Breaking News

ਕਮਿਸ਼ਨਰੇਟ ਪੁਲਿਸ ਵਲੋਂ 24 ਘੰਟਿਆਂ ’ਚ ਮਨੀ ਐਕਸਚੇਂਜ ਲੁੱਟ ਦਾ ਪਰਦਾਫਾਸ਼, ਔਰਤ ਸਮੇਤ ਤਿੰਨ ਲੋਕ ਗ੍ਰਿਫ਼ਤਾਰ

western Union

ਕਮਿਸ਼ਨਰੇਟ ਪੁਲਿਸ ਵਲੋਂ 24 ਘੰਟਿਆਂ ’ਚ ਮਨੀ ਐਕਸਚੇਂਜ ਲੁੱਟ ਦਾ ਪਰਦਾਫਾਸ਼, ਔਰਤ ਸਮੇਤ ਤਿੰਨ ਲੋਕ ਗ੍ਰਿਫ਼ਤਾਰ

ਪੁਲਿਸ ਵਲੋਂ ਲੁੱਟੇ ਸਾਰੇ ਪੈਸੇ, ਪਿਸਟਲ ਅਤੇ ਮੋਬਾਇਲ ਜ਼ਬਤ
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਸੀ.ਆਈ.ਏ.-1 ਟੀਮ ਦੀ ਸ਼ਲਾਘਾ
ਪੁਲਿਸ ਕਰਮੀਆਂ ਨੂੰ ਇਨਾਮ ਦੇਣ ਦਾ ਐਲਾਨ

Punjab E News:-  ਅਰੋੜਾ ਵੈਸਟਰਨ ਯੂਨੀਅਨ ਮਨੀ ਐਕਸਚੇਂਜ ਵਿੱਚ ਹੋਈ ਲੁੱਟ ਖੋਹ ਦੀ ਵਾਰਦਾਤ ਨੂੰ 24 ਘੰਟਿਆਂ ਦੇ ਵਿੱਚ-ਵਿੱਚ ਇਕ ਔਰਤ ਸਮੇਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਸੁਲਝਾਉਂਦਿਆਂ .32 ਬੋਰ ਅਤੇ ਇਕ ਮੋਬਾਇਲ ਦੇ ਨਾਲ ਲੁੱਟੀ ਗਏ ਸਾਰੇ ਪੈਸਿਆਂ ਨੂੰ ਬਰਾਮਦ ਕਰ ਲਿਆ ਗਿਆ ਹੈ।
  ਦੋਸ਼ੀਆਂ ਦੀ ਪਹਿਚਾਣ ਜਸਪਾਲ ਸਿੰਘ (22) ਪਿੰਡ ਪੰਡੋਰੀ ਗੋਲਾ, ਗਗਨਦੀਪ ਸਿੰਘ (22) ਅਤੇ ਸਰਬਜੀਤ ਕੌਰ (45) ਗੁਰੂ ਤੇਜ ਬਹਾਦੁਰ ਨਗਰ ਜ਼ਿਲ੍ਹਾ ਤਰਨ ਤਾਰਨ ਵਜੋਂ ਹੋਈ ਹੈ । ਚੌਥਾ ਦੋਸ਼ੀ ਗੁਰਕਿਰਪਾਲ ਸਿੰਘ ਪਿੰਡ ਬਲੀਆਂਵਾਲ ,ਤਰਨ ਤਾਰਨ ਭਗੌੜਾ ਹੈ ਅਤੇ ਉਸ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਜਲੰਧਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸ਼ੁੱਕਰਵਾਰ ਦੀ ਸ਼ਾਮ ਨੂੰ ਕੁਝ ਅਣਪਛਾਤੇ ਲੋਕਾਂ ਵਲੋਂ ਅਰੋੜਾ ਵੈਸਟਰਨ ਯੂਨੀਅਨ ਦੁਆਬਾ ਮਾਰਕਿਟ ਨੇੜੇ ਬੱਸ ਸਟੈਂਡ ਤੋਂ 2.59 ਲੱਖ ਰੁਪਏ ਭਾਰਤੀ ਕਰੰਸੀ, 2000 ਕੇਨੈਡੀਅਨ ਡੋਲਰ, 850 ਯੂਰੋ, 779 ਯੂ.ਐਸ. ਡੋਲਰ, 800 ਦਰਾਮ, 166 ਥਾਈਲੈਂਡ ਬਾਹਟ ਕਰੰਸੀ, ਤਿੰਨ ਫੋਨ ਲੁੱਟੇ ਗਏਸਨ। ਉਨ੍ਹਾਂ ਦੱਸਿਆ ਕਿ ਐਕਸਚੇਂਜਰ ਰਾਕੇਸ਼ ਕੁਮਾਰ ਕਰਾਰ ਖਾਂ ਮੁਹੱਲਾ ਵਲੋਂ ਕੀਤੀ ਗਈ ਸ਼ਿਕਾਇਤ ਦੇ ਅਧਾਰ ’ਤੇ ਮਾਡਲ ਟਾਊਨ ਪੁਲਿਸ ਸਟੇਸ਼ਨ ਵਿਖੇ ਧਾਰਾ 379-ਬੀ, 34 ਆਈ.ਪੀ.ਸੀ. ਅਤੇ 25,54 ਅਤੇ 59 ਆਰਮਜ਼ ਐਕਟ ਤਹਿਤ ਕੇਸ਼ ਦਰਜ ਕੀਤਾ ਗਿਆ ਸੀ।
ਸ੍ਰ.ਗੁਰਪ੍ਰੀਤ ਸਿੰਘ ਭੁੱਲਰ ਨੇ ਦਸਿਆ ਕਿ ਵਾਰਦਾਤ ਹੋਣ ਉਪਰੰਤ ਤੁਰੰਤ ਸੀ.ਆਈ.ਏ.-1 ਟੀਮ ਕੇਸ ਦਾ ਪਤਾ ਲਗਾਉਣ ਲਈ ਜੁੱਟ ਗਈ ਅਤੇ ਸੀ.ਸੀ.ਟੀ.ਵੀ ਕੈਮਰਿਆਂ ਅਤੇ ਪੁਛਗਿੱਛ ਤੋਂ ਇਲਾਵਾ ਤਕਨੀਕੀ ਛਾਣਬੀਣ ਉਪਰਤ ਪੁਲਿਸ ਵਲੋਂ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਰਬਜੀਤ ਕੌਰ ਸ਼ਿਕਾਇਤਕਰਤਾ ਰਾਕੇਸ਼ ਕੁਮਾਰ ਨੂੰ ਚੰਗੀ ਤਰ੍ਹਾਂ ਜਾਣਦੀ ਸੀ ਅਤੇ ਪਿਛਲੇ ਛੇ ਸਾਲਾਂ ਤੋਂ ਅਕਸਰ ਉਸ ਦੀ ਦੁਕਾਨ ’ਤੇ ਆਉਂਦੀ ਸੀ।
  ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਸਰਬਜੀਤ ਕੌਰ ਨੇ ਰਾਕੇਸ਼ ਕੁਮਾਰ ਅਤੇ ਉਸ ਦੇ ਮਨੀ ਐਕਸਚੇਂਜ ਕਾਰੋਬਾਰ ਬਾਰੇ ਗਗਨਦੀਪ ਸਿੰਘ ਨਾਲ ਗੱਲਬਾਤ ਕੀਤੀ , ਜਿਸ ’ਤੇ ਗਗਨਦੀਪ ਨੇ ਰਾਕੇਸ਼ ਕੁਮਾਰ ਦੀ ਦੁਕਾਨ ਤੋਂ ਲੁੱਟ ਦੀ ਯੋਜਨਾ ਬਣਾਈ ਅਤੇ ਜਸਪਤਾਲ ਤੇ ਗੁਰਕਿਰਪਾਲ ਨੂੰ ਵੀ ਆਪਣੇ ਨਾਲ ਮਿਲਾ ਲਿਆ। ਉਨ੍ਹਾਂ ਦੱਸਿਆ ਕਿ ਜਸਪਾਲ ਸਿੰਘ ਦੇ ਖਿਲਾਫ਼ ਤਰਨ ਤਾਰਨ ਪੁਲਿਸ ਸਟੇਸ਼ਨ ਵਿੱਚ ਸਾਲ 2018 ਤੋਂ ਕਤਲ ਦਾ ਕੇਸ ਦਰਜ ਹੈ।  
ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਭਗੌੜੇ ਦੌਸੀ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ ਅਤੇ ਜਲਦ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨਾਂ ਤਿੰਨ ਦੋਸ਼ੀਆਂ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕਰਕੇ ਵਧੇਰੇ ਪੁੱਛਗਿੱਛ ਲਈ ਰਿਮਾਂਡ ’ਤੇ ਲਿਆ ਜਾਵੇਗਾ।


Jan 16 2021 7:32PM
western Union
Source: Punjab E News

Leave a comment

DC appeals to healthcare workers to get Covid-19 vaccine jab as Feb 25 is the last date for the inoculation --- पुलिस कमिश्नर द्वारा में कोविड -19 प्रोटोकॉल की सख़्ती से पालना के आदेश जारी --- विजीलैंस ने रिश्वत लेते हुए जालंधर थाना छावनी के ए.एस.आई और हवलदार को 20,000 रुपए की रिश्वत लेते किया काबू --- मुख्यमंत्री द्वारा ग्रामीण नौजवानों के लिए मिनी बस परमिट नीति का ऐलान, अप्लाई करने के लिए कोई समय -सीमा नहीं होगी --- प्रधानमंत्री किसान सम्मान निधी योजना को लागू करने में जि़ला रूपनगर देशभर में सबसे आगे, नरेन्द्र सिंह तोमर ने दिया अवार्ड --- SAD द्वारा राज्य कर्मचारियों के लिए केंद्रीय वेतन आयोग की सिफारिश लागू करवाने के लिए कांग्रेस सरकार के फैसले को निरस्त करने की मांग को लेकर विधानसभा में प्रस्ताव पेश