ਟਰੈਵਲ ਏਜੰਟ ਸੈਂਟਰਾਂ ਦੀ ਸ਼ਿਕਾਇਤ ਲਈ ਐਸ.ਡੀ.ਐਮ. ਦਫਤਰ ਨੂੰ ਕੀਤਾ ਜਾਵੇ ਸੂਚਿਤ
Punjab E News: ਐਸ.ਡੀ.ਐਮ. ਅਬੋਹਰ ਆਕਾਸ਼ ਬਾਂਸਲ ਨੇ ਕਿਹਾ ਕਿ ਸਬ ਡਵੀਜਨ ਅਬੋਹਰ ਅਧੀਨ ਪੈਂਦੇ ਟਰੈਵਲ ਏਜੰਟ ਸੈਂਟਰਾਂ ਸਬੰਧੀ ਜੇਕਰ ਕਿਸੇ ਵਿਅਕਤੀ ਨੂੰ ਸ਼ਿਕਾਇਤ ਹੈ ਤਾਂ ਉਹ ਆਪਣੀ ਸ਼ਿਕਾਇਤ ਐਸ.ਡੀ.ਐਮ. ਦਫਤਰ ਵਿਖੇ ਦਰਜ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਕੋਈ ਸੈਂਟਰ ਜ਼ੋ ਕਿ ਨਾਜਾਇਜ ਤੌਰ *ਤੇ ਚੱਲ ਰਿਹਾ ਹੈ ਤਾਂ ਉਸਦੀ ਸ਼ਿਕਾਇਤ ਵੀ ਇਸ ਦਫਤਰ ਵਿਖੇ ਕਰਵਾਈ ਜਾ ਸਕਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੇ ਸਾਹਮਣੇ ਅਜਿਹਾ ਕੋਈ ਮਾਮਲਾ ਆਉਂਦਾ ਹੈ ਤਾਂ ਤੁਰੰਤ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਜਾਵੇ।