ਦੇ ਬਾਜ਼ਾਰ ਵਿੱਚ ਲਿਆਂਦਾ ਜਾਵੇਗਾ, ਉਨ੍ਹਾਂ ਨੂੰ ਇਹ ਪਤਾ ਸੀ ਕਿ ਠੇਕਾ ਖੇਤੀ ਦੇ ਨਵੇਂ ਤਰੀਕੇ ਪੇਸ਼ ਕੀਤੇ ਜਾਣਗੇ, ਐਮਐਸਪੀ ਅਤੇ ਮੰਡੀ ਪ੍ਰਣਾਲੀ ਨੂੰ ਹਟਾ ਦਿੱਤਾ ਜਾਵੇਗਾ, ਪ੍ਰੰਤੂ ਉਨ੍ਹਾਂ ਕਦੇ ਕਿਸੇ ਨੂੰ ਕੁਝ ਨਹੀਂ ਦੱਸਿਆ। ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਚੁਣੌਤੀ ਦਿੰਦਾ ਹਾਂ ਕਿ ਕੋਈ ਇਕ ਸਬੂਤ ਪੇਸ਼ ਕਰੇ ਜਿਸ ਤੋਂ ਇਹ ਸਾਬਤ ਹੋ ਸਕੇ ਕਿ ਖੇਤੀ ਕਾਨੂੰਨਾ ਨੂੰ ਲੈ ਕੇ ਗਠਿਤ ਹਾਈਪਾਵਰ ਕਮੇਟੀ ਵਿੱਚ ਉਨ੍ਹਾਂ ਤਿੰਨੇ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਅਸਹਿਮਤੀ ਪ੍ਰਗਟ ਕੀਤੀ ਸੀ। ਉਨ੍ਹਾਂ ਕਿਹਾ ਕਿ ਆਰਟੀਆਈ ਤੋਂ ਪਤਾ ਲੱਗਦਾ ਹੈ ਕਿ ਸਾਡੇ ਕਿਸਾਨ ਭਰਾਵਾਂ ਨੇ ਜਿਨ੍ਹਾਂ ਹਾਈਪਵਰ ਕਮੇਟੀ ਦੇ ਤਿੰਨੇ ਕਾਲੇ ਖੇਤੀ ਕਾਨੂੰਨਾ ਦੇ ਏਜੰਡੇ ਖਿਲਾਫ ਲੜਾਈ ਲੜੀ ਹੈ। ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਏਜੰਡਿਆਂ ਉਪਰ ਵਿਸਥਾਰ ਨਾਲ ਹੋ ਰਹੀਆਂ ਚਰਚਾਵਾਂ ਵਿੱਚ ਸ਼ਾਮਲ ਸਨ। ਆਰਟੀਆਈ ਤੋਂ ਵੱਡਾ ਸਬੂਤ ਹੋਰ ਕੀ ਹੋ ਸਕਦਾ ਹੈ? ਅਸੀਂ ਨਿਸ਼ਚਿਤ ਤੌਰ ਉੱਤੇ ਕਹਿ ਸਕਦੇ ਹਾਂ ਕਿ ਪੈਪਟ ਨੇ ਪੰਜਾਬ ਦੇ ਅੰਨਦਾਤਾ ਅਤੇ ਕਿਸਾਨਾਂ ਨਾਲ ਸ਼ਰ੍ਹੇਆਮ ਝੂਠ ਬੋਲਿਆ ਹੈ, ਸਭ ਨੂੰ ਗੁੰਮਰਾਹ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਮੀਟਿੰਗ ਵਿੱਚ ਖੇਤੀ ਕਾਨੂੰਨਾਂ ਨੂੰ ਲੈ ਕੇ ਚਰਚਾ ਕਿਉਂ ਨਹੀਂ ਕੀਤੀ? ਜਦੋਂ ਉਨ੍ਹਾਂ ਨੂੰ ਤਿੰਨੇ ਕਾਲੇ ਖੇਤੀ ਕਾਨੂੰਨਾਂ ਬਾਰੇ ਚੰਗੀ ਤਰ੍ਹਾਂ ਪਤਾ ਸੀ ਤਾਂ ਪੰਜਾਬ ਦੇ ਕਿਸਾਨਾ ਨਾਲ ਵਿਚਾਰ ਚਰਚਾ ਕਿਉਂ ਨਹੀਂ ਕੀਤੀ। ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਮੀਟਿੰਗ ਦੀ ਵਾਸਤਵਿਕਤਾ ਨੂੰ ਲੈ ਕੇ ਕਿਸਾਨ ਸੰਗਠਨਾਂ ਨਾਲ ਵਿਚਾਰ ਚਰਚਾ ਕੀਤਾ ਹੁੰਦਾ ਤਾਂ ਅੰਨਦਾਤਾ ਨੂੰ ਇਸ ਕੜਕੇ ਠੰਢ ਵਿੱਚ ਐਨੀਆਂ ਰਾਤਾਂ ਨਾ ਕੱਟਣੀਆਂ ਪੈਂਦੀਆਂ। ਸਪੱਸ਼ਟ ਹੋ ਗਿਆ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਕੈਪਟਨ ਅਮਰਿੰਦਰ ਸਿੰਘ ਏਜੰਟ ਹਨ, ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਧਾਨ ਮੰਤਰੀ ਮੋਦੀ ਵਿਚ ਮੈਚ ਫਿਕਸਿੰਗ ਦਾ ਸਪੱਸ਼ਟ ਮਾਮਲਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਖੁੱਲ੍ਹੇਆਮ ਪੰਜਾਬ ਦੇ ਲੋਕਾਂ, ਕਿਸਾਨਾਂ ਦੀ ਪਿੱਠ ਵਿੱਚ ਛੂਰਾ ਮਾਰਿਆ ਹੈ।

         ਆਮ ਆਦਮੀ ਪਾਰਟੀ ਦੇ ਪੰਜਾਬ ਸਹਿ ਇੰਚਾਰਜ ਰਾਘਵ ਚੱਢਾ ਨੇ ਐਤਵਾਰ ਨੂੰ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ, ਵਿਧਾਇਕ ਕੁਲਵੰਤ ਸਿੰਘ ਪੰਡੌਰੀ, ਜਸਟਿਸ ਜੋਰਾ ਸਿੰਘ (ਰਿਟਾਇਰ) ਜ਼ਿਲ੍ਹਾ ਰੋਪੜ ਦੇ ਪ੍ਰਧਾਨ ਐਡਵੋਕੇਟ ਦਿਨੇਸ਼ ਚੱਢਾ, ਕਸ਼ਮੀਰ ਸਿੰਘ ਵੀ ਹਾਜ਼ਰ ਸਨ।

        ਰਾਘਵ ਚੱਢਾ ਨੇ ਕਿਹਾ ਕਿ ਤੁਹਾਡੇ ਸਾਹਮਣੇ ਅੱਜ ਅਜਿਹਾ ਪੁਖਤਾ ਸਬੂਤ ਰੱਖਾਂਗੇ ਜਿਸ ਨਾਲ ਪੰਜਾਬ ਦੇ ਕਿਸਾਨਾਂ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਗਦਾਰੀ ਸਾਹਮਣੇ ਆ ਜਾਵੇਗੀ। ਅੱਜ ਆਮ ਆਦਮੀ ਪਾਰਟੀ ਇਕ ਬਹੁਤ ਵੱਡਾ ਖੁਲਾਸਾ ਕਰਨ ਜਾ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ੁਰੂ ਤੋਂ ਇਹ ਗੱਲ ਕਹਿੰਦੇ ਰਹੇ ਹਨ ਕਿ ਸਾਨੂੰ ਕਦੇ ਇਨ੍ਹਾਂ ਤਿੰਨ ਕਾਨੂੰਨਾਂ ਬਾਰੇ ਨਹੀਂ ਪਤਾ ਸੀ। ਸਾਡੇ ਲੋਕ ਅਤੇ ਮੈਂ ਇਸ ਕਮੇਟੀ ਦੇ ਮੈਂਬਰ ਨਹੀਂ ਸੀ। ਅਸੀਂ ਕੇਵਲ ਉਥੇ ਵਿੱਤੀ ਮਾਮਲਿਆਂ ਨੂੰ ਲੈ ਕੇ ਗੱਲ ਕੀਤੀ ਸੀ। ਮੈਂ ਸਰਕਾਰ ਦੇ ਵਿੱਤ ਮੰਤਰੀ ਨੂੰ ਭੇਜ ਦਿੱਤਾ ਸੀ। ਹਾਈਪਾਵਰ ਕਮੇਟੀ ਨਾਲ ਸਾਡਾ ਕੁਝ ਵੀ ਲੈਣ ਦੇਣ ਨਹੀਂ ਸੀ। ਪਿਛਲੇ 8 ਮਹੀਨਿਆਂ ਤੋਂ ਨਾ ਜਾਣਾ ਕੀ-ਕੀ ਲਗਾਤਾਰ ਬੋਲਦੇ ਜਾ ਰਹੇ ਹਨ। ਅਸੀਂ ਤੁਹਾਡੇ ਸਾਹਮਣੇ ਅਜਿਹੇ ਸਬੂਤ ਪੇਸ਼ ਕਰ ਰਹੇ ਹਾਂ ਜਿਸ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਝੂਠਾਂ ਦਾ ਪਰਦਾਫਾਸ ਹੋ ਜਾਵੇਗਾ। ਪੰਜਾਬ ਦੇ ਇਤਿਹਾਸ ਵਿੱਚ ਸਭ ਤੋਂ ਵੱਡੇ ਕਿਸਾਨ ਵਿਰੋਧੀ ਮੁੱਖ ਮੰਤਰੀ ਵਜੋਂ ਸਾਬਤ ਹੋ ਜਾਣਗੇ। ਆਰਟੀਆਈ ਦਾ ਇਕ ਦਸਤਾਵੇਜ ਅੱਜ ਅਸੀਂ ਤੁਹਾਡੇ ਸਾਹਮਣੇ ਰੱਖ ਰਹੇ ਹਾਂ। ਇਸ ਆਰਟੀਆਈ ਨੂੰ ਆਮ ਆਦਮੀ ਪਾਰਟੀ ਦੇ ਪੰਜਾਬ ਬੁਲਾਰੇ ਦਿਨੇਸ਼ ਚੱਢਾ ਨੇ ਹਰ ਥਾਂ ਲਗਾਇਆ। ਆਮ ਆਦਮੀ ਪਾਰਟੀ ਨੇ ਖੁਰਾਕ ਮੰਤਰਾਲੇ ਤੋਂ ਲੈ ਕੇ ਪ੍ਰਧਾਨ ਮੰਤਰੀ ਦਫ਼ਤਰ ਤੱਕ ਆਰਟੀਆਈ ਲਗਾਈ। ਪ੍ਰੰਤੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਮੈਚ ਫਿਕਸਿੰਗ ਦੇ ਚਲਦੇ ਉਸ ਆਰਟੀਆਈ ਦਸਤਾਵੇਜ ਦਾ ਕੋਈ ਜਵਾਬ ਨਹੀਂ ਮਿਲਿਆ। ਹਾਈਪਾਵਰ ਕਮੇਟੀ ਬਾਰੇ ਕਿਸੇ ਵੀ ਪ੍ਰਕਾਰ ਦੀ ਸੂਚਨਾ ਦੇਣ ਤੋਂ ਇਨਕਾਰ ਕਰ ਦਿੱਤਾ। ਪ੍ਰੰਤੂ ਹਾਈਪਾਵਰ ਕਮੇਟੀ ਦਾ ਸੰਚਾਲ ਕਰਨ ਵਾਲੇ ਨੀਤੀ ਆਯੋਗ ਨੇ ਆਰਟੀਆਈ ਦਾ ਜਵਾਬ ਦੇ ਦਿੱਤਾ। ਇਸ ਆਰਟੀਆਈ ਤੋਂ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਗਿਆ। ਮੈਂ ਉਸ ਆਰਟੀਆਈ ਦਾ ਜਵਾਬ ਤੁਹਾਡੇ ਸਾਹਮਣੇ ਰੱਖ ਹਾ ਹਾਂ। ਜਿਸ ਤੋਂ ਕੈਪਟਨ ਅਮਰਿੰਦਰ ਸਿੰਘ ਦਾ ਝੂਠ ਦਾ ਮਹਿਲ ਚਕਨਾਚੂਰ ਹੋ ਜਾਵੇਗਾ। ਇਸ ਤੋਂ ਇਹ ਸਾਬਤ ਹੋ ਜਾਵੇਗਾ ਕਿ ਕਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੀ ਪਿੱਠ ਵਿਚ ਛੂਰਾ ਮਾਰਿਆ ਹੈ। ਆਮ ਆਦਮੀ ਪਾਰਟੀ ਦੇ ਆਗੂ ਦਿਨੇਸ਼ ਚੱਢੇ ਨਾ ਇਹ ਆਰਟੀਆਈ ਲਗਾਈ ਜਿਸਦਾ ਜਵਾਬ ਸਾਡੇ ਕੋਲ 15 ਜਨਵਰੀ 2021 ਨੂੰ ਆਇਆ ਹੈ। ਅਸੀਂ ਆਰਟੀਆਈ ਰਾਹੀਂ ਕਈ ਸਾਰੀਆਂ ਚੀਜਾਂ ਮੰਗੀਆਂ ਸਨ ਕਿ ਹਾਈਪਾਵਰ ਕਮੇਟੀ ਬਣੀ ਸੀ ਇਸ ਵਿੱਚ ਕੌਣ ਸਨ, ਇਸ ਕਮੇਟੀ ਵਿਚ ਕੀ ਹੋਇਆ, ਹਾਈਪਵਰ ਕਮੇਟੀ ਦਾ ਏਜੰਟਾ ਕੀ ਸੀ। ਇਸ ਤੋਂ ਬਾਅਦ ਜੋ ਜਾਣਕਾਰੀ ਸਾਨੂੰ ਮਿਲੀ ਹੈ ਇਸ ਦੇ ਜਵਾਬ ਵਿੱਚ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਹਾਂ। ਆਰਟੀਆਈ ਨਾਲ 7 ਅਗਸਤ 2019 ਦਾ ਇਕ ਨੋਟੀਫਿਕੇਸ਼ਨ ਮੁਹੱਈਆ ਕਰਵਾਇਆ ਗਿਆ ਹੈ ਕਿ ਉਸ ਕਮੇਟੀ ਦਾ ਗਠਨ ਕਿਉਂ ਕੀਤਾ ਗਿਆ, ਸ਼ਰਤਾਂ ਅਤੇ ਏਜੰਡਾ ਕੀ ਸੀ।  ਇਸ ਬਾਰੇ ਵਿਸਥਾਰਤ ਤੌਰ ਉੱਤੇ ਦੱਸਿਆ ਹੈ। 

         ਰਾਘਵ ਚੱਢਾ ਨੇ ਕਿਹਾ ਕਿ ਦਫ਼ਤਰ ਦਾ ਨੋਟ ਕਹਿੰਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 10 ਲੋਕਾਂ ਦੀ ਕਮੇਟੀ ਬਣਾਈ। ਇਹ ਕਮੇਟੀ ਖੇਤੀ ਬਾਰੇ ਵਿੱਚ ਕੀ ਬਦਲਾਅ ਲਿਆਉਣੇ ਹਨ, ਕੀ ਨਵੇਂ ਕਾਨੂੰਨ ਬਣਾਉਣੇ ਹਨ ਉਨ੍ਹਾਂ ਬਾਰੇ ਵਿਚ ਮੀਟਿੰਗ ਕਰਕੇ ਚਰਚਾ ਕਰੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਕਮੇਟੀ ਦੇ 10 ਮੈਂਬਰ ਦੇਵੇਂਦਰ ਫੜਣਵੀਸ, ਮਨੋਹਰ ਲਾਲ ਖੱਟਰ, ਪ੍ਰੇਮ ਖਾਂਡੂ, ਵਿਜੈ ਰੁਪਾਣੀ, ਯੋਗੀ ਅੱਦਿਤਿਆਨਾਥ, ਕਮਲਨਾਥ, ਕੈਪਟਨ ਅਮਰਿੰਦਰ ਸਿੰਘ ਸਮੇਤ ਬਣਾਏ ਹਨ। ਇਸ ਗੱਲ ਦਾ ਪੁਖਤਾ ਸਬੂਤ ਹਨ ਕਿ ਪ੍ਰਧਾਨ ਮੰਤਰੀ ਨੇ ਖੁਦ ਕੈਪਟਨ ਅਮਰਿੰਦਰ ਸਿੰਘ ਨੂੰ ਚੁਣਕੇ ਇਸ ਕਮੇਟੀ ਦਾ ਮੈਂਬਰ ਬਣਾਇਆ। ਕੈਪਟਨ ਅਮਰਿੰਦਰ ਸਿੰਘ ਵਾਰ-ਵਾਰ ਕਹਿ ਰਹੇ ਸਨ ਕਿ ਸਾਡੀ ਸਰਕਾਰ ਦਾ ਕੋਈ ਹੋਰ ਮੈਂਬਰ ਸੀ, ਮੈਂ ਨਹੀਂ ਸੀ। ਅਸੀਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਭੇਜ ਦਿੱਤਾ ਸੀ। ਸਾਨੂੰ ਉਸ ਕਮੇਟੀ ਦੀ ਮੈਂਬਰਸ਼ਿਪ ਮਿਲ ਗਈ ਸੀ।

          ਰਾਘਵ ਚੱਢਾ ਨੇ ਕਿਹਾ ਕਿ ਕਮੇਟੀ ਦੀ ਮੈਂਬਰਸ਼ਿਪ ਹਰ ਕਿਸੇ ਨੂੰ ਨਹੀਂ ਮਿਲੀ ਸੀ। ਪੰਜਾਬ ਸਰਕਾਰ ਦੇ ਕਿਸੇ ਚਪੜਾਸੀ-ਅਧਿਕਾਰੀ ਨੂੰ ਮੈਂਬਰ ਨਹੀਂ ਬਣਾਇਆ ਸੀ। ਤਿੰਨ ਕਾਲੇ ਕਾਨੂੰਨ ਲਿਆਉਣ ਵਾਲੀ ਕਮੇਟੀ ਦਾ ਮੈਂਬਰ ਕੈਪਟਨ ਅਮਰਿੰਦਰ ਸਿੰਘ ਨੂੰ ਬਣਾਇਆ ਗਿਆ ਸੀ। ਜੇਕਰ ਇਸ ਕਮੇਟੀ ਦੇ ਏਜੰਡੇ ਉੱਤੇ ਗੱਲ ਕਰੇ ਗੱਲ ਕੀਤੀ ਜਾਵੇ ਤਾਂ ਪਤਾ ਚਲਦਾ ਹੈ ਕਿ ਜਦੋਂ ਵੀ ਕੋਈ ਕਮੇਟੀ ਬਣਦੀ ਹੈ ਤਾਂ ਉਹ ਕਮੇਟੀ ਕੀ ਕੰਮ ਕਰੇਗੀ, ਕਿਸ ਵਿਸ਼ੇ ਉੱਤੇ ਚਰਚਾ ਹੋਵੇਗੀ ਇਹ ਸਭ ਇਕ ਦਸਤਾਵੇਜ ਰਾਹੀਂ ਪਹਿਲਾਂ ਹੀ ਦੱਸ ਦਿੱਤਾ ਜਾਂਦਾ ਹੈ। ਅਸੀਂ ਕਮੇਟੀ ਬਣਾ ਰਹੇ ਹਾਂ ਅਤੇ ਤੁਸੀਂ ਇਨ੍ਹਾਂ ਮੁੱਦਿਆਂ ਉੱਤੇ ਚਰਚਾ ਕਰਕੇ ਰਿਪੋਰਟ ਦੇਣੀ ਹੈ। ਉਨ੍ਹਾਂ ਹਿਕਾ ਕਿ ਮੈਂ ਇਸ ਕਮੇਟੀ ਦੇ ਏਜੰਡੇ ਉੱਤੇ ਆ ਰਿਹਾ ਹਾਂ ਜੋ ਕਿ ਸਪੱਸ਼ਟ ਕਰ ਦੇਵੇਗਾ ਕਿ ਅਗਸਤ 2019 ਤੋਂ ਏਜੰਡਾ ਸਿਰਫ ਇਕ ਸੀ। ਜਿਸ ਉੱਤ ਸਾਫ ਤੌਰ ਉੱਤੇ ਲਿਖਿਆ ਸੀ ਅਸੀਂ ਖੇਤੀ ਵਿੱਚ ਕੀ ਵੱਡੇ ਵੱਡੇ ਬਦਲਾਅ ਕਰ ਰਹੇ ਹਾਂ, ਉਸ ਉੱਤੇ ਚਰਚਾ ਕਰਾਂਗੇ। ਏਜੰਡੇ ਦਾ ਪਹਿਲਾਂ ਬਿੰਦੂ ਹੈ ਕਿ ਕਿਸਾਨ ਵਪਾਰ ਅਤੇ ਵਣਜ ਅਤੇ ਸੁਵਿਧਾ ਕਾਨੂੰਨ ਭਾਵ ਕਿ ਮੰਡੀ ਤੋੜੋ ਐਮਐਸਪੀ ਛੱਡੋ ਕਾਨੂੰਨ, ਦੂਜਾ ਬਿੰਦੂ ਹੈ ਮੁੱਲ ਭਰੋਸਗੀ ਅਤੇ ਖੇਤੀ ਸੇਵਾ ਅਧਿਨਿਯਮ ਸ਼ਸਕਤੀਕਰਨ ਅਤੇ ਸਰੰਖਿਅਣ ਸਮਝੌਤਾ ਭਾਵ ਕਿ ਠੇਕੇ ਉੱਤੇ ਖੇਤੀ ਦਾ ਕਾਨੂੰਨ ਭਾਵ ਕਿ ਕਿਸਾਨ ਨੂੰ ਬੰਧੂਆਂ ਮਜ਼ਦੂਰ ਬਣਾਉਣ ਦਾ ਕਾਨੂੰਨ ਜੋ ਕਿ ਮੋਦੀ ਸਰਕਾਰ ਲੈ ਕੇ ਆਈ ਹੈ। ਇਸ ਤੋਂ ਇਲਾਵਾ ਤੀਜਾ ਬਿੰਦੂ ਹੈ ਸਮਝੌਤਾ ਅਤੇ ਜ਼ਰੂਰੀ ਵਸਤੂਆਂ ਸੰਸੋਧਨ ਅਧਿਨਿਯਮ ਭਾਵ ਕਿ ਜਮ੍ਹਾਂਖੋਰੀ ਅਤੇ ਕਾਲਾਬਾਜਾਰੀ ਆਗਿਆ ਕਾਨੂੰਨ। ਜਮ੍ਹਾਂਖੋਰੀ ਅਤੇ ਕਾਲਾਬਾਜ਼ਾਰੀ ਨੂੰ ਆਗਿਆ ਦੇਣ ਲਈ ਕਾਨੂੰਨ ਲੈ ਕੇ ਆ ਗਿਆ ਹੈ।

