Punjab E News:- ਯੂਕਰੇਨ ਚ ਨੌਕਰੀ ਲਗਾਨ ਦੇ ਨਾਂ ਤੇ ਥਾਣਾ ਇਸਲਾਮਾਬਾਦ ਦੀ ਪੁਲਸ ਨੇ 3 ਏਜੰਟਾਂ ਤੇ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਪੁਲਸ ਨੇ ਕੋਟ ਖਾਲਸਾ ਸਥਿਤ ਇਮਦਰਪੁਰੀ ਦੇ ਰਹਿਣ ਵਾਲੇ ਸੰਦੀਪ ਦੇ ਬਿਆਨਾਂ ਦੇ ਮਨਿੰਦਰ ਸਿੰਘ, ਅਭਿਨਵ ਸੇਖੋਂ ਤੇ ਰਿਆ ਮਹਾਜਨ ਨੂੰ ਨਾਮਜਦ ਕੀਤਾ ਹੈ। ਆਪਣੇ ਬਿਆਨਾਂ ਚ ਸੰਦੀਪ ਨੇ ਦੱਸਿਆ ਕਿ ਰਿਆ ਆਪਣੇ ਦੋਸਤਾਂ ਨਾਲ ਮਿਲ ਕੇ ਇੰਮੀਗ੍ਰੇਸ਼ਨ ਦਾ ਕਾਰੋਬਾਰ ਕਰਦੀ ਹੈ ਤੇ ਕਈ ਲੋਕਾਂ ਨੂੰ ਉਹ ਵਿਦੇਸ਼ ਸੈਟਲ ਕਰ ਚੁਕੇ ਨੇ। ਇਸੇ ਤਰ੍ਹਾਂ ਸੰਦੀਪ ਨੂੰ ਵੀ ਯੂਕਰੇਨ ਚ ਚੰਗੀ ਨੌਕਰੀ ਲਗਵਾ ਦੇਣਗੇ ਜਿਸਤੇ ਉਹਨਾਂ 10 ਲੱਖ ਰੁਪਏ ਦੀ ਮੰਗ ਕੀਤੀ। ਜਿਸਤੋ ਬਾਅਦ ਸੰਦੀਪ ਨੇ ਉਹਨਾਂ ਨੂੰ 10 ਲੱਖ ਤੇ ਪਾਸਪੋਰਟ ਦੇ ਦਿੱਤਾ। ਕਾਫੀ ਸਮਾਂ ਬੀਤ ਜਾਣ ਤੋਂ ਬੀਤ ਜਾਣ ਤੋਂ ਬਾਅਦ ਨਾ ਟਾ ਉਸਦਾ ਵੀਜ਼ਾ ਲੱਗਾ ਤੇ ਨਾਂ ਹੀ ਪੈਸੇ ਵਾਪਸ ਮੁੜੇ। ਫੇਰ ਉਸਨੂੰ ਪਤਾ ਲੱਗਾ ਕਿ ਇਹ ਤਿਨੋ ਬਿਨਾਂ ਲਾਇਸੰਸ ਦੇ ਕੰਮ ਕਰ ਰਹੇ ਹਨ। ਜਿਸ ਤੋਂ ਬਾਅਦ ਸ਼ਿਕਾਇਤ ਕਰਨ ਤੇ ਪੁਲਸ ਨੇ ਤਿੰਨਾਂ ਤੇ ਮਾਮਲਾ ਦਰਜ ਕਰ ਲਿਆ।