Breaking News

ਸਬ-ਇੰਸਪੈਕਟਰ ਵਿਰੁੱਧ ਰਿਸ਼ਵਤ ਬਾਰੇ ਮਿਲੀ ਆਨਲਾਈਨ ਸ਼ਿਕਾਇਤ- ਵਿਜੀਲੈਂਸ ਵਲੋਂ ਰਿਸ਼ਵਤ ਦਾ ਪਰਚਾ ਦਰਜ

vigilance registered bribery case

ਸਬ-ਇੰਸਪੈਕਟਰ ਵਿਰੁੱਧ ਰਿਸ਼ਵਤ ਬਾਰੇ ਮਿਲੀ ਆਨਲਾਈਨ ਸ਼ਿਕਾਇਤ- ਵਿਜੀਲੈਂਸ ਵਲੋਂ ਰਿਸ਼ਵਤ ਦਾ ਪਰਚਾ ਦਰਜ

Punjab E News :-  ਪੰਜਾਬ ਵਿਜੀਲੈਂਸ ਬਿਊੂਰੋ ਨੇ ਸ਼ਿਕਾਇਤਕਰਤਾ ਦੀ ਮੱਦਦ ਕਰਨ ਦੇ ਇਵਜ਼ ਵਿੱਚ ਰਿਸ਼ਵਤ ਦੀ ਮੰਗ ਕਰਨ ਵਾਲੇ ਸਬ-ਇੰਸਪੈਕਟਰ ਨਰਿੰਦਰ ਸਿੰਘ (ਨੰਬਰ 1846/ ਪਟਿਆਲਾ) ਖਿਲਾਫ ਰਿਸ਼ਵਤ ਦਾ ਮਾਮਲਾ ਦਰਜ ਕੀਤਾ ਹੈ। ਇਹ ਸਬ-ਇੰਸਪੈਕਟਰ ਪੁਲਿਸ ਚੌਕੀ, ਬੱਸ ਸਟੈਂਡ ਰਾਜਪੁਰਾ, ਜਿਲਾ ਪਟਿਆਲਾ ਵਿਖੇ ਤਾਇਨਾਤ  ਸੀ। 

     ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸਬ-ਇੰਸਪੈਕਟਰ ਨਰਿੰਦਰ ਸਿੰਘ ਵਿਰੁੱਧ ਮਿਤੀ 12.01.2020 ਖਿਲਾਫ ਬਿਊਰੋ ਨੂੰ ਇੱਕ ਆਨਲਾਈਨ ਸ਼ਿਕਾਇਤ ਮਿਲੀ ਸੀ ਜਿਸ ਦੇ ਅਧਾਰ ’ਤੇ ਇਹ ਮਾਮਲਾ ਦਰਜ ਕੀਤਾ ਗਿਆ। ਉਹਨਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਅਮਨਦੀਪ ਸਿੰਘ ਵਾਸੀ ਰਣਜੀਤ ਨਗਰ, ਪਟਿਆਲਾ ਨੇ ਬਿਊਰੋ ਤੱਕ ਪਹੁੰਚ ਕੀਤੀ ਅਤੇ ਦੱਸਿਆ ਕਿ ਸਬ-ਇੰਸਪੈਕਟਰ ਨਰਿੰਦਰ ਸਿੰਘ ਨੇ ਸ਼ਿਕਾਇਤਕਰਤਾ ਦੀ ਮਾਂ ਅਤੇ ਉਸਦੇ ਚਾਚੇ ਵਿਰੁੱਧ ਦਰਜ ਇੱਕ ਪੁਲਿਸ ਕੇਸ ਵਿੱਚ ਸ਼ਿਕਾਇਤਕਰਤਾ ਦੀ ਮੱਦਦ ਕਰਨ ਬਦਲੇ ਪੈਸਿਆਂ ਦੀ ਮੰਗ ਕੀਤੀ ਸੀ।
 ਉਹਨਾਂ ਅੱਗੇ ਦੱਸਿਆ ਕਿ ਦੋਸ਼ੀ ਪੁਲਿਸ ਅਧਿਕਾਰੀ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਤਹਿਤ ਰਿਸ਼ਵਤਖੋਰੀ ਦਾ ਮਾਮਲਾ ਬਿਊਰੋ ਦੇ ਥਾਣਾ ਪਟਿਆਲਾ ਵਿਖੇ ਦਰਜ ਕੀਤਾ ਗਿਆ ਹੈ ਅਤੇ ਅਗਲੇਰੀ ਪੜਤਾਲ ਜਾਰੀ ਹੈ।

Dec 23 2020 5:15PM
vigilance registered bribery case
Source: Punjab E News

Leave a comment





अकाली विधायकों ने इस अवसर पर ‘गर्वनर गो बैक’ के नारे लगाए --- Additional Director Public Relations Senu Duggal Elevated To IAS Cadre --- मंत्रीमंडल की तरफ से कुछ शर्तों अनुसार सिवल अस्पताल मोहाली की 0.92 एकड़ अतिरिक्त जमीन मैक्स अस्पताल को देने सम्बन्धी मंजूरी --- पंजाब सरकार द्वारा आबकारी और कर, नगर एवं ग्राम योजना, चिकित्सा शिक्षा एवं अनुसंधान और ग्रामीण विकास एवं पंचायत विभागों के पुनर्गठन को मंज़ूरी --- अश्वनी शर्मा ने केन्द्रीय मंत्री डॉ. हर्षवर्धन को पत्र लिख पत्रकारों को कोविड टीकाकरण की अग्रिम पंक्ति में शामिल करने की उठाई माँग --- कैप्टन अमरिंदर सिंह के झूठे वादे के खिलाफ आप विधायकों ने निकाली साईकिल रैली, साईकिल से विधानसभा पहुंचे सभी विधायक