        ਰਾਘਵ ਚੱਢਾ ਨੇ ਕਿਹਾ ਕਿ ਇਸ ਤੋਂ ਬਾਅਦ ਵੱਡੀ ਖਤਰਨਾਕ ਗੱਲ ਲਿਖੀ ਹੈ ਕਿ ਜੋ ਬਹੁਤ ਹੀ ਜਿਆਦਾ ਡਰਾਉਣੀ ਹੈ। ਇਸ ਮੀਟਿੰਗ ਵਿੱਚ ਕਿਵੇਂ ਕਾਰਪੋਰੇਟ ਦੇਸ਼ ਦੀ ਕਿਸਾਨੀ ਵਿਚ ਦਾਖਲ ਹੋਵੇਗਾ ਉਸਦਾ ਸਾਰਾ ਮਸੌਦਾ ਬਣਾਇਆ ਗਿਆ। ਇਹ ਮੈਂ ਤੁਹਾਨੂੰ ਆਰਟੀਆਈ ਤੋਂ ਪੜ੍ਹਕੇ ਦੱਸ ਰਿਹਾ ਹਾਂ। ਆਮ ਆਦਮੀ ਦਾ ਕੋਈ ਦਸਤਾਵੇਜ ਨਹੀਂ ਹੈ। ਉਸਦੇ ਬਾਅਦ ਕਮੇਟੀ ਦੇ ਏਜੰਡੇ ਦੇ ਹਰ ਬਿੰਦੂ ਵਿਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਮਸੌਦਾ ਤਿਆਰ ਕੀਤਾ ਜਾਵੇ ਤਾਂ ਕਿ ਨਿੱਜੀ ਇਨਵੇਸਟਮੈਂਟ ਨੂੰ ਲਿਆਂਦਾ ਜਾਵੇ, ਇਹ ਸਾਰੀ ਜਾਣਕਾਰੀ ਇਸ ਆਰਟੀਆਈ ਵਿੱਚ ਲਿਖੀ ਗਈ ਹੈ।

        ਰਾਘਵ ਚੱਢਾ ਨੇ ਕਿਹਾ ਕਿ ਇਸਦਾ ਮਤਲਬ ਹੈ ਕਿ ਜੋ ਤਿੰਨ ਕਾਲੇ ਕਾਨੂੰਨ ਲਿਆਂਦੇ ਗਏ ਹਨ ਚਾਹੇ ਉਹ ਠੇਕਾ ਖੇਤੀ ਦਾ ਹੋਵੇ, ਏਪੀਐਮਸੀ ਮੰਡੀ ਨੂੰ ਬਰਬਾਦ ਕਰਨ, ਐਮਐਸਪੀ ਨੂੰ ਕਮਜੋਰ ਕਰਨ ਜਾਂ ਫਿਰ ਜਮ੍ਹਾਂਖੋਰੀ ਅਤੇ ਕਾਲਾਬਾਜ਼ਾਰੀ ਦਾ ਕਾਨੂੰਨ ਮੋਦੀ ਸਰਕਾਰ ਲਿਆਈ ਹੈ, ਇਨ੍ਹਾਂ ਤਿੰਨੇ ਕਾਨੂੰਨਾਂ ਉਪਰ ਹਾਈਪਾਵਰ ਕਮੇਟੀ ਵਿਚ ਚਰਚਾ ਹੋਈ। ਕੈਪਟਨ ਅਮਰਿੰਦਰ ਸਿੰਘ ਇਸ ਹਾਈਪਾਵਰ ਕਮੇਟੀ ਦੇ ਮੈਂਬਰ ਸਨ ਇਹ ਆਰਟੀਆਈ ਤੋਂ ਸਾਫ ਹੋ ਜਾਂਦਾ ਹੈ। 

         ਮੈਂ ਤੁਹਾਨੂੰ ਇਕ ਮਹੱਤਵਪੂਰਣ ਗੱਲ ਦੱਸਣ ਜਾ ਰਿਹਾ ਹਾਂ ਜਿਸ ਬਾਰੇ ਮੈਂ ਕੈਪਟਨ ਅਮਰਿੰਦਰ ਸਿੰਘ ਤੋਂ ਪੁੱਛਾਂਗਾ। ਕੈਪਟਨ ਅਮਰਿੰਦਰ ਸਿੰਘ ਕਹਿੰਦੇ ਹਨ ਕਿ ਮੈਨੂੰ ਪਤਾ ਹੀ ਨਹੀਂ ਸੀ ਕਿ ਉਸ ਕਮੇਟੀ ਵਿੱਚ ਕੀ ਗੱਲ ਹੋਈ । ਕੁਝ ਵਿੱਤੀ ਮਾਮਲਿਆਂ ਉੱਤੇ ਗੱਲ ਹੋਈ ਸੀ। ਪ੍ਰੰਤੂ ਹਾਈਪਾਵਰ ਕਮੇਟੀ ਦਾ ਇਹ ਦਸਤਾਵੇਜ ਹੈ ਕਿ ਜਿਸ ਵਿੱਚ ਮੈਂ ਤੁਹਾਨੂੰ ਜਾਣਕਾਰੀ ਦੇ ਰਿਹਾ ਹਾਂ, ਇਹ ਕਮੇਟੀ ਦੇ ਹਰੇਕ ਮੈਂਬਰ ਨੂੰ ਦਿੱਤਾ ਗਿਆ ਹੈ। ਇਸ ਦੇ ਅੰਤ ਵਿੱਚ ਲਿਖਿਆ ਹੈ ਕਿ ਸਭ ਨੂੰ ਇਸਦੀ ਕਾਪੀ ਭੇਜੀ ਗਈ ਹੈ। ਜਦੋਂ ਇਹ ਕਮੇਟੀ ਬਣੀ ਸੀ ਤਾਂ ਸਭ ਨੂੰ ਇਸ ਦੇ ਏਜੰਡੇ ਦੀ ਕਾਪੀ ਭੇਜੀ ਗਈ ਸੀ। ਭਾਵ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕਾਪੀ ਭੇਜੀ ਗਈ ਸੀ। ਉਨ੍ਹਾਂ ਨੂੰ ਵੀ ਪਤਾ ਸੀ ਕਿ ਕਮੇਟੀ ਵਿੱਚ ਕੀ ਹੋ ਰਿਹਾ ਹੈ। ਉਨ੍ਹਾਂ ਨੂੰ ਪਤਾ ਸੀ ਕਿ ਕੀ ਮਸੌਦਾ ਬਣਾਇਆ ਜਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਪਤਾ ਸੀ ਕਿ ਤਿੰਨੇ ਕਾਲੇ ਕਾਨੂੰਨ ਇਸ ਕਮੇਟੀ ਵਿੱਚ ਬਣਾਏ ਜਾ ਰਹੇ ਹਨ, ਪ੍ਰੰਤੂ ਉਹ ਚੁੱਪ ਧਾਰਕੇ ਬੈਠੇ ਰਹੇ। ਕਿਸੇ ਨੂੰ ਵੀ ਉਨ੍ਹਾਂ ਦੇ ਕੰਨਾਂ ਤੱਕ ਖਬਰ ਤੱਕ ਨਹੀਂ ਹੋਣ ਦਿੱਤੀ।

          ਮੈਂ ਅੱਜ ਕੈਪਟਨ ਅਮਰਿੰਦਰ ਸਿੰਘ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਕੈਪਟਨ ਅਮਰਿੰਦਰ ਸਾਹਿਬ 1 ਸਾਲ ਤੱਕ ਕਿਉਂ ਚੁੱਪ ਰਹੇ। ਇਯ ਕਮੇਟੀ ਦਾ 7 ਅਗਸਤ 2019 ਨੂੰ ਮੈਂਬਰ ਬਣਾ ਦਿੱਤਾ ਗਿਆ ਸੀ ਅਤੇ ਦਸਤਾਵੇਜ ਭਜ ਦਿੱਤਾ ਗਿਆ ਸੀ। ਮੀਟਿੰਗ ਵਿੱਚ ਮੁੱਦੇ ਦੱਸ ਦਿੱਤੇ ਗਏ ਤਾਂ ਤੁਸੀਂ ਪੰਜਾਬ ਦੇ ਕਿਸਾਨਾਂ ਨੂੰ ਕਿਉਂ ਨਹੀਂ ਦੱਸਾ। ਤੁਸੀਂ ਕਿਉਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨਾਲ ਗੱਲ ਨਹੀਂ ਕੀਤੀ। ਤੁਸੀਂ ਕਿਉਂ ਸਭ ਨੂੰ ਦੱਸਿਆ ਨਹੀਂ ਕਿ ਮੋਦੀ ਸਰਕਾਰ ਦੇ ਕੀ ਮਨਸੂਬੇ ਹਨ। ਤੁਸੀਂ ਸਾਨੂੰ ਕਿਉਂ ਇਨ੍ਹਾਂ ਨੂੰ ਲੈ ਕੇ ਜਾਣੂ ਨਹੀਂ ਕਰਵਾਇਆ। ਜੇਕਰ ਤੁਸੀਂ ਪਹਿਲਾਂ ਜਾਣਕਾਰੀ ਦਿੱਤੀ ਹੁੰਦੀ ਤਾਂ ਅਸੀਂ ਕਿਸਾਨ ਜਥੇਬੰਦੀਆਂ ਨਾਲ ਮਿਲਕੇ 1 ਸਾਲ ਪਹਿਲਾਂ ਹੀ ਇਸ ਕਾਨੂੰਨ ਨੂੰ ਰੋਕ ਦਿੰਦੇ। ਇਹ ਕਾਨੂੰਨ ਆਉਂਦੇ ਹੀ ਨਾ। ਸਾਡੇ ਵੱਡੇ ਬਜ਼ੁਰਗਾਂ ਨੂੰ ਅੱਜ ਖੁੱਲ੍ਹੇ ਅਸਮਾਨ ਵਿੱਚ ਸਿੰਘੂ ਸਰਹੱਦ ਉੱਤੇ ਰਾਤਾ ਨਾ ਕੱਟਣੀਆਂ ਪੈਂਦੀਆਂ। ਪੰਜਾਬ ਅੱਜ ਜਿਸ ਅੰਧਕਾਰ ਦੇ ਦੌਰ ਵਿੱਚੋਂ ਨਿਕਲ ਰਿਹਾ ਹੈ, ਇਸ ਵਿਚੋਂ ਨਾ ਨਿਕਲਣਾ ਪੈਂਦਾ। ਕੈਪਟਨ ਅਮਰਿੰਦਰ ਸਿੰਘ ਨੇ ਮੋਦੀ ਨਾਲ ਮੈਚ ਫਿਕਸਿੰਗ ਕਰਦੇ ਹੋਏ ਮਿਲੀਭੁਗਤ ਨਾਲ ਕਾਨੂੰਨ ਬਾਰੇ ਪੰਜਾਬ ਦੇ ਕਿਸਾਨਾਂ ਨੂੰ ਨਹੀਂ ਦੱਸਿਆ। ਮੈਂ ਕੈਪਟਨ ਅਮਰਿੰਦਰ ਸਿੰਘ ਤੋਂ ਪੁੱਛਣਾ ਚਾਹੁੰਦਾ ਹਾਂ ਕਿ 1 ਸਾਲ ਪਹਿਲਾਂ 7 ਅਗਸਤ 2019 ਨੂੰ ਤੁਹਾਨੂੰ ਪਤਾ ਲੱਗ ਗਿਆ ਸੀ ਕਿ ਠੇਕਾ ਖੇਤੀ ਦਾ ਕਾਨੂੰਨ ਆ ਰਿਹਾ ਹੈ। ਤੁਸੀਂ 7 ਅਗਸਤ 2019 ਨੂੰ ਪਤਾ ਲਗ ਗਿਆ ਸੀ ਕਿ ਮੰਡੀ ਖਤਮ ਕਰਨ ਦਾ ਐਮਐਸਪੀ ਨੂੰ ਕਮਜੋਰ ਕਰਨ, ਕਾਰਪੋਰੇਟ ਘਰਾਣਿਆਂ ਦੀ ਖੇਤੀ ਵਿਚ ਲਿਆਉਣ ਦਾ ਕਾਨੂੰਨ  ਰਿਹਾ ਹੈ, ਇਸ ਬਾਰੇ ਆਪਣੇ ਪੰਜਾਬ ਦੇ ਕਿਸਾਨਾਂ ਨੂੰ ਕਿਉਂ ਨਹੀਂ ਦੱਸਿਆ। ਤੁਸੀਂ ਉਸ ਕਮੇਟੀ ਦੇ ਮੈਂਬਰ ਸੀ ਤੁਸੀਂ ਕਿਉਂ ਕਿਸੇ ਨੂੰ ਭਿਣਕ ਤੱਕ ਨਹੀਂ ਲੱਗਣ ਦਿੱਤੀ।

           ਰਾਘਵ ਚੱਢਾ ਨੇ ਕਿਹਾ ਕਿ ਮੈਂ ਅੱਜ ਸਾਫ ਤੌਰ ਉੱਤੇ ਕਹਿਣਾ ਚਾਹੁੰਦਾ ਹਾਂ ਕੈਪਟਨ ਅਮਰਿੰਦਰ ਸਿੰਘ ਸਾਡੇ ਮੁੱਖ ਮੰਤਰੀ ਮੋਦੀ ਦੇ ਏਜੰਟ ਦੇ ਰੂਪ ਵਿੱਚ ਐਨੇ ਸਾਲਾਂ ਤੋਂ ਕੰਮ ਕਰਦੇ ਰਹੇ ਹਨ। ਭਾਜਪਾ ਦੇ ਮੁੱਖ ਮੰਤਰੀ ਦੇ ਤੌਰ ਉੱਤੇ ਕੰਮ ਕਰਦੇ ਰਹੇ। ਪਰਿਵਾਰ ਨੂੰ ਬਚਾਉਣ ਅਤੇ ਆਪਣੇ ਬੇਟੇ ਨੂੰ ਬਚਾਉਣ ਲਈ ਉਨ੍ਹਾਂ ਦੇ ਪੂਰੇ ਪੰਜਾਬ ਦੇ ਕਿਸਾਨਾਂ ਨੂੰ ਵੇਚ ਦਿੱਤਾ ਹੈ। ਕਿਸੇ ਨੂੰ ਇਹ ਗੱਲ ਨਹੀਂ ਦੱਸੀ ਕਿ ਇਹ ਤਿੰਨ ਕਾਲੇ ਕਾਨੂੰਨ ਕੈਪਟਨ ਅਮਰਿੰਦਰ ਸਿੰਘ ਦੀ ਕਮੇਟੀ ਵਿੱਚ ਬਣੇ ਹਨ ਅਤੇ ਉਨ੍ਹਾਂ ਦੀ ਸਹਿਮਤੀ ਨਾਲ ਬਣੇ ਹਨ। ਮੈਂ ਅੱਜ ਇਸ ਮੰਚ ਤੋਂ ਚੁਣੌਤੀ ਦਿੰਦਾ ਹਾਂ ਕਿ ਇਕ ਦਸਤਾਵੇਜ ਦਿਖਾਏ ਇਸ ਵਿੱਚ ਆਪਣੇ ਲਿਖਤੀ ਤੌਰ ਉੱਤੇ ਕਮੇਟੀ ਦੇ ਸਾਹਮਣੇ ਆਪਣਾ ਵਿਰੋਧ ਦਰਜ ਕੀਤਾ ਹੋਵੇ ਅਤੇ ਬੋਲਿਆ ਹੋਵੇ ਕਿ ਇਹ ਤਿੰਨ ਕਾਲੇ ਕਾਨੂੰਨ ਨਹੀਂ ਆਉਣੇ ਚਾਹੀਦੇ।

      ਅੱਜ ਇਸ ਪੁਖਤਾ ਸਬੂਤ ਨਾਲ ਇਹ ਸਾਬਤ ਹੋ ਜਾਂਦਾ ਹੈ ਕਿ ਸਾਡੇ ਸੂਬੇ ਦੇ ਮੁੱਖ ਮੰਤਰੀ ਨੇ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਨ ਦਾ ਕੰਮ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਗਦਾਰੀ ਕੀਤੀ ਹੈ। ਇਸ ਗੱਲ ਲਈ ਗਦਾਰੀ ਤੋਂ ਛੋਟਾ ਸ਼ਬਦ ਵਰਤੋਂ ਨਹੀਂ ਕੀਤਾ ਜਾ ਸਕਦਾ। ਅਜੇ ਕੈਪਟਨ ਅਮਰਿੰਦਰ ਸੰਘ ਬੋਲ ਰਹੇ ਸਨ ਕਿ ਇਹ ਵਿੱਤੀ ਮਾਮਲਾ ਸੀ। ਅਸੀਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਭੇਜ ਦਿੱਤਾ ਸੀ। ਪਹਿਲੀ ਗੱਲ ਇਹ ਹੈ ਕਿ ਮਾਮਲਾ ਕੀ ਸੀ ਕਿ ਇਸ ਏਜੰਡੇ ਉੱਤੇ ਚਰਚਾ ਹੋ ਰਹੀ ਸੀ ਉਹ ਤਾਂ ਇਸ ਆਰਟੀਆਈ ਤੋਂ ਸਾਫ ਹੋ ਜਾਂਦਾ ਹੈ। ਪ੍ਰੰਤੂ ਇਕ ਵਾਰ ਮੰਨ ਲੈਂਦੇ ਹਾਂ ਕਿ ਮੁੱਖ ਮੰਤਰੀ ਸਹੀ ਬੋਲ ਰਹੇ ਹਨ। ਜੇਕਰ ਵਿੱਤ ਮਾਮਲੇ ਉੱਤੇ ਵੀ ਚਰਚਾ ਸੀ ਤਾਂ ਵਿੱਤ ਮਾਮਲਾ ਵੀ ਇਸ ਏਜੰਡਾ ਦਾ ਸੀ ਕਿ ਕਿਵੇਂ ਕਾਰਪੋਰੇਟ ਖੇਤੀ ਵਿੱਚ ਲੈ ਕੇ ਆਉਣਾ ਹੈ। ਕਿਸ ਤਰ੍ਹਾਂ ਕਾਰਪੋਰੇਟ ਨੂੰ ਸਾਰਾ ਪੈਸਾ ਦੇਣਾ ਹੈ। ਸਾਰਾ ਮਾਮਲਾ ਹੀ ਵਿੱਤ ਦਾ ਸੀ। ਤੁਸੀਂ ਖੁਦ ਹੀ ਮੰਨ ਰਹੇ ਹੋ ਕਿ ਤਿੰਨੇ ਕਾਲੇ ਕਾਨੂੰਨਾ ਨੂੰ ਲੈ ਕੇ ਵਿੱਤੀ ਮਾਮਲੇ ਉਤੇ ਚਰਚਾ ਹੋਣੀ ਸੀ। ਪ੍ਰੰਤੂ ਨਰਿੰਦਰ ਮੋਦੀ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਮੈਚ ਫਿਕਸਿੰਗ ਦੇ ਚਲਦਿਆਂ 1 ਸਾਲ ਤੱਕ ਕਿਸੇ ਨੂੰ ਭਿਣਕ ਤੱਕ ਨਹੀਂ ਲੱਗਣ ਦਿੱਤੀ। ਕਿਸੇ ਦੇ ਕੰਨਾਂ ਤੱਕ ਖਬਰ ਨਹੀਂ ਹੋਣ ਦਿੱਤੀ। ਇਹ ਤਿੰਨ ਕਾਲੇ ਕਾਨੂੰਨ ਲਿਆਉਣ ਜਾ ਰਹੇ ਹਨ ਇਸ ਬਾਰੇ ਵਿਚ ਕੈਪਟਨ ਅਮਰਿੰਦਰ ਨੇ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ। ਮੈਨੂੰ ਲੱਗਦਾ ਹੈ ਕਿ ਗੁਨਾਹ ਅਤੇ ਅਪਰਾਧ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸੂਬੇ ਦੇ ਲੋਕਾਂ ਨਾਲ ਕੀਤਾ ਹੈ। ਇਸ ਲਈ ਪੀੜੀਆਂ ਤੱਕ ਇਨ੍ਹਾਂ ਨੂੰ ਪਛਤਾਵਾ ਕਰਨਾ ਪਵੇਗਾ, ਪ੍ਰੰਤੂ ਪੰਜਾਬ ਦੀ ਜਨਤਾ ਇਨ੍ਹਾਂ ਨੂੰ ਮੁਆਫ ਨਹੀਂ ਕਰੇਗੀ।


Jan 24 2021 6:23PM
three farmers law
Source: Punjab E News

Leave a comment

अकाली विधायकों ने इस अवसर पर ‘गर्वनर गो बैक’ के नारे लगाए --- Additional Director Public Relations Senu Duggal Elevated To IAS Cadre --- मंत्रीमंडल की तरफ से कुछ शर्तों अनुसार सिवल अस्पताल मोहाली की 0.92 एकड़ अतिरिक्त जमीन मैक्स अस्पताल को देने सम्बन्धी मंजूरी --- पंजाब सरकार द्वारा आबकारी और कर, नगर एवं ग्राम योजना, चिकित्सा शिक्षा एवं अनुसंधान और ग्रामीण विकास एवं पंचायत विभागों के पुनर्गठन को मंज़ूरी --- अश्वनी शर्मा ने केन्द्रीय मंत्री डॉ. हर्षवर्धन को पत्र लिख पत्रकारों को कोविड टीकाकरण की अग्रिम पंक्ति में शामिल करने की उठाई माँग --- कैप्टन अमरिंदर सिंह के झूठे वादे के खिलाफ आप विधायकों ने निकाली साईकिल रैली, साईकिल से विधानसभा पहुंचे सभी विधायक